ਇਕ ਮਹੀਨੇ ’ਚ ਪੂਰਾ ਹੋ ਜਾਵੇਗਾ ਮੰਡੀ ਪਖਾਨਿਆਂ ਦਾ ਕੰਮ : ਪ੍ਰੇਮ ਮਿੱਤਲ

07/08/2020 1:09:07 AM

ਮਾਨਸਾ,(ਮਿੱਤਲ,ਜੱਸਲ)- ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਾਸੀਆਂ ਤੇ ਦੁਕਾਨਦਾਰਾਂ ਨੇ ਜ਼ਿਲਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਅੱਗੇ ਆਪਣੀਆਂ ਮੁਸ਼ਕਿਲਾਂ ਰੱਖੀਆਂ। ਜਿੰਨ੍ਹਾਂ ਦਾ ਚੇਅਰਮੈਨ ਮਿੱਤਲ ਵਲੋਂ ਇਕ ਮਹੀਨੇ ਦੇ ਅੰਦਰ ਨਿਪਟਾਰਾ ਕਰਵਾਉਣ, ਅਧੂਰੇ ਵਿਕਾਸ ਪੂਰੇ ਕਰਵਾਉਣ ਤੇ ਹੋਰਨਾਂ ਮੁਸ਼ਕਿਲਾਂ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਪੁਰਾਣੀ ਅਨਾਜ ਮੰਡੀ ਵਿਖੇ ਸਮੂਹ ਦੁਕਾਨਦਾਰਾਂ ਤੇ ਵਪਾਰੀਆਂ ਨੇ ਅਨਾਜ ਮੰਡੀ ਵਿਖੇ ਬਣ ਰਹੇ ਤੇ ਅਧੂਰੇ ਪਏ ਪਖਾਨਿਆਂ ਦਾ ਕੰਮ ਮੁਕੰਮਲ ਕਰਵਾਉਣ ਦੀ ਮੰਗ ਕਰਦਿਆਂ ਮੰਡੀ ਤੇ ਸ਼ਹਿਰ ਦੀਆਂ ਹੋਰਾਂ ਮੁਸ਼ਕਿਲਾਂ ਤੋਂ ਵੀ ਵਾਕਿਫ ਕਰਵਾਇਆ।

ਇਸ ਮੌਕੇ ਜ਼ਿਲਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਦੇ ਵਿਕਾਸ ਤੇ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਵਚਨਬੱਧ ਹੈ। ਉਨ੍ਹਾਂ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਮੰਡੀ ’ਚ ਪਖਾਨਿਆਂ ਦਾ ਅਧੂਰਾ ਰਹਿੰਦਾ ਕੰਮ ਇਕ ਮਹੀਨੇ ਦੇ ਅੰਦਰ ਪੂਰਾ ਕਰ ਕੇ ਉਨ੍ਹਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਬਾਕੀ ਰਹਿੰਦੇ ਕੰਮ ਵੀ ਆਉਂਦੇ ਦਿਨਾਂ ’ਚ ਛੇਤੀ ਮੁਕੰਮਲ ਕਰ ਲਏ ਜਾਣਗੇ। ਇਸ ਸਮੇਂ ਭੀਮ ਜਿੰਦਲ, ਸੁਭਾਸ਼ ਅੱਕਾਂਵਾਲੀ, ਗੋਰਾ ਲਾਲ ਨੰਦਗੜੀਆ, ਰੁਲਦੂ ਨੰਦਗੜੀਆ, ਮੇਘ ਰਾਜ , ਜਗਦੀਸ਼ ਰਾਏ ਕੋਰਵਾਲਾ, ਖੁਸ਼ੀ ਰਾਮ, ਭਾਸ਼ਾ ਰਾਮ ਠੂਠਿਆਂਵਾਲੀ, ਬੌਬੀ, ਪਾਲੀ ਉੱਡਤ, ਪਾਲ ਚੰਦ ਸੈਦੇਵਾਲੀਆ, ਭੋਲਾ ਰਾਮ ਨੰਗਲੀਆ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ।


Bharat Thapa

Content Editor

Related News