ਵੱਡੀਆਂ ਕੰਪਨੀਆਂ ਦੇ ਲੋਗੋ ਲਾ ਕੇ ਰੈਡੀਮੇਡ ਕੱਪੜੇ ਵੇਚਣ ਵਾਲਾ ਗ੍ਰਿਫ਼ਤਾਰ

Monday, Nov 25, 2024 - 05:57 AM (IST)

ਵੱਡੀਆਂ ਕੰਪਨੀਆਂ ਦੇ ਲੋਗੋ ਲਾ ਕੇ ਰੈਡੀਮੇਡ ਕੱਪੜੇ ਵੇਚਣ ਵਾਲਾ ਗ੍ਰਿਫ਼ਤਾਰ

ਅੰਮ੍ਰਿਤਸਰ (ਸੰਜੀਵ) : ਵੱਡੀਆਂ ਕੰਪਨੀਆਂ ਦੇ ਲੋਗੋ ਲਾ ਕੇ ਰੈਡੀਮੇਡ ਕੱਪੜੇ ਵੇਚਣ ਵਾਲੇ ਹਰਭਜਨ ਸਿੰਘ ਨੂੰ ਥਾਣਾ ਬਿਆਸ ਦੀ ਪੁਲਸ ਨੇ ਕਾਬੂ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। 

ਮੀਡੀਆ ਸਾਫਟਵੇਅਰ ਸਲਿਊਸ਼ਨ ਦੇ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਕੰਪਨੀ ’ਚ ਬਤੌਰ ਸੀਨੀਅਰ ਮੈਨੇਜਰ ਕੰਮ ਕਰਦਾ ਹੈ ਅਤੇ ਉਨ੍ਹਾਂ ਦੀ ਕੰਪਨੀ ਨੇ ਕੁਝ ਬ੍ਰਾਂਡਿਡ ਕੰਪਨੀਆਂ ਦੇ ਲੋਗੋ ਵਰਤੋਂ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਦੇ ਅਧਿਕਾਰ ਦਿੱਤੇ ਹੋਏ ਹਨ। ਉਨ੍ਹਾਂ ਨੂੰ ਪਤਾ ਲੱਗਾ ਕਿ ਬਾਬਾ ਬਕਾਲਾ ਸਾਹਿਬ ’ਚ ਫੈਸ਼ਨ ਵਿਲਾ ਨਾਂ ਦੀ ਦੁਕਾਨ ਹੈ, ਜਿੱਥੇ ਕੰਪਨੀਆਂ ਦੇ ਲੋਗੋ ਲਾ ਕੇ ਰੈਡੀਮੇਡ ਕੱਪੜੇ ਵੇਚੇ ਜਾ ਰਹੇ ਹਨ, ਜਿਸ ’ਤੇ ਛਾਪਾ ਮਾਰ ਕੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News