ਮਨਕੀਰਤ ਔਲਖ ਨੇ ‘ਜਗ ਬਾਣੀ’ ਦਾ ਕਲਿੱਪ ਸ਼ੇਅਰ ਕਰ ਕੇ ਆਪਣੇ ਵਿਛੜੇ ਦੋਸਤ ਵਿੱਕੀ ਮਿੱਡੂਖੇੜਾ ਨੂੰ ਕੀਤਾ ਯਾਦ

Tuesday, Aug 17, 2021 - 11:18 PM (IST)

ਮਨਕੀਰਤ ਔਲਖ ਨੇ ‘ਜਗ ਬਾਣੀ’ ਦਾ ਕਲਿੱਪ ਸ਼ੇਅਰ ਕਰ ਕੇ ਆਪਣੇ ਵਿਛੜੇ ਦੋਸਤ ਵਿੱਕੀ ਮਿੱਡੂਖੇੜਾ ਨੂੰ ਕੀਤਾ ਯਾਦ

ਜਲੰਧਰ- ‘ਜਗ ਬਾਣੀ’ ਦੇ ਪ੍ਰਸਿੱਧ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੇ ਸ਼ੋਅ ‘ਨੇਤਾ ਜੀ, ਸਤਿ ਸ੍ਰੀ ਅਕਾਲ’ ਵਿਚ ਪਿਛਲੇ ਦਿਨੀਂ ਸੁਖਬੀਰ ਬਾਦਲ ਨੇ ਆਪਣੇ ਹੁਣ ਤੱਕ ਦੇ ਸਿਆਸੀ ਤੇ ਨਿੱਜੀ ਜੀਵਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਸਨ। ਇਸ ਦੌਰਾਨ ਉਨ੍ਹਾਂ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦੀ ਘਟਨਾ ਨੂੰ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਮੈਨੂੰ ਇੰਝ ਲੱਗਦਾ ਹੈ ਕਿ ਜਿਵੇਂ ਮੇਰੇ ਘਰ ਦਾ ਹੀ ਬੱਚਾ ਗੁਜ਼ਰ ਗਿਆ ਹੋਵੇ, ਕੁਝ ਅਜਿਹਾ ਰਿਸ਼ਤਾ ਸੀ ਮੇਰਾ ਉਸ ਨਾਲ। ਜਿਸ ਤੋਂ ਬਾਅਦ ਮਨਕੀਰਤ ਔਲਖ ਨੇ ‘ਜਗ ਬਾਣੀ’ ਦਾ ਇਹ ਕਲਿੱਪ ਸਾਂਝਾ ਕੀਤਾ ਹੈ। 

ਇਹ ਵੀ ਪੜ੍ਹੋ- ਸੁਖਬੀਰ ਸਿੰਘ ਬਾਦਲ ਕੱਲ੍ਹ ਜ਼ੀਰਾ ਤੋਂ 100 ਹਲਕਿਆਂ ਦੀ ਕਰਨਗੇ ਯਾਤਰਾ
PunjabKesari

ਮਨਕੀਰਤ ਔਲਖ ਨੇ ‘ਜਗ ਬਾਣੀ’ ਦਾ ਕਲਿੱਪ ਸ਼ੇਅਰ ਕਰ ਕੇ ਆਪਣਾ ਦੁੱਖ ਕੀਤਾ ਸਾਂਝਾ 
ਪੰਜਾਬ ਦੇ ਗਾਇਕ ਮਨਕੀਰਤ ਔਲਖ ਵੱਲੋਂ ਇਹ ਕਲਿੱਪ ਆਪਣੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਗਿਆ, ਜਿਸ ’ਚ ਉਨ੍ਹਾਂ ਲਿਖਿਆ ਕਿ ਵਿੱਕੀ ਵੀਰ ਜਦੋਂ ਵੀ ਮੇਰੇ ਨਾਲ ਹੁੰਦਾ ਸੀ ਤਾਂ ਉਹ ਹਰ ਸਮੇਂ ਸੁਖਬੀਰ ਅੰਕਲ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ ਸੀ ਅਤੇ ਉਨ੍ਹਾਂ ਦੀ ਤਾਰੀਫ਼ ਕਰਦਾ ਰਹਿੰਦਾ ਸੀ। ਉਨ੍ਹਾਂ ਅੱਗੇ ਲਿਖਿਆ ਕਿ ਜਦੋਂ ਵੀ ਮੈਂ ਕਿਸੇ ਮੁਸ਼ਕਿਲ ਜਾਂ ਟੈਨਸ਼ਨ ’ਚ ਹੁੰਦਾ ਸੀ ਤਾਂ ਵਿੱਕੀ ਹਮੇਸ਼ਾ ਹੀ ਮੈਨੂੰ ਕਹਿੰਦਾ ਸੀ ਕਿ ਭਲਵਾਨ ਜੀ ਦਿਲ ਛੋਟਾ ਨਹੀਂ ਕਰੀਦਾ ਅਤੇ ਕਹਿਣਾ ਕਿ ਤੁਸੀਂ ਬਹੁਤ ਸਾਫ ਬੰਦੇ ਹੋ ਅਤੇ ਹਮੇਸ਼ਾ ਪਾਜ਼ੇਟਿਵ ਰਿਹਾ ਕਰੋ। ਹੁਣ ਮੈਨੂੰ ਅਜਿਹਾ ਹੌਸਲਾ ਕੌਣ ਦੇਵੇਗਾ ਅਤੇ ਮੈਂ ਹੁਣ ਕਿਸ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗਾ।

ਇਹ ਵੀ ਪੜ੍ਹੋ : ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ’ਤੇ ਚੁੱਪ ਕਿਉਂ ਹਨ ਨਵਜੋਤ ਸਿੰਘ ਸਿੱਧੂ : ਤਰੁਣ ਚੁੱਘ
ਜਿਸ ਤੋਂ ਬਾਅਦ ਮਨਕੀਰਤ ਔਲਖ ਨੂੰ ਸੁਖਬੀਰ ਬਾਦਲ ਨੇ ਹੌਸਲਾ ਦਿੱਤਾ ਅਤੇ ਕਿਹਾ ਕਿ ਵਿੱਕੀ ਮੇਰੇ ਵੀਰਾਂ ਵਰਗਾ ਸੀ, ਵਿੱਕੀ ਦੇ ਜਾਣ ਦਾ ਸਾਨੂੰ ਵੀ ਬਹੁਤ ਦੁੱਖ ਹੈ। ਤੁਹਾਡੇ ਦੋਸਤ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਮੈਂ ਇਹ ਭਰੋਸਾ ਦਿੰਦਾ ਹਾਂ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।


author

Bharat Thapa

Content Editor

Related News