ਸਿਆਸੀ ਰੰਜਿਸ਼ ਦਾ ਖਮਿਆਜ਼ਾ ਭੁਗਤ ਰਹੇ ਹਨ ਮੰਡੀ ਨਿਹਾਲ ਸਿੰਘ ਵਾਲਾ ਨਿਵਾਸੀ

Tuesday, Aug 28, 2018 - 05:18 AM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਪੰਜਾਬ ਦੀ ਸਿਆਸਤ ’ਚ ਆਪਣਾ ਵੱਖਰਾਂ ਸਥਾਨ ਰੱਖਣ ਵਾਲਾ ਹਲਕਾ ਨਿਹਾਲ ਸਿੰਘ ਵਾਲਾ ਨਿਕਾਸੀ ਪਾਣੀ ਦੀ ਸਮੱਸਿਆਂ ਦੇ ਡੂਘੇ ਸੰਕਟ ’ਚ ਹੈ, ਇਹ ਸਮੱਸਿਅਾਂ ਕਾਰਨ ਮੰਡੀ ਨਿਹਾਲ ਸਿੰਘ ਵਾਲਾ ਦੇ ਨਿਵਾਸੀ ਆਪਣੇ ਸਿਆਸੀ ਆਗੂਆਂ ਨੂੰ ਕੋਸ ਰਹੇ ਹਨ ਕਿਉਂਕਿ ਸਿਆਸੀ ਰੰਜਿਸ਼ ਕਾਰਨ ਹੀ ਮੰਡੀ ਨਿਹਾਲ ਸਿੰਘ ਵਾਲਾ ਦਾ ਪਾਣੀ ਨਿਕਾਸੀ ਦਾ ਚਾਰ ਲੱਖ ਦਾ ਪ੍ਰੋਜੈਕਟ ਗੰਦੀ ਸਿਆਸਤ ਦੀ ਭੇਂਟ ਚਡ਼ ਗਿਆ ਹੈ। ਰਿਜ਼ਰਵ ਹਲਕਾ ਨਿਹਾਲ ਸਿੰਘ ਵਾਲਾ ਦੀ ਖਾਸੀਅਤ ਰਹੀਂ ਹੈ ਕਿ ਹਰ ਵਿਧਾਨ ਸਭਾ ’ਚ ਇਸ ਹਲਕੇ ਦੇ ਇਕ ਤੋਂ ਵੱਧ ਵਿਧਾਇਕ ਜਿੱਤ ਕੇ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ। ਇਸ ਵਿਧਾਨ ਸਭਾ ’ਚ ਵੀ ਹਲਕੇ ਨਾਲ ਸਬੰਧਤ ਇਕ ਵਿਧਾਨ ਸਭਾ ਦੇ ਉੱਪ ਸਪੀਕਰ ਤੋਂ ਇਲਾਵਾ ਤਿੰਨ ਹੋਰ ਵਿਧਾਇਕ ਹਨ , ਇਸ ਦੇ ਨਾਲ ਹੀ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਵੀ ਇਸ ਹਲਕੇ ਨਾਲ ਸਬੰਧਤ ਹੀ ਹੈ ਪਰ ਹਲਕਾ ਮੀਂਹ ਦੇ ਨਿਕਾਸੀ ਪਾਣੀ ਦੀ ਗੰਭੀਰ ਸਮੱਸਿਅਾਂ ਨਾਲ ਜੂਝ ਰਿਹਾ ਹੈ।  ਨਿਹਾਲ ਸਿੰਘ ਵਾਲਾ ਸ਼ਹਿਰ ’ਚ ਮੀਂਹ ਦੀਆਂ ਚਾਰ ਕਣੀਆਂ ਵੀ ਮੌਜੂਦਾ ਅਤੇ ਪਿਛਲੀ ਸਰਕਾਰ ਦੇ ਵਿਕਾਸ ਦੀਆਂ ਟਾਹਰਾਂ ’ਤੇ ਸਵਾਲੀਅਾਂ ਚਿੰਨ੍ਹ ਤਾਂ ਲਾਉਂਦੇ ਹਨ ਤੇ ਸੋਸ਼ਲ ਮੀਡੀਆ ਉਪਰ ਵੀ ਨਿਹਾਲ ਸਿੰਘ ਵਾਲਾ ਸ਼ਹਿਰ ’ਚ ਖਡ਼੍ਹਦਾ ਪਾਣੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।  
