ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਲਿਖਿਆ ਸੁਸਾਈਡ ਨੋਟ
Tuesday, Apr 24, 2018 - 10:07 AM (IST)

ਪੰਚਕੂਲਾ (ਧਰਨੀ) : ਪੰਚਕੂਲਾ ਦੇ ਸੈਕਟਰ-19 'ਚ ਸਥਿਤ ਘਰ 'ਚ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਨਿਰਮਲ ਠਾਕੁਰ (43) ਕੋਲੋਂ ਇਕ ਸੁਸਾਈਡ ਨੋਟ ਬਰਾਮਦ ਕੀਤਾ ਗਿਆ ਹੈ, ਜਿਸ ਤੋਂ ਲੱਗਦਾ ਹੈ ਕਿ ਉਹ ਆਪਣੇ ਪਰਿਵਾਰ ਤੋਂ ਦੁਖੀ ਸੀ। ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਅਤੇ ਸੁਸਾਈਡ ਨੋਟ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨਿਰਮਲ ਹਿਮਾਚਲ ਦੇ ਸਰਕਾਘਾਟ ਦਾ ਰਹਿਣ ਵਾਲਾ ਸੀ। ਉਹ ਜ਼ੀਰਕਪੁਰ ਸਥਿਤ ਆਸ਼ੀਰਵਾਦ ਬੈਂਕਟ ਹਾਲ 'ਚ ਮੈਨੇਜਰ ਦੇ ਤੌਰ 'ਤੇ ਨੌਕਰੀ ਕਰਦਾ ਸੀ ਅਤੇ ਪੰਚਕੂਲਾ 'ਚ ਕਿਰਾਏ ਦੇ ਮਕਾਨ 'ਚ ਇਕੱਲਾ ਰਹਿੰਦਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਗਿਆ ਹੈ। ਮ੍ਰਿਤਕ ਦੇ ਭਾਣਜੇ ਨੇ ਆਪਣੇ ਮਾਮੇ ਨੂੰ ਲਟਕਦੇ ਦੇਖਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ। ਮ੍ਰਿਤਕ ਦੀ ਜੇਬ 'ਚੋਂ ਸੁਸਾਈਡ ਨੋਟ ਮਿਲਿਆ, ਜਿਸ 'ਚ ਲਿਖਿਆ ਗਿਆ ਸੀ ਕਿ ਮੇਰੀ ਮੌਤ ਤੋਂ ਬਾਅਦ ਮੇਰੀ ਲਾਸ਼ ਮੇਰੇ ਘਰਵਾਲਿਆਂ ਨੂੰ ਨਾ ਦਿੱਤੀ ਜਾਵੇ। ਵਿਅਕਤੀ ਨੇ ਸੁਸਾਈਡ ਨੋਟ 'ਚ ਕੰਪਨੀ ਦੇ ਜੀ. ਐੱਮ. ਨੂੰ ਸੰਸਕਾਰ ਕਰਨ ਲਈ ਲਿਖਿਆ ਹੈ।