ਰਾਜਪਾਲ ਦੇ ਝਟਕੇ ਮਗਰੋਂ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਵਿਧਾਇਕ ਇਕੱਠੇ ਹੋਣੇ ਸ਼ੁਰੂ
Thursday, Sep 22, 2022 - 10:49 AM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਅੱਜ ਹੋਣ ਵਾਲੇ ਵਿਸ਼ੇਸ਼ ਇਜਲਾਸ ਨੂੰ ਬੀਤੇ ਦਿਨ ਰਾਜਪਾਲ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਰਾਜਪਾਲ ਦੇ ਇਸ ਝਟਕੇ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਇਹ ਰੋਸ ਮਾਰਚ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਰਾਜ ਭਵਨ ਤੱਕ ਕੱਢਿਆ ਜਾਵੇਗਾ। ਭਾਜਪਾ ਖ਼ਿਲਾਫ਼ 'ਆਪਰੇਸ਼ਨ ਲੋਟਸ' ਦੇ ਖ਼ਿਲਾਫ਼ ਕੱਢੇ ਜਾਣ ਵਾਲੇ ਇਸ ਰੋਸ ਮਾਰਚ 'ਚ ਪੰਜਾਬ ਦੇ ਸਾਰੇ 'ਆਪ' ਵਿਧਾਇਕ ਮੌਜੂਦ ਰਹਿਣਗੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੂੰ ਟ੍ਰਾਇਲ ਕੋਰਟ ’ਚ ਪੇਸ਼ ਹੋਣ ਦੇ ਹੁਕਮ
ਇਹ ਮਾਰਚ ਸਵੇਰੇ 11 ਵਜੇ ਵਿਧਾਨ ਸਭਾ ਤੋਂ ਸ਼ੁਰੂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਭਾਜਪਾ 'ਤੇ ਲੱਗੇ 'ਆਪਰੇਸ਼ਨ ਲੋਟਸ' ਦੇ ਦੋਸ਼ਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਯੂਨੀਵਰਸਿਟੀ MMS ਮਾਮਲਾ ਪੁੱਜਾ ਹਾਈਕੋਰਟ, ਪਟੀਸ਼ਨ 'ਚ ਕਹੀ ਗਈ ਵੱਡੀ ਗੱਲ
ਇਸ ਇਜਲਾਸ 'ਚ ਪੰਜਾਬ ਸਰਕਾਰ ਵੱਲੋਂ 'ਆਪਰੇਸ਼ਨ ਲੋਟਸ' ਖ਼ਿਲਾਫ਼ ਭਰੋਸਗੀ ਮਤਾ ਲਿਆਂਦਾ ਜਾਣਾ ਸੀ ਪਰ ਬੀਤੇ ਦਿਨ ਰਾਜਪਾਲ ਨੇ ਵਿਸ਼ੇਸ਼ ਇਜਲਾਸ ਨੂੰ ਅਸੰਵਿਧਾਨਿਕ ਦੱਸਦੇ ਹੋਏ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਦਨ ਦੀ ਕਾਰਜਪ੍ਰਣਾਲੀ ਅਤੇ ਕੰਮਕਾਜ ਦੇ ਨਿਯਮਾਂ ਤਹਿਤ ਭਰੋਸੇ ਦੇ ਮਤੇ ਦੀ ਕੋਈ ਵਿਵਸਥਾ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