BSF ਦੇ ਜਵਾਨਾਂ ਨੇ ਤਾਰੋਂ ਪਾਰ ਬਰਾਮਦ ਕੀਤੀ 5 ਕਰੋੜ ਦੀ ਹੈਰੋਇਨ

Wednesday, Jan 15, 2020 - 02:53 PM (IST)

BSF ਦੇ ਜਵਾਨਾਂ ਨੇ ਤਾਰੋਂ ਪਾਰ ਬਰਾਮਦ ਕੀਤੀ 5 ਕਰੋੜ ਦੀ ਹੈਰੋਇਨ

ਮਮਦੋਟ (ਸੰਜੀਵ) : ਬੀ.ਐੱਸ.ਐੱਫ 136 ਬਟਾਲੀਅਨ ਦੇ ਜਵਾਨਾਂ ਨੇ ਬੀ.ਐੱਸ.ਐੱਫ. ਚੌਕੀ ਕੱਸੋ ਕੇ ਦੀ ਬੀ. ਪੀ. 183/9 ਦੀਆਂ ਤਾਰੋਂ ਪਾਰ ਲਾਵਾਰਿਸ ਹਾਲਤ 'ਚ 1 ਕਿਲੋ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਹੋਈ ਹੈਰੋਇਨ ਪੈਕਟਾਂ ਦੇ ਅੰਦਰ ਬੰਦ ਸੀ, ਜਿਸ ਨੂੰ ਜਵਾਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਬੀ.ਐੱਸ.ਐੱਫ ਦੇ ਜਵਾਨਾਂ ਨੇ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 5 ਕਰੋੜ ਰੁਪਏ ਦੇ ਕਰੀਬ ਦੀ ਦੱਸੀ ਹੈ, ਜਿਸ ਨੂੰ ਕਬਜ਼ੇ 'ਚ ਲੈ ਉਨ੍ਹਾਂ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News