35 ਕਰੋੜ ਦੀ ਹੈਰੋਇਨ ਸਣੇ ਪੰਜਾਬ ਪੁਲਸ ਦਾ ਡਿਸਮਿਸ ਕਰਮਚਾਰੀ ਗ੍ਰਿਫਤਾਰ
Tuesday, Apr 17, 2018 - 07:19 AM (IST)
ਅੰਮ੍ਰਿਤਸਰ (ਸੰਜੀਵ) - ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਅੱਜ ਸਰਹੱਦੀ ਖੇਤਰਾਂ ਵਿਚ ਹੈਰੋਇਨ ਦੀ ਸਮੱਗਲਿੰਗ ਕਰਨ ਵਾਲੇ ਪੰਜਾਬ ਪੁਲਸ ਦੇ ਡਿਸਮਿਸ ਏ. ਐੱਸ. ਆਈ. ਅਜੀਤ ਸਿੰਘ ਨਿਵਾਸੀ ਮੋਦੇ ਨੂੰ ਉਸ ਦੇ ਸਾਥੀ ਗੁਰਸੇਵਕ ਸਿੰਘ ਨਿਵਾਸੀ ਜਸਰੋਲ ਦੇ ਨਾਲ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ 'ਚੋਂ 7 ਕਿਲੋ ਹੈਰੋਇਨ ਬਰਾਮਦ ਹੋਈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 35 ਕਰੋੜ ਰੁਪਏ ਦੱਸੀ ਜਾਂਦੀ ਹੈ।
