8.49 ਕਰੋੜ ਲੁੱਟ ਦਾ ਮਾਮਲਾ : ਮੋਨਾ ਨਹੀਂ ਮਨਜਿੰਦਰ ਸੀ ਅਸਲ ਮਾਸਟਰ ਮਾਈਂਡ, ਪੁਲਸ ਪੁੱਛਗਿਛ ’ਚ ਹੋਇਆ ਖੁਲਾਸਾ

Monday, Jun 19, 2023 - 07:07 PM (IST)

ਲੁਧਿਆਣਾ (ਰਾਜ) : ਸੀ. ਐੱਮ. ਐੱਸ. ਏਜੰਸੀ ’ਚ ਹੋਈ 8.49 ਕਰੋੜ ਦੀ ਲੁੱਟ ਦੇ ਮਾਮਲੇ ’ ਪੁਲਸ ਨੇ ਫੜ੍ਹੇ ਗਏ ਮੁਲਜ਼ਮਾਂ ਨੂੰ ਆਹਮਣੇ-ਸਾਹਮਣੇ ਬਿਠਾ ਕੇ ਪੁੱਛਗਿਛ ਕੀਤੀ। ਉਸ ਪੁੱਛਗਿੱਛ ’ਚ ਖੁਲਾਸਾ ਹੋਇਆ ਕਿ ਲੁੱਟ ਦੀ ਅਸਲ ਮਾਸਟਰਮਾਈਂਡ ਮਨਦੀਪ ਕੌਰ ਨਹੀਂ ਸਗੋਂ ਮਨਜਿੰਦਰ ਸਿੰਘ ਸੀ। ਮਨਜਿੰਦਰ ਨੇ ਵਾਰਦਾਤ ਲਈ ਮੋਨਾ ਨੂੰ ਰਾਜ਼ੀ ਕੀਤਾ ਸੀ। ਫੜ੍ਹੇ ਜਾਣ ਤੋਂ ਬਾਅਦ ਮਨਜਿੰਦਰ ਸਿੰਘ ਨੇ ਮਨਦੀਪ ਕੌਰ ਉਰਫ਼ ਮੋਨਾ ਨੂੰ ਹੀ ਮਾਸਟਰਮਾਈਂਡ ਦੱਸਿਆ ਸੀ ਪਰ ਹੁਣ ਹੋਈ ਪੁੱਛਗਿੱਛ ਵਿਚ ਇਹ ਖੁਲਾਸਾ ਹੋਇਆ ਹੈ। ਇਸ ਦੇ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਵਾਰਦਾਤ ਤੋਂ ਇਕ ਮਹੀਨੇ ਪਹਿਲਾਂ ਮੁਲਜ਼ਮਾਂ ਦੀਆਂ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਹਨ। ਵਾਰਦਾਤ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਜਗਰਾਓਂ ਸਥਿਤ ਇਕ ਢਾਬੇ ਵਿਚ ਮੀਟਿੰਗ ਕੀਤੀ ਸੀ। ਜਿਥੇ ਸਾਰੇ ਵੱਖ-ਵੱਖ ਹੋ ਗਏ ਸਨ। ਭਾਵੇਂ ਕਿ ਪੁਲਸ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿਚ ਮਨਦੀਪ ਕੌਰ ਦਾ ਮਾਸਟਰਮਾਈਂਡ ਹੋਣਾ ਹੀ ਪਾਇਆ ਗਿਆ ਸੀ ਕਿਉਂਕਿ ਬੰਦੀ ਬਣਾਏ ਮੁਲਜ਼ਮਾਂ ਨੇ ਦੱਸਿਆ ਕਿ ਵਰਦਾਤ ਦੇ ਸਮੇਂ ਇਕ ਔਰਤ ਸੀ, ਜੋ ਕਿ ਸਾਰੇ ਕੰਮ ਕਰਨ ਲਈ ਕਹਿ ਰਹੀ ਸੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਕਸਰ ਫੜੇ ਜਾਣ ਦੇ ਬਾਅਦ ਮੁਲਜ਼ਮ ਇਕ-ਦੂਜੇ ’ਤੇ ਦੋਸ਼ ਲਾਉਂਦੇ ਹਨ।

ਇਹ ਵੀ ਪੜ੍ਹੋ : ਲੋਕਾਂ ਤੱਕ ਪਹੁੰਚਾਇਆ ਜਾਵੇਗਾ ਮਾਨ ਸਰਕਾਰ ਦੀਆਂ ਜਨਹਿਤ ਪਾਲਿਸੀਆਂ ਦਾ ਸਿੱਧਾ ਲਾਭ : ਬਲਕਾਰ ਸਿੰਘ

