ਮਨਪ੍ਰੀਤ ਬਾਦਲ ਨੇ ਨਵੇਕਲੇ ਢੰਗ ਨਾਲ ਮਨਾਈ ਦੀਵਾਲੀ

Saturday, Oct 26, 2019 - 03:23 PM (IST)

ਮਨਪ੍ਰੀਤ ਬਾਦਲ ਨੇ ਨਵੇਕਲੇ ਢੰਗ ਨਾਲ ਮਨਾਈ ਦੀਵਾਲੀ

ਬਠਿੰਡਾ (ਅਮਿਤ)- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਨਵੇਕਲੇ ਢੰਗ ਨਾਲ ਦੀਵਾਲੀ ਮਨਾਈ। ਬਠਿੰਡਾ ਪਹੁੰਚੇ ਮਨਪ੍ਰੀਤ ਬਾਦਲ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ, ਉਥੇ ਹੀ ਦੀਵੇ ਬਨਾਉਣ ਅਤੇ ਵੇਚਣ ਵਾਲੇ ਕੁਝ ਲੋਕਾਂ ਨੂੰ ਤੋਹਫੇ ਵਜੋਂ 500-500 ਰੁਪਏ ਦਿੱਤੇ। ਵਿੱਤ ਮੰਤਰੀ ਨੇ ਕਿਹਾ ਕਿ ਦੀਵਾਲੀ ਦਾ ਤਿਓਹਾਰ ਖੁਸ਼ੀਆਂ ਦਾ ਪ੍ਰਤੀਕ ਹੈ ਅਤੇ ਉਹ ਆਸ਼ਾ ਕਰਦੇ ਹਨ ਕਿ ਇਸ ਵਾਰ ਦੀ ਦੀਵਾਲੀ ਹਰ ਕਿਸੇ ਲਈ ਖੁਸ਼ੀਆਂ ਭਰੀ ਹੋਵੇ ਅਤੇ ਪੰਜਾਬ 'ਚ ਰਾਮ ਰਾਜ ਆਏ। 

ਕਿਸਾਨ ਵਲੋਂ ਸਾੜੀ ਜਾ ਰਹੀ ਪਰਾਲੀ ਦੇ ਮਾਮਲਿਆਂ 'ਤੇ ਬੋਲਦਿਆਂ ਮਨਪ੍ਰੀਤ ਨੇ ਕਿਹਾ ਕਿ ਜੇਕਰ ਕਿਸਾਨ ਪਰਾਲੀ ਸਾੜ ਕੇ ਦੀਵਾਲੀ ਮਨਾਉਣੀ ਚਾਹੁੰਦੇ ਹਨ ਤਾਂ ਉਹ ਖੁਸ਼ੀ ਨਾਲ ਮਨਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਣ ਤਕ ਕਿਸਾਨਾਂ ਨੂੰ ਪਰਾਲੀ ਤੋਂ ਨਿਜ਼ਾਤ ਦਿਵਾਉਣ ਲਈ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ ਪਰ ਫਿਰ ਵੀ ਕਿਸਾਨ ਰੋ ਰਹੇ ਹਨ। ਪੰਜਾਬ ਸਰਕਾਰ ਵਾਰ-ਵਾਰ ਅਪੀਲ ਕਰ ਰਹੀ ਹੈ ਕਿ ਗੁਰੂ ਸਾਹਿਬ ਦਾ ੫੫੦ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ ਜਿਸ ਦੇ ਮੱਦੇਨਜ਼ਰ ਕਿਸਾਨ ਪਰਾਲੀ ਨਾ ਸਾੜਨ, ਜੇਕਰ ਫਿਰ ਵੀ ਕਿਸਾਨ ਪਰਾਲੀ ਸਾੜਨੀ ਚਾਹੁੰਦੇ ਹਨ ਤਾਂ ਇਸ 'ਚ ਸਰਕਾਰ ਕੁਝ ਨਹੀਂ ਕਰ ਸਕਦੀ।


author

Gurminder Singh

Content Editor

Related News