ਹੈਰੋਇਨ, 2 ਪਿਸਤੌਲਾਂ ਤੇ ਡਰੱਗ ਮਨੀ ਸਣੇ ਥਾਰ ਚਾਲਕ ਗ੍ਰਿਫ਼ਤਾਰ

Wednesday, Jan 24, 2024 - 03:22 PM (IST)

ਹੈਰੋਇਨ, 2 ਪਿਸਤੌਲਾਂ ਤੇ ਡਰੱਗ ਮਨੀ ਸਣੇ ਥਾਰ ਚਾਲਕ ਗ੍ਰਿਫ਼ਤਾਰ

ਤਰਨਤਾਰਨ (ਰਮਨ) : ਸੀ. ਆਈ. ਏ. ਸਟਾਫ਼ ਤਰਨਤਾਰਨ ਦੀ ਪੁਲਸ ਵੱਲੋਂ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ 1 ਕਿੱਲੋ, 300 ਗ੍ਰਾਮ ਹੈਰੋਇਨ, 2 ਪਿਸਤੌਲ 9 ਐੱਮ. ਐੱਮ. 20 ਰੌਂਦ, 1 ਲੱਖ, 7 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐੱਸ. ਐੱਸ. ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਚਰਨਜੀਤ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਕਾਰਵਾਈ ਕਰਦੇ ਹੋਏ ਨੈਸ਼ਨਲ ਹਾਈਵੇ ਨਜ਼ਦੀਕ ਪਿੰਡ ਪੰਡੋਰੀ ਗੋਲਾ ਸਰਵਿਸ ਰੋਡ ਵਿਖੇ ਇੱਕ ਥਾਰ ਗੱਡੀ ਨੂੰ ਰੋਕਿਆ ਗਿਆ ਅਤੇ ਉਕਤ ਸਮਾਨ ਬਰਾਮਦ ਕੀਤਾ ਗਿਆ।

ਇਸ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਨਵਪ੍ਰੀਤ ਸਿੰਘ ਰਿੰਕਾ ਪੁੱਤਰ ਪ੍ਰਗਟ ਸਿੰਘ ਵਾਸੀ ਘੰਨੂਪੁਰ ਕਾਲੇ ਜ਼ਿਲ੍ਹਾ ਅੰਮ੍ਰਿਤਸਰ ਵੱਜੋਂ ਹੋਈ ਹੈ। ਪੁਲਸ ਵੱਲੋਂ ਮੁਲਜ਼ਮ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। 


author

Babita

Content Editor

Related News