ਮਾਲਵਿੰਦਰ ਸਿੰਘ ਮਾਲੀ ਨੇ ਮੁੜ ਪਾਈ ਪੋਸਟ, ਨਿਸ਼ਾਨੇ ’ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ

08/25/2021 5:49:15 PM

ਜਲੰਧਰ-ਨਵਜੋਤ ਸਿੰਘ ਸਿੱਧੂ ਦੇ ਨਿੱਜੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੇ ਤੇਵਰ ਬਦਲਦੇ ਦਿਖਾਈ ਨਹੀਂ ਦੇ ਰਹੇ। ਮਾਲੀ ਨੇ ਆਪਣੇ ਫੇਸਬੁੱਕ ਪੇਜ ’ਤੇ ਪੋਸਟ ਪਾ ਕੇ ਇਸ ਵਾਰ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ’ਤੇ ਨਿਸ਼ਾਨੇ ਲਾਏ ਹਨ। ਇਸ ਪੋਸਟ ’ਚ ਉਨ੍ਹਾਂ ਲਿਖਿਆ ਕਿ ਸਿੱਖਿਆ ਮੰਤਰੀ ਤੇ ਪੀ. ਡਬਲਿਊ. ਡੀ. ