ਦਰਿੰਦਗੀ ਦੀਆਂ ਹੱਦਾਂ ਪਾਰ, 2 ਬੱਚਿਆਂ ਦੇ ਪਿਓ ਨੇ ਢਾਈ ਸਾਲਾ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ
Sunday, Aug 04, 2024 - 04:35 AM (IST)
ਪਾਇਲ (ਵਿਨਾਇਕ)- ਪਾਇਲ ਸਬ ਡਿਵੀਜ਼ਨ ਅਧੀਨ ਪੈਂਦੇ ਥਾਣਾ ਮਲੌਦ ਦੇ ਇੱਕ ਪਿੰਡ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 28 ਸਾਲਾ ਵਿਆਹੁਤਾ ਪ੍ਰਵਾਸੀ ਨੌਜਵਾਨ ਨੇ ਢਾਈ ਸਾਲ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਖੁਦ ਦੋ ਮਾਸੂਮ ਬੱਚਿਆਂ ਦਾ ਪਿਤਾ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਲੌਦ ਦੀ ਐੱਸ.ਆਈ. ਰਾਜਵੰਤ ਕੌਰ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਢਾਈ ਸਾਲਾ ਮਾਸੂਮ ਬੱਚੀ ਦੀ ਮਾਂ ਨੇ ਦੱਸਿਆ ਹੈ ਕਿ ਉਹ ਸਰਕਾਰੀਆ ਥਾਣਾ ਸੂਰੀਰ ਤਹਿਸੀਲ ਮਾਟ ਜ਼ਿਲ੍ਹਾ ਮਥੁਰਾ (ਯੂ.ਪੀ.) ਦੀ ਰਹਿਣ ਵਾਲੀ ਹੈ ਅਤੇ 2 ਅਗਸਤ ਨੂੰ ਸਵੇਰੇ 9 ਵਜੇ ਕਰੀਬ ਘਰ ਵਿੱਚ ਇਸ਼ਨਾਨ ਕਰ ਰਹੀ ਸੀ। ਇਸ ਦੌਰਾਨ ਉਸ ਦੀ ਲੜਕੀ ਘਰ ਦੇ ਬਾਹਰ ਖੇਡ ਰਹੀ ਸੀ। ਜਦੋਂ ਉਹ ਇਸ਼ਨਾਨ ਕਰ ਕੇ ਬਾਹਰ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੀ ਮਾਸੂਮ ਬੱਚੀ ਘਰ ਨਹੀਂ ਸੀ, ਇਸ ਲਈ ਉਸ ਦੀ ਆਲੇ-ਦੁਆਲੇ ਭਾਲ ਕੀਤੀ ਗਈ ਪਰ ਉਹ ਕਿਧਰੇ ਨਹੀਂ ਮਿਲੀ।
ਇਹ ਵੀ ਪੜ੍ਹੋ- ਨਾਬਾਲਗਾਂ ਨੂੰ ਵਾਹਨ ਚਲਾਉਣ ਤੋਂ ਰੋਕਣ ਦੇ ਨਿਯਮਾਂ 'ਚ ਨਵੀਂ ਅਪਡੇਟ, ਬੱਚਿਆਂ ਦੇ ਮਾਪੇ ਜ਼ਰੂਰ ਪੜ੍ਹੋ ਇਹ ਖ਼ਬਰ
ਉਸ ਨੇ ਦੱਸਿਆ ਕਿ ਬੱਚੇ ਕਈ ਵਾਰ ਉਨ੍ਹਾਂ ਦੇ ਗੁਆਂਢੀ ਸੈਲੇਸ਼ ਯਾਦਵ ਉਰਫ ਕਾਲੂ ਪੁੱਤਰ ਭੂਰਾ ਯਾਦਵ ਵਾਸੀ ਬਿਦੁਨੀ ਥਾਣਾ ਸੋਰੋ ਜ਼ਿਲ੍ਹਾ ਕਾਸਗੰਜ (ਯੂ.ਪੀ.) ਦੇ ਘਰ ਖੇਡਣ ਲਈ ਜਾਂਦੇ ਸਨ। ਜਦੋਂ ਉਹ ਸੈਲੇਸ਼ ਯਾਦਵ ਉਰਫ਼ ਕਾਲੂ ਦੇ ਘਰ ਬੱਚੀ ਦਾ ਪਤਾ ਕਰਨ ਗਈ ਤਾਂ ਸੈਲੇਸ਼ ਉਰਫ ਸੁਲੇਖ ਨੇ ਉਸ ਨੂੰ ਬੋਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਦੀ ਧੀ ਰੋਂਦੀ ਹੋਈ ਉਸ ਦੇ ਕਮਰੇ ਦੇ ਅੰਦਰੋਂ ਬਾਹਰ ਆਈ, ਜੋ ਕਿ ਬਹੁਤ ਹੀ ਰੋ ਰਹੀ ਸੀ। ਉਕਤ ਬਿਆਨਕਰਤਾ ਔਰਤ ਅਨੁਸਾਰ ਇਸ ਤੋਂ ਬਾਅਦ ਉਸ ਨੇ ਤੁਰੰਤ ਮਲੌਦ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਰਵਾਉਣ ਉਪਰੰਤ ਮਾਸੂਮ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਸੈਲੇਸ਼ ਯਾਦਵ ਉਰਫ਼ ਕਾਲੂ ਖਿਲਾਫ਼ ਪੋਕਸੋ ਐਕਟ ਤਹਿਤ ਜਬਰ-ਜਨਾਹ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਮੁਲਜ਼ਮ ਸੈਲੇਸ਼ ਯਾਦਵ ਉਰਫ਼ ਕਾਲੂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਪਰਿਵਾਰ ਪ੍ਰਵਾਸੀ ਹਨ ਅਤੇ ਸ਼ਿਕਾਇਤਕਰਤਾ ਦੇ ਬੱਚੇ ਮੁਲਜ਼ਮ ਦੇ ਬੱਚਿਆਂ ਨਾਲ ਖੇਡਣ ਲਈ ਚਲੇ ਜਾਂਦੇ ਸਨ। ਘਟਨਾ ਦੇ ਸਮੇਂ ਮੁਲਜ਼ਮ ਦੀ ਪਤਨੀ, ਭਰਾ ਅਤੇ ਭਰਜਾਈ ਸਾਰੇ ਘਰੋਂ ਕੰਮ ’ਤੇ ਗਏ ਹੋਏ ਸਨ ਅਤੇ ਮੁਲਜ਼ਮ ਇਕੱਲਾ ਹੀ ਘਰ ਵਿੱਚ ਸੀ।
ਇਹ ਵੀ ਪੜ੍ਹੋ- ਬਲਦੀ ਚਿਖਾ 'ਚ ਛਾਲ ਮਾਰ ਗਿਆ ਵਿਅਕਤੀ, ਸ਼ਮਸ਼ਾਨਘਾਟ 'ਚ ਪੈ ਗਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e