ਨਸ਼ੀਲੀਆ ਗੋਲੀਆ ਸਣੇ ਇਕ ਦੋਸ਼ੀ ਪੁਲਸ ਅੜਿੱਕੇ

Thursday, Dec 05, 2024 - 04:57 PM (IST)

ਨਸ਼ੀਲੀਆ ਗੋਲੀਆ ਸਣੇ ਇਕ ਦੋਸ਼ੀ ਪੁਲਸ ਅੜਿੱਕੇ

ਜਲਾਲਾਬਾਦ (ਜਤਿੰਦਰ,ਆਦਰਸ਼) : ਨਸ਼ੇ ਖ਼ਿਲਾਫ਼ ਛੇੜੀ ਮੁਹਿੰਮ ਦੇ ਤਹਿਤ ਡੀ. ਐੱਸ. ਪੀ. ਜਲਾਲਾਬਾਦ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ 1 ਵਿਅਕਤੀ ਨੂੰ ਨਸ਼ੀਲੀਆ ਗੋਲੀਆ ਸਣੇ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਜਲਾਲਾਬਾਦ ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕੋਲ ਮੌਜੂਦ ਸਨ।

ਇਸ ਦੌਰਾਨ ਮੁਖਬਰ ਖ਼ਾਸ ਨੇ ਠੋਸ ਇਤਲਾਹ ਦਿੱਤੀ ਕਿ ਸੰਦੀਪ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਗਾਂਧੀ ਨਗਰ ਨਸ਼ੀਲੀਆ ਗੋਲੀਆ ਟ੍ਰਾਮਾਡੋਲ ਵੇਚਣ ਦਾ ਆਦੀ ਹੈ, ਜੋ ਕਿ ਹੁਣ ਵੀ ਨਸ਼ੀਲੀਆ ਗੋਲੀ ਸਪਲਾਈ ਕਰਨ ਲਈ ਘਰੋਂ ਕਿਧਰੇ ਜਾਣ ਦੀ ਤਿਆਰੀ ਵਿਚ ਹੈ। ਪੁਲਸ ਪਾਰਟੀ ਨੇ ਮੁਖਬਰ ਦੀ ਠੋਸ ਇਤਲਾਹ ’ਤੇ ਉਸਦੇ ਘਰ ਛਾਪੇਮਾਰੀ ਕਰਕੇ ਉਸਨੂੰ 2400 ਨਸ਼ੀਲੀਆ ਗੋਲੀਆ ਟ੍ਰਾਮਾਡੋਲ, ਇੱਕ ਪੀਠੂ ਬੈਗ ਸਣੇ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।


 


author

Babita

Content Editor

Related News