ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ
Thursday, Jun 28, 2018 - 08:09 AM (IST)
ਬਰਨਾਲਾ (ਰਵੀ) - ਵਿਜੀਲੈਂਸ ਨੇ ਇਕ ਥਾਣੇਦਾਰ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਪ੍ਰੈਸ ਕਾਨਫ੍ਰੈਂਸ ’ਚ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਰਨਾਲਾ ਦੇ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਸੇਖਾ ਰੋਡ ਬਰਨਾਲਾ ਨੇ ਐੱਸ.ਐੱਸ.ਪੀ. ਬਰਨਾਲਾ ਦੇ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਸੇਖਾ ਰੋਡ ਬਰਨਾਲਾ ਨੇ ਐੱਸ.ਐੱਸ.ਪੀ.ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਮਲੇਸ਼ੀਆ ਭੇਜਣ ਦੇ ਨਾਮ ’ਤੇ ਜਸਪ੍ਰੀਤ ਸਿੰਘ ਨੇ ਮੇਰੇ ਨਾਲ ਠੱਗੀ ਮਾਰੀ ਹੈ। ਐੱਸ.ਐੱਸ.ਪੀ. ਬਰਨਾਲਾ ਵੱਲੋਂ ਇਸਦੀ ਜਾਂਚ ਈ.ਓ. ਵਿੰਗ ਨੂੰ ਦਿੱਤੀ ਗਈ। ਈ.ਓ. ਵਿੰਗ ’ਚ ਤਾਇਨਾਤ ਏ.ਐੱਸ.ਆਈ ਗੁਰਤੇਜ ਸਿੰਘ ਮਾਮਲੇ ਦੀ ਜਾਂਚ ਕਰ ਰਿਹਾ ਸੀ। ਉਸਨੇ ਕਰਵਾਈ ਦੇ ਬਦਲੇ ਮੁੱਦਈ ਕੋਲੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਜਸਪ੍ਰੀਤ ਕੌਰ ਨੇ ਇਸਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ। ਵਿਜੀਲੈਂਸ ਨੇ ਇਕ ਟੀਮ ਜਿਸ ਵਿਚ ਗਵਾਹ ਦੇ ਤੌਰ ’ਤੇ ਵੈਟਰਨਰੀ ਇੰਸਪੈਕਟਰ ਡਾ. ਮਨਦੀਪ ਸਿੰਘ ਜੋਕਿ ਚੰਨਣਵਾਲ ’ਚ ਤਾਇਨਾਤ ਹੈ ਨੂੰ ਨਾਲ ਲੈਕੇ ਮੌਕੇ ’ਤੇ ਰੇਡ ਕਰਦਿਆਂ ਥਾਣੇਦਾਰ ਗੁਰਤੇਜ ਸਿੰਘ ਨੇ ਰਿਸ਼ਵਤ ਦੇ 5 ਹਜ਼ਾਰ ਰੁਪਏ ਬਰਾਮਦ ਕੀਤੇ। ਉਸ ਵਿਰੁੱਧ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਵਿਜੀਲੈਂਸ ਦੇ ਏ.ਐੱਸ.ਆਈ. ਸਤਗੁਰ ਸਿੰਘ, ਹੌਲਦਾਰ ਰਜਿੰਦਰ ਸਿੰਘ, ਸਿਪਾਹੀ ਅਮਨਦੀਪ ਸਿੰਘ, ਸਿਪਾਹੀ ਗੁਰਦੀਪ ਸਿੰਘ, ਚਮਕੌਰ ਸਿੰਘ, ਮਹਿਲਾ ਸਿਪਾਹੀ ਰਿਤੂ ਸ਼ਰਮਾ ਆਦਿ ਹਾਜ਼ਰ ਸੀ।
