ਲੁਧਿਆਣਾ ''ਚ ਤੜਕੇ ਸਵੇਰੇ ਵਾਪਰੀ ਵੱਡੀ ਵਾਰਦਾਤ, ਵਿਅਕਤੀ ਨੇ ਪਹਿਲਾਂ ਪਤਨੀ ਤੇ ਫਿਰ ਸੱਸ ਨੂੰ ਮਾਰੀ ਗੋਲੀ

Tuesday, Aug 10, 2021 - 08:49 AM (IST)

ਲੁਧਿਆਣਾ ''ਚ ਤੜਕੇ ਸਵੇਰੇ ਵਾਪਰੀ ਵੱਡੀ ਵਾਰਦਾਤ, ਵਿਅਕਤੀ ਨੇ ਪਹਿਲਾਂ ਪਤਨੀ ਤੇ ਫਿਰ ਸੱਸ ਨੂੰ ਮਾਰੀ ਗੋਲੀ

ਲੁਧਿਆਣਾ (ਰਾਜ) : ਇੱਥੋਂ ਦੇ ਹੈਬੋਵਾਲ ਇਲਾਕੇ 'ਚ ਉਸ ਵੇਲੇ ਵੱਡੀ ਵਾਰਦਾਤ ਸਾਹਮਣੇ ਆਈ, ਜਦੋਂ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਸੱਸ ਨੂੰ ਗੋਲੀ ਮਾਰ ਦਿੱਤੀ ਗਈ। ਜਾਣਕਾਰੀ ਮੁਤਾਬਕ ਇਹ ਵਾਰਦਾਤ ਮੰਗਲਵਾਰ ਤੜਕੇ ਸਵੇਰੇ 5 ਵਜੇ ਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦਾ ਵੱਡਾ ਖ਼ੁਲਾਸਾ, 'ਅੰਮ੍ਰਿਤਸਰ 'ਚ ਬੱਚਿਆਂ ਦੇ ਟਿਫਨਾਂ 'ਚੋਂ ਮਿਲੇ ਬੰਬ'

ਦੋਸ਼ੀ ਵਿਅਕਤੀ ਜਸਵਿੰਦਰ ਸਿੰਘ ਨੇ ਪਹਿਲਾਂ ਆਪਣੀ ਪਤਨੀ ਸ਼ਿਵਾਨੀ ਨੂੰ ਗੋਲੀ ਮਾਰੀ। ਫਿਰ ਆਪਣੇ ਸਹੁਰੇ ਘਰ ਜਾ ਕੇ ਸੱਸ ਵੰਦਨਾ ਨੂੰ ਵੀ ਗੋਲੀ ਮਾਰ ਦਿੱਤੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਟਿਫਨ ਬੰਬ ਮਿਲਣ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ, DGP ਨੇ ਲੋਕਾਂ ਨੂੰ ਕੀਤੀ ਅਪੀਲ (ਤਸਵੀਰਾਂ)

ਫਿਲਹਾਲ ਜ਼ਖਮੀ ਮਾਂ ਅਤੇ ਧੀ ਨੂੰ ਡੀ. ਐਮ. ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News