ਪੰਜਾਬ 'ਚ ਕੋਰੋਨਾ ਵੈਕਸੀਨ ਦੀ ਭਾਰੀ ਕਿੱਲਤ, ਮਮਦੋਟ 'ਚ ਵੀ ਖ਼ਤਮ ਹੋਈ ਵੈਕਸੀਨ

05/27/2021 6:06:53 PM

ਮਮਦੋਟ (ਸ਼ਰਮਾ) : ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋ ਕੋਰੋਨਾ ਵਾਇਰਸ ਖ਼ਿਲਾਫ਼ ਲੜਣ ਲਈ ਕੀਤੇ ਜਾ ਰਹੇ ਉਪਰਾਲੇ , ਬਣਾਏ ਗਏ ਕੋਵਿਡ-19 ਟੀਕਾਕਰਨ ਸੈਂਟਰਾ ਵਿੱਚ ਵੈਕਸੀਨੇਸ਼ਨ ਦੀ ਘਾਟ ਕਾਰਨ ਸਫਲ ਆਉਂਦੇ ਨਜ਼ਰ ਨਹੀ ਆ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਮਮਦੋਟ ਵੱਲੋਂ ਸ਼ਹੀਦ ਆਰ. ਕੇ. ਵਧਵਾ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਵਿੱਚ ਬਣਾਏ ਕੋਵਿਡ-19 ਟੀਕਾਕਰਨ ਸੈਂਟਰ ਵਿੱਚ 18 ਤੋਂ 44 ਸਾਲ ਉਮਰ ਦੇ ਲੋਕਾਂ ਦੀ ਵੈਕਸੀਨ ਉਪਲੱਬਧ ਨਹੀਂ ਹੋ ਪਾ ਰਹੀ ਹੈ। ਸਥਾਨਕ ਸੈਂਟਰ ਵਿੱਚ ਟੀਕਾਕਰਨ ਕਰਵਾਉਣ ਆਏ ਦੀਪਕ ਗੱਖੜ , ਅਮਨ ਸ਼ਰਮਾ ਆਦਿ ਨੇ ਦੱਸਿਆ ਕਿ ਉਹ ਅੱਜ ਮਮਦੋਟ ਕੋਵਿਡ-19 ਸੈਂਟਰ ਵਿੱਚ ਵੈਕਸੀਨ ਲਗਵਾਉਣ ਵਾਸਤੇ ਆਏ ਸਨ ਪਰ ਇੱਥੇ ਆ ਕੇ ਵੇਖਿਆ ਕਿ ਜਿਸ ਕਮਰੇ ਵਿੱਚ 18 ਤੋਂ 44 ਸਾਲ ਦੇ ਲੋਕਾਂ ਨੂੰ ਟੀਕਾ ਲਗਾਉਣ ਵਾਸਤੇ ਬੋਰਡ ਲੱਗਾ ਹੈ, ਉਹ ਕਮਰਾ ਬੰਦ ਹੈ ਅਤੇ ਦੂਜੇ ਕਮਰੇ ’ਚੋਂ ਪੁੱਛਿਆ ਤਾਂ ਹਾਜ਼ਿਰ ਕਰਮਚਾਰੀਆ ਨੇ ਜਵਾਬ ਦਿੱਤਾ ਕਿ 18 ਤੋਂ 44 ਸਾਲ ਵਾਲਿਆਂ ਨੂੰ ਲੱਗਣ ਵਾਲੀ ਵੈਕਸੀਨ ਖ਼ਤਮ ਹੈ ।

ਇਹ ਵੀ ਪੜ੍ਹੋ : ਆਫ ਦਿ ਰਿਕਾਰਡ : ਪੰਜਾਬ ਅਤੇ ਹਰਿਆਣਾ ’ਚ ਕੋਰੋਨਾ ਦੀ ਪਾਜ਼ੇਟਿਵਿਟੀ ਦਰ ’ਚ ਗਿਰਾਵਟ ਮੱਠੀ

ਉਨ੍ਹਾਂ ਕਿਹਾ ਕਿ ਸਰਕਾਰ ਵੱਲੋ ਰੋਜ਼ਾਨਾ ਲੱਖਾਂ ਰੁਪਏ ਦੇ ਇਸ਼ਤਿਹਾਰ ਪ੍ਰਕਾਸ਼ਿਤ ਕਰਵਾ ਕੇ ਦੇਸ਼ ਦੇ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲਗਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਸੀ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸਿਵਲ ਹਸਪਤਾਲ ਵਿੱਚ ਵੈਕਸੀਨ ਉਪਲੱਬਧ ਨਹੀਂ ਹੈ , ਜਿਸ ਕਾਰਨ ਕੋਰੋਨਾ ਵਾਇਰਸ ’ਤੇ ਕਾਬੂ ਪਾਉਣ ਦੇ ਸਰਕਾਰੀ ਦਾਅਵੇ ਅਖਬਾਰੀ ਬਿਆਨ ਅਤੇ ਝੂਠੇ ਵਾਅਦੇ ਹੀ ਜਾਪਦੇ ਹਨ । ਲੋਕਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਰੋਨਾ ਵਾਇਰਸ ਟੀਕੇ ਦੀ ਕੋਵਿਡ ਸੈਟਰਾਂ ’ਚ ਉਪਲੱਬਤਾ ਯਕੀਨੀ ਬਣਾਈ ਜਾਵੇ।

ਕੀ ਕਹਿੰਦੇ ਹਨ ਐੱਸ. ਐੱਮ. ਓ. ਮਮਦੋਟ : 
ਇਸ ਸਬੰਧੀ ਜਦੋ ਐੱਸ. ਐੱਮ. ਓ. ਮਮਦੋਟ ਰਾਜੀਵ ਬੈਂਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵੈਕਸੀਨ ਖ਼ਤਮ ਹੈ ਅਤੇ 1-2 ਦਿਨਾਂ ਵਿੱਚ ਟੀਕਾਕਰਨ ਦੁਬਾਰਾ ਸ਼ੁਰੂ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਦਿੱਲੀ ’ਚ ਘੜਿਆ ਕਾਨੂੰਨ ਹਮੇਸ਼ਾ ਸਾਡੀ ਹੋਂਦ ਨੂੰ ਸੱਟ ਮਾਰਦਾ : ਦੀਪ ਸਿੱਧੂ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News