ਉਲੰਪੀਅਨ ਮਨਦੀਪ ਕੌਰ ਚੀਮਾ ਡੀ.ਐੱਸ.ਪੀ. ਨਿਯੁਕਤ

Sunday, Aug 30, 2020 - 06:26 PM (IST)

ਪਟਿਆਲਾ (ਪਰਮੀਤ): ਤਿੰਨ ਵਾਰ ਏਸ਼ੀਅਨ ਖੇਡਾਂ 'ਚੋਂ ਸੋਨ ਤਗਮੇ ਜਿੱਤਣ ਵਾਲੀ ਅਥਲੀਟ ਮਨਦੀਪ ਕੌਰ ਚੀਮਾ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ 'ਚ ਉਪ ਕਪਤਾਨ ਪੁਲਸ (ਡੀ.ਐੱਸ.ਪੀ.) ਨਿਯੁਕਤ ਕੀਤਾ ਗਿਆ ਹੈ। ਲੰਬੇ ਅਰਸੇ ਤੋਂ ਪਟਿਆਲਾ ਨੂੰ ਆਪਣੀਆਂ ਖੇਡ ਸਰਗਰਮੀਆਂ ਦਾ ਕੇਂਦਰ ਬਣਾਉਣ ਵਾਲੀ ਮਨਦੀਪ ਕੌਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਦੀ ਜੰਮਪਲ ਹੈ ਅਤੇ ਉਸ ਨੇ ਕੋਚ ਬਲਜਿੰਦਰ ਸਿੰਘ ਕੈਂਰੋ (ਪੰਜਾਬ ਪੁਲਸ) ਤੋਂ ਖੇਡ ਸਫ਼ਰ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਭਰਾ ਦੀ ਥਾਂ ਡਿਊਟੀ 'ਤੇ ਆਏ ਗੋਦਾਮ ਦੇ ਚੌਕੀਦਾਰ ਦਾ ਕਤਲ

400 ਮੀਟਰ ਦੌੜ ਦੀ ਮਾਹਰ ਅਥਲੀਟ ਕਈ ਵਾਰ ਕੌਮੀ ਚੈਪੀਅਨ ਬਣਨ ਉਪਰੰਤ 4 ਗੁਣਾ 400 ਮੀਟਰ ਰੀਲੇਅ ਦੌੜ 'ਚ ਤਿੰਨ ਵਾਰ ਏਸ਼ੀਅਨ ਖੇਡਾਂ 'ਚੋਂ ਸੋਨ ਤਗਮੇ, ਰਾਸ਼ਟਰਮੰਡਲ ਖੇਡਾਂ 'ਚੋਂ ਸੋਨ ਤਗਮਾ ਤੇ ਏਸ਼ੀਅਨ ਚੈਪੀਅਨਸ਼ਿਪਾਂ 'ਚੋਂ ਤਗਮੇ ਜਿੱਤ ਚੁੱਕੀ ਹੈ। ਮਨਦੀਪ ਕੌਰ ਉਲੰਪਿਕ ਖੇਡਾਂ ਤੇ ਵਿਸ਼ਵ ਅਥਲੈਟਿਕਸ ਚੈਪੀਅਨਸ਼ਿਪ 'ਚ ਵੀ ਦੇਸ਼ ਦੀ ਨੁਮਾਇੰਦਗੀ ਕਰ ਚੁੱਕੀ ਹੈ। ਮਨਦੀਪ ਨੇ ਆਪਣੇ ਖੇਡ ਜੀਵਨ ਦੌਰਾਨ ਕੌਮਾਂਤਰੀ ਪੱਧਰ 'ਤੇ 28 ਤਗਮੇ ਜਿੱਤੇ, ਜਿਨ੍ਹਾਂ 'ਚੋਂ 26 ਸੋਨ ਤਗਮੇ ਹਨ। ਆਪਣੇ ਖੇਡ ਜੀਵਨ 'ਚ ਬਹੁਤ ਸਾਰੇ ਉਤਰਾਅ ਚੜਾਅ ਆਉਣ ਦੇ ਬਾਵਜੂਦ ਵੀ ਮਨਦੀਪ ਕੌਰ ਨੇ ਆਪਣੇ-ਆਪ ਨੂੰ ਚੋਟੀ ਦੀ ਅਥਲੀਟ ਸਾਬਤ ਕੀਤਾ ਅਤੇ ਦੇਸ਼ ਦਾ ਕੌਮਾਂਤਰੀ ਖੇਡ ਮੰਚ 'ਤੇ ਮਾਣ ਵਧਾਇਆ।

ਇਹ ਵੀ ਪੜ੍ਹੋ :ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾਮਣਾ ਖੱਟਣ ਵਾਲੀਆਂ 11 ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਨੂੰ ਕੀਤਾ ਜਾ ਸਕਦਾ ਹੈ ਸਨਮਾਨਿਤ


Shyna

Content Editor

Related News