ਪੱਖੇ ਨਾਲ ਫਾਹਾ ਲੈ ਕੇ ਵਿਅਕਤੀ ਵੱਲੋਂ ਖੁਦਕੁਸ਼ੀ

Saturday, Mar 31, 2018 - 08:04 AM (IST)

ਪੱਖੇ ਨਾਲ ਫਾਹਾ ਲੈ ਕੇ ਵਿਅਕਤੀ ਵੱਲੋਂ  ਖੁਦਕੁਸ਼ੀ

ਫ਼ਰੀਦਕੋਟ (ਰਾਜਨ) - ਇੱਥੋਂ ਦੀ ਬਲਬੀਰ ਬਸਤੀ ਨਿਵਾਸੀ ਤਰਸੇਮ ਲਾਲ (65) ਨੇ ਆਪਣੇ ਘਰ ਵਿਚ ਹੀ ਕਮਰੇ ਅੰਦਰ ਲੱਗੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਸਿਟੀ ਦੇ ਹੌਲਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਟੈਂਟ ਹਾਊਸ ਦਾ ਕੰਮ ਕਰਦਾ ਸੀ ਅਤੇ ਕੰਮਕਾਰ ਦੀ ਮੰਦੀ ਤੋਂ ਇਲਾਵਾ ਇਹ ਆਰਥਕ ਪੱਖੋਂ ਵੀ ਕਾਫ਼ੀ ਤੰਗ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।  ਇਸ ਸਬੰਧੀ ਬਲਬੀਰ ਬਸਤੀ ਨਿਵਾਸੀਆਂ ਨੇ ਦੱਸਿਆ ਕਿ ਇਸ ਦੀਆਂ ਦੇਣਦਾਰੀਆਂ ਜ਼ਿਆਦਾ ਸਨ, ਜਿਸ ਕਾਰਨ ਇਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀਆਂ ਪੰਜ ਲੜਕੀਆਂ ਅਤੇ ਇਕ ਲੜਕਾ ਹੈ ਅਤੇ ਘਰੇਲੂ ਹਾਲਤ ਵੀ ਕਾਫੀ ਤਰਸਯੋਗ ਸੀ।


Related News