ਗੜ੍ਹਦੀਵਾਲਾ 'ਚ ਵੱਡੀ ਵਾਰਦਾਤ, ਮਾਮੂਲੀ ਗੱਲ ਪਿੱਛੇ ਵਿਅਕਤੀ ਦਾ ਕੀਤਾ ਕਤਲ

05/22/2023 7:13:19 PM

ਭੂੰਗਾ/ਗੜ੍ਹਦੀਵਾਲਾ (ਭਟੋਆ)-ਭੂੰਗਾ ਨਜ਼ਦੀਕ ਪਿੰਡ ਸੋਤਲਾ ਵਿਖੇ ਬੀਤੀ ਸ਼ਾਮ 62 ਸਾਲ ਦੇ ਵਿਅਕਤੀ ਦਾ ਕਤਲ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਸ ਥਾਣਾ ਹਰਿਆਣਾ ਦੇ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੁਲਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਮਲਕੀਤ ਸਿੰਘ ਦੇ ਪੁੱਤਰ ਰੋਹਿਤ ਵਾਸੀ ਸੋਤਲਾ ਨੇ ਕਿਹਾ ਕਿ ਕੱਲ੍ਹ ਸ਼ਾਮ ਸਾਢੇ 6 ਵਜੇ ਦੇ ਕਰੀਬ ਮੈਂ ਅਤੇ ਮੇਰਾ ਪਿਤਾ ਮਲਕੀਤ ਸਿੰਘ ਆਪਣੇ ਘਰ ਸਾਹਮਣੇ ਆਪਸ ਵਿਚ ਗੱਲਬਾਤ ਕਰ ਰਹੇ ਸਨ। ਇੰਨੇ ਨੂੰ ਸਰਬਰੀਤ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਸੋਤਲਾ ਸਾਡੇ ਘਰ ਨਜ਼ੀਦਕ ਆਇਆ ਅਤੇ ਸਕੂਟਰ ਖੜ੍ਹਾ ਕਰਕੇ ਆਉਂਦਿਆਂ ਹੀ ਕਹਿਣ ਲੱਗਾ ਕਿ ਤੁਸੀਂ ਮੇਰੀਆਂ ਗੱਲਾਂ ਕਿਉਂ ਕਰਦੇ ਹੋ, ਜਿਸ ਨੇ ਮੇਰੇ ਚਪੇੜਾਂ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ - ਸੜਕ ਵਿਚਕਾਰ ਬੀਅਰ ਪੀਣ ਲੱਗਾ ਪੁਲਸ ਮੁਲਾਜ਼ਮ, ਲੋਕਾਂ ਦੇ ਪੁੱਛਣ 'ਤੇ ਦਿੱਤਾ ਅਜੀਬੋ-ਗ਼ਰੀਬ ਜਵਾਬ

ਮੇਰੇ ਪਿਤਾ ਮਲਕੀਤ ਸਿੰਘ ਮੈਨੂੰ ਉਸ ਕੋਲੋਂ ਛੁਡਵਾਉਣ ਲਈ ਅੱਗੇ ਆਏ ਤਾਂ ਸਰਬਰੀਤ ਸਿੰਘ ਨੇ ਮੇਰੇ ਪਿਤਾ ਦੀ ਛਾਤੀ ਵਿਚ ਪੂਰੇ ਜ਼ੋਰ ਨਾਲ ਘਸੁੰਨ ਮਾਰ ਦਿੱਤਾ ਅਤੇ ਉਹ ਹੇਠਾਂ ਡਿੱਗ ਪਏ। ਫਿਰ ਉਹ ਉਨ੍ਹਾਂ ਦੇ ਢਿੱਡ ਵਿਚ ਠੁੱਡ ਮਾਰ ਕੇ ਉੱਥੋਂ ਦੌੜ ਗਿਆ। ਮੈਂ ਅਤੇ ਮੇਰਾ ਭਰਾ ਸੁਖਵਿੰਦਰ ਸਿੰਘ ਸਵਾਰੀ ਦਾ ਪ੍ਰਬੰਧ ਕਰਕੇ ਬੇਹੋਸ਼ ਹੋਏ ਪਿਤਾ ਮਲਕੀਤ ਸਿੰਘ ਨੂੰ ਪ੍ਰਾਈਵੇਟ ਹਸਪਤਾਲ ਕੰਗਮਾਈ ਲੈ ਗਏ, ਜਿੱਥੇ ਡਾਕਟਰ ਨੇ ਮੇਰੇ ਪਿਤਾ ਮਲਕੀਤ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਉਸ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤੀ ਹੈ। ਪੁਲਸ ਨੇ ਰੋਹਿਤ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਦੋਸ਼ੀ ਵਿਰੁੱਧ 302 ਆਈ. ਪੀ. ਸੀ. ਦੀ ਧਾਰਾ ਤਹਿਤ ਮੁਕੱਦਮਾ ਥਾਣਾ ਹਰਿਆਣਾ ਵਿਖੇ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ -ਫਿਲੌਰ: ਕਲਯੁਗੀ ਮਾਂ ਦਾ ਰੂਹ ਕੰਬਾਊ ਕਾਰਾ, 10 ਸਾਲਾ ਬੱਚੀ ਦੇ ਸਰੀਰ 'ਤੇ ਦਾਗੇ ਗਰਮ ਸਰੀਏ, ਪ੍ਰਾਈਵੇਟ ਪਾਰਟ ਤੱਕ ਨਹੀਂ ਛੱਡਿਆ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


shivani attri

Content Editor

Related News