ਮੰਨਾ ਕਤਲ ਕਾਂਡ ''ਚ ਜ਼ਖਮੀ ਹੋਏ ਜੈਕੀ ਨੂੰ ਆਈ ਧਮਕੀ ਦੀ ਆਡੀਓ ਵਾਇਰਲ !

12/5/2019 6:54:53 PM

ਮਲੋਟ,(ਜੁਨੇਜਾ): ਮਲੋਟ ਦੇ ਸਕਾਈ ਮਾਲ 'ਚ 2 ਦਸੰਬਰ ਨੂੰ ਹਮਲਾਵਰਾਂ ਵੱਲੋਂ ਕੀਤੀ ਮਨਪ੍ਰੀਤ ਸਿੰਘ ਮੰਨਾ ਦੀ ਹੱਤਿਆ ਮੌਕੇ ਲੱਤ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਜੈਕੀ ਕੁਮਾਰ ਨੂੰ ਮਿਲੀ ਧਮਕੀ ਦੀ ਆਡੀਓ ਸ਼ੋਸ਼ਲ ਮੀਡੀਆਂ 'ਤੇ ਵਾਇਰਲ ਹੋਈ ਹੈ। ਇਸ ਆਡੀਓ 'ਚ ਇਕ ਵਿਅਕਤੀ ਜੈਕੀ ਦੇ ਨੰਬਰ 'ਤੇ ਵਾਰ-ਵਾਰ ਫੋਨ ਕਰਕੇ ਉਸ ਦੇ ਸਾਥੀ ਨੂੰ ਕਹਿ ਰਿਹਾ ਹੈ ਕਿ ਜੈਕੀ ਨਾਲ ਗੱਲ ਕਰਾਓ। ਫਿਰ ਆਪਣੀ ਪਛਾਣ ਦੱਸਕੇ ਪੁੱਛਦਾ ਹੈ ਕਿਵੇਂ ਹੈ ਤੇਰਾ ਯਾਰ? ਕਿਥੇ ਹੈ ਤੂੰ? ਅੱਗੋਂ ਜੈਕੀ ਕਹਿੰਦਾ ਹੈ ਕਿ ਮੈਂ ਤਾਂ ਬਠਿੰਡਾਂ ਹਾਂ ਹਸਪਤਾਲ ਤੇ ਫਿਰ ਫੋਨ ਕਰਨ ਵਾਲਾ ਕਹਿੰਦਾ ਹੈ 'ਇਕ ਤਾਂ ਗਿਆ ਹੁਣ ਤੂੰ ਤਿਆਰੀ ਕਰ ਲਾ।' ਇਸ ਮਾਮਲੇ 'ਤੇ ਜਦੋਂ ਜੈਕੀ ਨਾਲ ਗੱਲ ਕੀਤੀ ਤਾਂ ਉਸਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਕਾਲ ਉਸ ਦਿਨ ਹੀ ਆਈ ਸੀ ਤੇ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਕਾਲ ਕਰਨ ਵਾਲਾ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਨਸ਼ੇ ਦੀ ਹਾਲਤਵਿਚ ਹੋਵੇ। ਉਧਰ ਸਿਟੀ ਮਲੋਟ ਦੇ ਮੁੱਖ ਅਫਸਰ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਗੱਲ ਦੀ ਪੁਸ਼ਟੀ ਕਰ ਲਈ ਹੈ ਕਿ ਉਕਤ ਵਿਅਕਤੀ ਨਸ਼ਈ ਹੈ ਤੇ ਨਸ਼ੇ ਦੀ ਹਾਲਤ 'ਚ ਫੋਨ ਕਰ ਰਿਹਾ ਹੈ।