ਸ੍ਰੀ ਹੇਮਕੁੰਟ ਸਾਹਿਬ ’ਚ ਸੀ. ਆਈ. ਏ. ਦੀਆਂ ਟੀਮਾਂ ਕਰਦੀਆਂ ਰਹੀਆਂ ਪਿਛਾ
ਪੁਲਸ ਨੂੰ ਲੀਡ ਮਿਲ ਗਈ ਸੀ ਕਿ ਮਨਦੀਪ ਕੌਰ ਆਪਣੇ ਪਤੀ ਨਾਲ ਸ੍ਰੀ ਹੇਮਕੁੰਟ ਸਾਹਿਬ ਵਿਚ ਹੈ। ਇਸ ਦੇ ਬਾਅਦ ਸੀ. ਆਈ. ਏ. ਦੇ ਇੰਚਾਰਜ ਬੇਅੰਤ ਜੁਨੇਜਾ ਤੇ ਇੰਸ. ਕੁਲਵੰਤ ਸਿੰਘ ਸਾਦੀ ਵਰਦੀ ਵਿਚ ਹੇਮਕੁੰਟ ਸਾਹਿਬ ਪੁੱਜ ਗਏ।

PunjabKesari

ਉਹ ਉਨ੍ਹਾਂ ਦੇ ਪਿਛੇ ਹੀ ਰਹੇ। ਮੁਲਜ਼ਮਾਂ ਨੇ ਅੰਦਰ ਮੱਥਾ ਟੇਕਿਆ ਅਤੇ ਜਦ ਵਾਪਸੀ ਕਰ ਰਹੇ ਸਨ ਤਾਂ ਰਸਤੇ ਵਿਚ ਉਹ ਫਰੂਟੀ ਦੇ ਲੰਗਰ ਲਈ ਰੁਕੇ। ਉਥੋਂ ਜਦ ਚੱਲਣ ਲੱਗੇ ਤਾਂ ਸਾਦੀ ਵਰਦੀ ਵਿਚ ਪਿਛਾ ਕਰ ਰਹੇ ਇੰਸਪੈਕਟਰ ਬੇਅੰਤ ਜੁਨੇਜ ਨੇ ਮੁਲਜ਼ਮਾਂ ਨੂੰ ਫੜ ਲਿਆ। ਫਿਰ ਉਨ੍ਹਾਂ ਨੂੰ ਆਪਣੇ ਨਾਲ ਲੁਧਿਆਣਾ ਲੈ ਆਏ।

ਇਹ ਵੀ ਪੜ੍ਹੋ : ਹੁਣ ਕਾਂਗਰਸ ਦੇ MP ਨਾਲ ਜੁੜਿਆ ਲੁਧਿਆਣਾ ਡਕੈਤੀ ਦੇ ਦੋਸ਼ੀ ਦਾ ਨਾਂ, 'ਆਪ' ਵਿਧਾਇਕ ਵੱਲੋਂ ਤਸਵੀਰ ਜਾਰੀ

ਮੁਲਜ਼ਮਾਂ ਤੋਂ ਡੀ. ਵੀ. ਆਰ. ਦਾ ਪਤਾ ਲਗਾਉਣ ’ਚ ਲੱਗੀ ਪੁਲਸ
ਹੁਣ ਤੱਕ ਮੁਲਜ਼ਮਾਂ ਤੋਂ ਡੀ. ਵੀ. ਆਰ. ਹਾਸਲ ਨਹੀਂ ਹੋ ਸਕੇ ਹਨ। ਪੁਲਸ ਦੀਆਂ ਟੀਮਾਂ ਮੁਲਜ਼ਮਾਂ ਤੋਂ ਪੁੱਛਗਿਛ ਕਰ ਕੇ ਡੀ. ਵੀ. ਆਰ. ਦਾ ਪਤਾ ਲਾਉਣ ਵਿਚ ਲੱਗੀਆਂ ਹੋਈਆਂ ਹਨ, ਜੋ ਕਿ ਕੇਸ ਨੂੰ ਅੱਗੇ ਵਧਾਉਣ ਅਤੇ ਮੁਲਜ਼ਮਾਂ ਨੂੰ ਸਜਾ ਦਿਵਾਉਣ ਵਿਚ ਵੱਡਾ ਸਬੂਤ ਸਾਬਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ :  ਵਿਚਾਰਾ ਪਾਇਲਟ ਰੋ-ਰੋ ਕੇ ਮਰ ਗਿਆ ਪਰ ਗਹਿਲੋਤ ਕਹਿੰਦੇ ਕਿ ਕਾਰਵਾਈ ਨਹੀਂ ਕਰਾਂਗਾ : ਕੇਜਰੀਵਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News