ਲੁਧਿਆਣਾ ਤੋਂ ਹੈਰੋਇਨ ਲਿਆ ਕੇ ਟ੍ਰਾਈਸਿਟੀ ’ਚ ਵੇਚਣ ਵਾਲਾ ਗ੍ਰਿਫ਼ਤਾਰ

Saturday, Jul 15, 2023 - 02:30 PM (IST)

ਚੰਡੀਗੜ੍ਹ (ਸੰਦੀਪ) : ਸ਼ਹਿਰ 'ਚ ਨਸ਼ਿਆਂ ਦੀ ਸਮੱਗਲਿੰਗ ਨੂੰ ਨੱਥ ਪਾਉਣ ਦੀ ਮੁਹਿੰਮ ਤਹਿਤ ਕ੍ਰਾਈਮ ਬ੍ਰਾਂਚ ਦੀ ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਡੀ. (ਏ. ਐੱਨ. ਟੀ. ਐੱਫ.) ਨੇ ਨਵਾਗਾਓਂ ਦੇ ਰਹਿਣ ਵਾਲੇ ਸ਼ਾਨਵਾਜ਼ ਨੂੰ 66.65 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ, ਜਿਸ ਦੌਰਾਨ ਕਈ ਅਹਿਮ ਖ਼ੁਲਾਸੇ ਹੋਏ ਹਨ।

ਪੁਲਸ ਪੁੱਛਗਿੱਛ ਦੌਰਾਨ ਉਸ ਨੇ ਖ਼ੁਲਾਸਾ ਕੀਤਾ ਕਿ ਉਹ ਲੁਧਿਆਣਾ ਦੇ ਡਰੱਗ ਸਪਲਾਇਰ ਸ਼ਿਵਮ ਤੋਂ ਹੈਰੋਇਨ ਖਰੀਦ ਕੇ ਟ੍ਰਾਈਸਿਟੀ 'ਚ ਸਪਲਾਈ ਕਰਦਾ ਸੀ। ਉਹ ਕਾਲਜ ਵਿਦਿਆਰਥੀਆਂ ਤੇ ਨਾਈਟ ਕਲੱਬ ’ਚ ਆਉਣ ਵਾਲੇ ਲੋਕਾਂ ਨੂੰ ਨਸ਼ਾ ਵੇਚਦਾ ਸੀ। ਪੁਲਸ ਨੇ ਮੁਲਜ਼ਮ ਦੇ ਘਰ ਦੀ ਤਲਾਸ਼ੀ ਲੈਣ ’ਤੇ ਉਥੋਂ ਤੋਂ ਇਲਾਵਾ ਕੁੱਲ 66.65 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਪੁਲਸ ਨੇ ਸ਼ਾਨਵਾਜ਼ ਦੇ ਖ਼ੁਲਾਸੇ ’ਤੇ ਲੁਧਿਆਣਾ ’ਚ ਮੁੱਖ ਸਪਲਾਇਰ ਸ਼ਿਵਮ ਦੇ ਘਰ ਜਦੋਂ ਉਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਤਾਂ ਪਤਾ ਲੱਗਾ ਕਿ 15 ਜੂਨ ਨੂੰ ਉਸ ਨੂੰ ਮੋਹਾਲੀ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ 1 ਕਿਲੋ 440 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਸ ਖ਼ਿਲਾਫ਼ ਮੋਹਾਲੀ ਐੱਸ. ਟੀ. ਐੱਫ. ਸਟੇਸ਼ਨ ’ਚ 15 ਜੂਨ 2023 ਨੂੰ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਜੇਲ ਵਿਚ ਹੈ। ਹੁਣ ਮੁਲਜ਼ਮ ਲੁਧਿਆਣਾ ਕੇਂਦਰੀ ਜੇਲ ਤੋਂ ਰਿਹਾਅ ਹੋ ਗਿਆ ਹੈ। ਮੁਲਜ਼ਮ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ।
 


Babita

Content Editor

Related News