ਠਾਣੇ 'ਚ ਕਾਬੂ ਕੀਤੇ ਵਿਅਕਤੀ ਦੀ ਭੇਦਭਰੇ ਹਾਲਾਤ 'ਚ ਮੌਤ

Saturday, Dec 12, 2020 - 05:07 PM (IST)

ਰਾਜਾਸਾਂਸੀ (ਰਾਜਵਿੰਦਰ) : ਪੁਲਸ ਠਾਣਾ ਕੰਬੋ 'ਚ ਇਕ ਵਿਅਕਤੀ ਦੀ ਭੇਦਭਰੇ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਪੁਲਸ ਨੇ ਪ੍ਰੀਤਮ ਸਿੰਘ ਨਾਂ ਦੇ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਸੀ, ਜਿਸ ਦੇ ਪਰਿਵਾਰਕ ਮੈਂਬਰ ਕੱਲ ਦੇ ਹੀ ਪੁਲਸ ਨੂੰ ਪ੍ਰੀਤਮ ਸਿੰਘ ਨੂੰ ਮਿਲਣ ਲਈ ਕਹਿ ਰਹੇ ਸਨ ਪਰ ਪੁਲਸ ਨੇ ਪਰਿਵਾਰਕ ਮੈਂਬਰਾ ਨੂੰ ਮਿਲਣ ਨਹੀਂ ਦਿੱਤਾ ਅਤੇ ਕਹਿ ਦਿਤਾ ਕਿ ਪ੍ਰੀਤਮ ਸਿੰਘ ਨੇ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਨੇ ਸਵੇਰ ਤੋਂ ਹੀ ਠਾਣੇ ਨੂੰ ਬੰਦ ਕੀਤਾ ਹੋਇਆ ਹੈ। ਪੁਲਸ ਅਧਿਕਾਰੀਆਂ ਤੋਂ ਸਿਵਾਏ ਹੋਰ ਕਿਸੇ ਵੀ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾ ਨੇ ਕਿਹਾ ਕਿ ਪ੍ਰੀਤਮ ਨੂੰ ਕੱਲ ਦਾ ਪੁਲਸ ਨੇ ਫੜਿਆ ਹੈ। ਉਨ੍ਹਾਂ ਨੂੰ ਵੀ ਪ੍ਰੀਤਮ ਸਿੰਘ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ। ਬੀਤੀ ਰਾਤ ਵੀ ਸਾਨੂੰ ਮਿਲਣ ਨਹੀਂ ਦਿੱਤਾ ਅਤੇ ਕਹਿ ਦਿਤਾ ਕਿ ਪ੍ਰੀਤਮ ਨੇ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਪ੍ਰੀਤਮ ਨੂੰ ਪੁਲਸ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਪਰਿਵਾਰ ਨੇ ਮੰਗ ਕੀਤੀ ਕਿ ਪ੍ਰੀਤਮ ਨੂੰ ਕਾਬੂ ਕਰਨ ਵਾਲੇ ਪੁਲਸ
ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਦੁਬਈ ਗਏ ਰੋਜ਼ੀ ਰੋਟੀ ਕਮਾਉਣ ਪੰਜਾਬੀ ਨੌਜਵਾਨ ਦੀ ਕੋਰੋਨਾ ਨਾਲ ਮੌਤ    

ਇਸ ਸਬੰਧੀ ਡੀ. ਐੱਸ. ਪੀ. ਹੈੱਡ ਕੁਆਰਟਰ ਬਲਦੇਵ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਜੁਡੀਸ਼ੀਅਲੀ ਜਾਂਚ ਚਲ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ 'ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜੋ ਵੀ ਇਸ ਸਬੰਧੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ-ਕਪੂਰਥਲਾ ਰੇਲਵੇ ਟਰੈਕ 'ਤੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਧੜ ਨਾਲੋਂ ਵੱਖ ਹੋਈਆਂ ਲੱਤਾਂ

ਨੋਟ : ਪੁਲਸ ਠਾਣੇ 'ਚ ਕਾਬੂ ਵਿਅਕਤੀ ਦੀ ਭੇਦਭਰੇ ਹਾਲਾਤ 'ਚ ਮੌਤ ਹੋ ਜਾਣਾ, ਤੁਹਾਡੇ ਇਸ ਸਬੰਧੀ ਕੀ ਨੇ ਵਿਚਾਰ, ਕੁਮੈਂਟ ਕਰਕੇ ਦਿਓ ਆਪਣੀ ਰਾਏ।


Anuradha

Content Editor

Related News