ਫਗਵਾੜਾ ਦਾਣਾ ਮੰਡੀ ''ਚ ਬਜ਼ੁਰਗ ਮਜਦੂਰ ਦੀ ਸ਼ੱਕੀ ਹਾਲਾਤ ''ਚ ਮੌਤ

Monday, Apr 27, 2020 - 03:27 PM (IST)

ਫਗਵਾੜਾ ਦਾਣਾ ਮੰਡੀ ''ਚ ਬਜ਼ੁਰਗ ਮਜਦੂਰ ਦੀ ਸ਼ੱਕੀ ਹਾਲਾਤ ''ਚ ਮੌਤ

ਫਗਵਾੜਾ (ਜਲੋਟਾ)— ਫਗਵਾੜਾ ਦੀ ਦਾਣਾ ਮੰਡੀ 'ਚ ਇਕ ਬਜ਼ੁਰਗ ਮਜਦੂਰ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਲਾਸ਼ ਨੂੰ ਮੌਕੇ 'ਤੇ ਪਹੁੰਚੀ ਐਂਬੂਲੈਂਸ ਜ਼ਰੀਏ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤਾ ਹੈ। ਮ੍ਰਿਤਕ ਦੀ ਪਛਾਣ ਸੁਰਿੰਦਰ ਪਾਲ ਪੁੱਤਰ ਲਕਸ਼ਮਣ ਦਾਸ ਵਾਸੀ ਪਿੰਡ ਢੱਕ ਪੰਡੋਰੀ ਵਜੋ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਸੁਰਿੰਦਰ ਪਾਲ ਦੀ ਸਿਹਤ ਬੀਤੇ ਦਿਨ ਤੜਕੇ ਅਚਾਨਕ ਖਰਾਬ ਹੋ ਗਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਹ ਪਿਛਲੇ ਇਕ ਹਫਤੇ ਤੋਂ ਦਾਣਾ ਮੰਡੀ 'ਚ ਬਤੌਰ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ। ਉਸ ਦੇ ਇਕ ਸਾਥੀ ਨੇ ਦੱਸਿਆ ਕਿ ਉਹ ਬੀਤੇ ਦਿਨ ਦਾਣਾ ਮੰਡੀ 'ਚ ਉਸ ਦੇ ਨਾਲ ਹੀ ਸੌ ਰਿਹਾ ਸੀ। ਉਸ ਨੇ ਸਵੇਰ ਹੁੰਦੇ ਹੀ ਉਸ ਨੂੰ ਆਵਾਜ਼ ਲਗਾਈ, ਜਿਸ ਤੋਂ ਬਾਅਦ ਉਸ ਨੇ ਉਸ ਨੂੰ ਪਾਣੀ ਦਿੱਤਾ ਅਤੇ ਇਸੇ ਦੌਰਾਨ ਉਸ ਦੀ ਅਚਾਨਕ ਮੌਤ ਹੋ ਗਈ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮ੍ਰਿਤਕ ਸੁਰਿੰਦਰ ਪਾਲ ਦੀ ਸਿਹਤ ਪੂਰੀ ਤਰ੍ਹਾਂ ਠੀਕ ਸੀ।


author

shivani attri

Content Editor

Related News