ਮਨਪ੍ਰੀਤ ਬਾਦਲ ਦੇ ਮਾਤਾ ਦੀ ਪਿੰਡ ਬਾਦਲ ਵਿਖੇ ਹੋਈ ਅੰਤਿਮ ਅਰਦਾਸ, ਪੁੱਜੇ ਸਿਰਫ ਪਰਿਵਾਰਕ ਮੈਂਬਰ

Monday, Mar 23, 2020 - 03:32 PM (IST)

ਮਨਪ੍ਰੀਤ ਬਾਦਲ ਦੇ ਮਾਤਾ ਦੀ ਪਿੰਡ ਬਾਦਲ ਵਿਖੇ ਹੋਈ ਅੰਤਿਮ ਅਰਦਾਸ, ਪੁੱਜੇ ਸਿਰਫ ਪਰਿਵਾਰਕ ਮੈਂਬਰ

ਸ੍ਰੀ ਮੁਕਤਸਰ ਸਾਹਿਬ (ਰਿਣੀ) - ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਦੀ ਪਤਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਹਰਮੰਦਰ ਕੌਰ ਦਾ ਦੇਹਾਂਤ ਬੀਤੇ ਦਿਨੀਂ ਹੋ ਗਿਆ ਸੀ। ਸਦੀਵੀ ਵਿਛੋੜਾ ਦੇਣ ਤੋਂ ਬਾਅਦ ਮਾਤਾ ਹਰਮੰਦਰ ਕੌਰ ਦੀ ਅੰਤਿਮ ਅਰਦਾਸ ਅੱਜ ਮਨਪ੍ਰੀਤ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ ਸਥਿਤ ਰਿਹਾਇਸ਼ ਵਿਖੇ ਹੋਈ। ਮਾਤਾ ਹਰਮੰਦਰ ਕੌਰ ਦੀ ਅੰਤਿਮ ਅਰਦਾਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ। ਜਾਣਕਾਰੀ ਅਨੁਸਾਰ ਮਾਤਾ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਕੋਰੋਨਾ ਦੇ ਕਾਰਨ ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ। ਇਸ ਤੋਂ ਇਲਾਵਾ ਉਹ ਉਨ੍ਹਾਂ ਦੇ ਮਾਤਾ ਜੀ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਵੀ ਨਾ ਆਉਣ। ਇਸੇ ਅਪੀਲ ਦੇ ਸਦਕਾ ਅੰਤਿਮ ਅਰਦਾਸ ਮੌਕੇ ਕੇਵਲ ਪਰਿਵਾਰਕ ਮੈਂਬਰ ਹੀ ਹਾਜ਼ਰ ਹੋਏ।

ਪੜ੍ਹੋ ਇਹ ਵੀ ਖਬਰ  -  ਮਨਪ੍ਰੀਤ ਬਾਦਲ ਨੇ ਮਾਂ ਦੀਆਂ ਅਸਥੀਆਂ ਧਰਤੀ ’ਚ ਦੱਬ ਕੇ ਲਾਇਆ ‘ਟਾਹਲੀ ਦਾ ਬੂਟਾ’ (ਤਸਵੀਰਾਂ)

ਪੜ੍ਹੋ ਇਹ ਵੀ ਖਬਰ  -  ਦੁੱਖ ਦੀ ਘੜੀ 'ਚ ਇਕੱਠੇ ਹੋਏ ਮਨਪ੍ਰੀਤ ਤੇ ਸੁਖਬੀਰ, ਮਾਂ ਦੀ ਅਰਥੀ ਨੂੰ ਦਿੱਤਾ ਮੋਢਾ (ਤਸਵੀਰਾਂ)

ਪੜ੍ਹੋ ਇਹ ਵੀ ਖਬਰ  -  ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਦਾ ਦਿਹਾਂਤ

PunjabKesari​​​​​​​

ਦੱਸ ਦੇਈਏ ਕਿ ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਦੀ ਪਤਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਹਰਮੰਦਰ ਕੌਰ ਦਾ ਦੇਹਾਂਤ ਕੁਝ ਦਿਨ ਪਹਿਲਾਂ  ਹੋ ਗਿਆ ਸੀ। ਦੇਹਾਂਤ ਤੋਂ ਬਾਅਦ ਮਾਤਾ ਹਰਮੰਦਰ ਕੌਰ ਦੇ ਪਰਿਵਾਰ ਨੇ ਉਨ੍ਹਾਂ ਦੀਆਂ ਅਸਥੀਆਂ ਨੂੰ ਇਕੱਠੀਆਂ ਕਰਨ ਤੋਂ ਬਾਅਦ ਧਰਤੀ ਹੇਠ ਦੱਬ ਦਿੱਤੀਆਂ, ਜਿਸ ਤੋਂ ਬਾਅਦ ਉਸ ਥਾਂ ’ਤੇ ਟਾਹਲੀ ਦਾ ਬੂਟਾ ਲੱਗਾ ਦਿੱਤਾ।ਪਿੰਡ ਬਾਦਲ ਦੇ ਸਮਸ਼ਾਨਘਾਟ ਵਿਚ ਅਸਥੀਆਂ ਚੁਗਣ ਦੀ ਰਸਮ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੈਂਬਰ ਪਾਰਲੀਮੈਂਟ ਗੁਰਦਾਸ ਸਿੰਘ ਬਾਦਲ ਸਮੇਤ ਸਾਰਾ ਬਾਦਲ ਪਰਿਵਾਰ ਹਾਜ਼ਰ ਸੀ, ਜਦੋਂਕਿ ਇਸ ਮੌਕੇ ਪੰਜਾਬ ਦੇ ਕਈ ਵਿਧਾਇਕ ਅਤੇ ਕਾਂਗਰਸੀ ਆਗੂ ਵੀ ਹਾਜ਼ਰ ਰਹੇ। ਪੰਜਾਬ ਅੰਦਰ ਵਾਤਾਵਰਣ ਅਤੇ ਪਾਣੀ ਪਲੀਤ ਹੋਣ ਦੇ ਮੱਦੇਨਜ਼ਰ ਬਾਦਲ ਪਰਿਵਾਰ ਨੇ ਮਾਤਾ ਹਰਮਿੰਦਰ ਕੌਰ ਦੀਆਂ ਅਸਥੀਆਂ ਨੂੰ ਆਪਣੇ ਘਰ ਦੇ ਨਾਲ ਲੱਗਦੇ ਖੇਤ ਵਿਚ ਦੱਬ ਕੇ ਪੌਦਾ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਪੜ੍ਹੋ ਇਹ ਵੀ ਖਬਰ  - 'ਕੋਰੋਨਾ ਦਾ ਖੌਫ', ਮਨਪ੍ਰੀਤ ਬਾਦਲ ਦੀ ਲੋਕਾਂ ਨੂੰ ਫਿਰ ਖਾਸ ਅਪੀਲ (ਵੀਡੀਓ)


author

rajwinder kaur

Content Editor

Related News