ਹੈਵਾਨੀਅਤ ਦੀਆਂ ਹੱਦਾਂ ਪਾਰ: ਸਕੇ ਭਾਣਜੇ ਨੇ ਮਾਮੀ ਨਾਲ ਕੀਤਾ ਜਬਰ-ਜ਼ਿਨਾਹ

Monday, Dec 07, 2020 - 04:56 PM (IST)

ਹੈਵਾਨੀਅਤ ਦੀਆਂ ਹੱਦਾਂ ਪਾਰ: ਸਕੇ ਭਾਣਜੇ ਨੇ ਮਾਮੀ ਨਾਲ ਕੀਤਾ ਜਬਰ-ਜ਼ਿਨਾਹ

ਮਾਨਸਾ (ਸੰਦੀਪ ਮਿੱਤਲ) : ਮਾਨਸਾ 'ਚ ਭਾਣਜੇ ਵਲੋਂ ਆਪਣੀ ਹੀ ਸਕੀ ਮਾਮੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬਰੇਟਾ ਪੁਲਸ ਨੇ ਉਕਤ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਪਰ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਸ ਦੀ ਇਕ ਟੀਮ ਇਸ ਦੀ ਜਾਂਚ ਲਈ ਘਟਨਾ ਸਥਾਨ ਹਿਸਾਰ ਲਈ ਵੀ ਰਵਾਨਾ ਹੋਈ ਹੈ।

ਇਹ ਵੀ ਪੜ੍ਹੋ : ਦੁਨੀਆ ਨੂੰ ਅਲਵਿਦਾ ਆਖ਼ਣ ਤੋਂ ਪਹਿਲਾਂ 40 ਦਿਨਾਂ ਦੀ ਮਾਸੂਮ ਬੱਚੀ ਨੌਜਵਾਨ ਨੂੰ ਦੇ ਗਈ ਜ਼ਿੰਦਗੀ
PunjabKesariਹੋਟਲ 'ਚ ਕੀਤਾ ਜਬਰ-ਜ਼ਿਨਾਹ 
ਇਸ ਸਬੰਧੀ ਪੁਲਸ ਨੂੰ ਪਿੰਡ ਕੁਲਰੀਆਂ ਵਾਸੀ ਵਿਆਹੁਤਾ ਜਨਾਨੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਹਿਸਾਰ ਦੇ ਇਕ ਹਸਪਤਾਲ ਵਿਖੇ ਲਿਜਾਇਆ ਗਿਆ। ਇਸ ਦੌਰਾਨ ਉਸ ਦਾ ਭਾਣਜਾ ਵੀ ਨਾਲ ਗਿਆ। ਬਾਅਦ 'ਚ ਉਸ ਦਾ ਭਾਣਜਾ ਉਸ ਨੂੰ ਕਿਸੇ ਹੋਟਲ 'ਚ ਲੈ ਗਿਆ, ਜਿਥੇ ਉਸ ਨਾਲ ਉਹ ਜਬਰ-ਜ਼ਿਨਾਹ ਕਰਦਾ ਰਿਹਾ। ਬਰੇਟਾ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਨੌਜਵਾਨ ਗੁਰਦੀਪ ਸਿੰਘ ਵਾਸੀ ਭੂੰਦੜਵਾਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। 

ਇਹ ਵੀ ਪੜ੍ਹੋ :  ਇਨਸਾਨੀਅਤ ਸ਼ਰਮਸਾਰ : ਮੋਗਾ 'ਚ ਫ਼ੌਜੀ ਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

PunjabKesariਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ : ਥਾਣਾ ਮੁੱਖੀ 
ਥਾਣਾ ਬਰੇਟਾ ਦੇ ਮੁੱਖੀ ਜਸਵੰਤ ਸਿੰਘ ਨੇ ਦੱਸਿਆ ਕਿ ਪੀੜਤਾ ਮੁਜਲਮ ਨੌਜਵਾਨ ਦੀ ਮਾਮੀ ਲੱਗਦੀ ਸੀ। ਜਿਸ ਨੇ ਵਿਆਹੁਤਾ ਨੂੰ ਜਬਰ-ਜ਼ਿਨਾਹ ਦੀ ਸ਼ਿਕਾਰ ਬਣਾਇਆ। ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਖਿਲਾਫ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਦੀ ਅਗਲੀ ਪੜਤਾਲ ਲਈ ਤਫ਼ਤੀਸ਼ ਦੇ ਦਸਤਾਵੇਜ ਹਿਸਾਰ ਵੀ ਭੇਜੇ ਹਨ ਤਾਂ ਜੋ ਘਟਨਾ ਸਥਾਨ ਦੀ ਰਿਪੋਰਟ ਪਤਾ ਲੱਗ ਸਕੇ।
 

ਨੋਟ — ਪੰਜਾਬ 'ਚ ਨਿੱਤ ਦਿਨ ਹੋ ਰਹੀਆਂ ਇਹੋ ਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਕੌਣ ਹੈ? ਦਿਓ ਆਪਣੀ ਰਾਏ


author

Baljeet Kaur

Content Editor

Related News