 ਨਿਹਾਲ ਸਿੰਘ ਵਾਲਾ ਸ਼ਹਿਰ ’ਚ ਪਹਿਲੀ ਵਾਰ ਨਵੀਂ ਬਣੀ ਨਗਰ ਪੰਚਾਇਤ ਦੇ ਪ੍ਰਧਾਨ ਇੰਦਰਜੀਤ ਗਰਗ ਦੀ ਅਗਵਾਈ ਹੇਠ ਗਲੀਆਂ ਨਾਲੀਆਂ ਦਾ ਚੰਗਾ ਵਿਕਾਸ ਹੋਇਆ, ਸ਼ਹਿਰ ਨੂੰ ਸੁੰਦਰ ਬਣਾਉਣ ਲਈ ਇਨਕਲਾਬੀ ਕਦਮ ਚੁੱਕੇ ਗਏ ਅਤੇ ਇਕ ਖੁਬਸੂਰਤ ਯਾਦਗਾਰੀ ਪਾਰਕ ਵੀ ਬਣਾਇਆ ਗਿਆ, ਜਿਸ ਨਾਲ ਸ਼ਹਿਰ ਵਾਸੀਆਂ ਦੀ ਆਸ ਨੂੰ ਬੂਰ ਪੈਣ ਲੱਗਾ।  ਇਹੀ ਕਾਰਨ ਸੀ ਕਿ ਸਵੱਛ ਸਰਵੇਖਨ ’ਚ ਪੰਜਾਬ ਸਰਕਾਰ ਵੱਲੋਂ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਨੂੰ ਪੰਜਾਬ ਭਰ ’ਚੋਂ 8ਵਾਂ ਸਥਾਨ ਅਤੇ ਸਵੱਛ ਭਾਰਤ ਮੁਹਿੰਮ ’ਚ 16ਵਾਂ ਨੰਬਰ ਦਿੱਤਾ ਗਿਆ ਸੀ, ਜਿਸ ਰਾਹੀਂ ਪ੍ਰਧਾਨ ਤੇ ਨਗਰ ਪੰਚਾਇਤ ਦਾ  ਨਾਮ ਪੰਜਾਬ ਦੇ ਨਕਸ਼ੇ ’ਤੇ ਅੰਕਿਤ ਹੋਇਆ ਪਰ ਨਗਰ ਪੰਚਾਇਤ ਪ੍ਰਧਾਨ ਦੇ ਕੁਝ ਅਕਾਲੀ ਅਤੇ ਕਾਂਗਰਸੀ ਵਿਰੋਧੀਆਂ ਨੂੰ ਇਹ ਗੱਲ ਰਾਸ ਨਾ ਆਈ ਅਤੇ ਉਹ ਆਨੇ ਬਹਾਨੇ ਕੰਮ ’ਚ ਅੜਿੱਕੇ ਲਾਉਣ ਲੱਗੇ। 
ਜ਼ਿਕਰਯੋਗ ਹੈ ਕਿ ਨਿਹਾਲ ਸਿੰਘ ਵਾਲਾ ਸਰਕਾਰ ਵੱਲੋਂ ਬਲੈਕ ਜ਼ੋਨ ਐਲਾਣਿਆ ਗਿਣਿਆ, ਜਿਥੇ ਬਿਨਾਂ ਮਨਜ਼ੂਰੀ ਤੋਂ  ਬੋਰ ਨਹੀਂ ਕੀਤਾ ਜਾ ਸਕਦਾ ਪਰ ਕੇਂਦਰ ਸਰਕਾਰ ਵੱਲੋਂ ਈਕੋ ਫਰੈਡਲੀ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪਾਣੀ ਖਾਸਕਰ ਮੀਂਹ ਦੇ ਪਾਣੀ ਨੂੰ ਪਰਜ਼ਰਵ ਕਰਨ ਦੀ ਯੋਜਨਾ ਹੈ ਇਹ ਸਕੀਮ ਨਿਹਾਲ ਸਿੰਘ ਵਾਲਾ ਵਿਖੇ ਖਾਸ ਮਹੱਤਤਾ ਰੱਖਦੀ ਹੈ, ਜਿਸ ਤਹਿਤ ਹੀ ਨਗਰ ਪੰਚਾਇਤ ਵੱਲੋਂ ਪ੍ਰਧਾਨ ਇੰਦਰਜੀਤ ਜੌਲੀ ਦੀ ਅਗਵਾਈ ’ਚ ਖਾਸ ਪ੍ਰੋਜੈਕਟ ਤਹਿਤ ਮੀਂਹ ਦਾ ਪਾਣੀ ਛੱਪਡ਼ ’ਚ ਪਾਏ ਜਾਣ ਦੀ ਯੋਜਨਾਂ ਸੀ ਪਰ ਸਿਆਸੀ ਵਿਰੋਧ ਤੇ ਆਪਸੀ ਖਹਿਬਾਜ਼ੀ ਦਾ ਖਮਿਆਜ਼ਾ ਸ਼ਹਿਰ ਦੇ ਲੋਕ ਭੁਗਤ ਰਹੇ ਹਨ। ਸ਼ਹਿਰ ਤੇ ਮੰਡੀ ’ਚ ਖਡ਼੍ਹਦੇ ਪਾਣੀ ਤੋਂ ਪ੍ਰੇਸ਼ਾਨ ਲੋਕ ਆਪਣਾ ਗੁੱਸਾ ਆਉਣ ਵਾਲੀਆਂ ਚੋਣਾਂ ’ਚ ਵੋਟ ਬਕਸਿਆਂ ’ਚ ਮੀਂਹ ਦਾ ਪਾਣੀ  ਪਾਕੇ ਉਤਾਰਨ ਦੇ ਰੌਂਅ ’ਚ ਹਨ।
ਕੀ ਕਹਿਣਾ ਹੈ ਨਗਰ ਪੰਚਾਇਤ ਪ੍ਰਧਾਨ ਦਾ 
 ਇਸ ਸਬੰਧੀ ਪ੍ਰਧਾਨ ਇੰਦਰਜੀਤ ਜੌਲੀ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਣੀ ਦੇ ਨਿਕਾਸ  ਲਈ ਮਤਾ ਅਤੇ ਨਕਸ਼ਾ ਵੀ ਪਾਸ ਕੀਤਾ ਗਿਆ ਹੈ। ਜੋ ਕਿ ਮਿਉਂਸੀਪਲ ਇੰਜੀਨੀਅਰ ਤੇ ਸੀਵਰੇਜ ਬੋਰਡ ਵੱਲੋਂ ਤਸਦੀਕ ਕੀਤਾ ਹੋਇਆ ਹੈ, ਪਾਈਪਾਂ ਵੀ ਪਾਈਆਂ ਹਨ ਪਰ ਸਿਆਸੀ ਵਿਰੋਧੀ  ਹੈਂਕਡ਼ਬਾਜ਼ੀ ਕਾਰਨ   ਸ਼ਹਿਰ ’ਚ  ਪਾਣੀ ਦਾ ਨਿਕਾਸ ਰੋਕਣ ਲਈ ਹਰ ਹੀਲਾ ਵਰਤ ਰਹੇ ਅਤੇ ਲੋਕਾਂ ਗੁੰਮਰਾਹ ਅਤੇ ਦਬਕਾ ਰਹੇ ਹਨ।  ਵੱਡੇ ਸਿਆਸੀ ਕਦ ਵਾਲੇ ਅਕਾਲੀ ਤੇ ਕਾਂਗਰਸੀ ਨੇਤਾ ਵੀ ਸ਼ਹਿਰ ਦੇ ਵਿਕਾਸ ਵਿਰੋਧੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਇਸ ਮਸਲੇ ’ਤੇ ਅੜਿੱਕੇ ਡਾਹੁਣ ਵਾਲਿਆਂ ਨੂੰ ਸਮੁੱਚੀ ਮੰਡੀ ਦਾ ਇਕੱਠ ਕਰਕੇ ਖੁੱਲੀ ਬਹਿਸ ਦਾ ਸੱਦਾ ਦਿੱਤਾ। ਦੂਸਰੇ ਪਾਸੇ ਮੰਡੀ ਵਾਸੀਆਂ ਨੇ ਇਸ ਮਸਲੇ ਦੇ ਹੱਲ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਦਖਲ ਦੀ ਮੰਗ ਕੀਤੀ ਹੈ। 
 


Related News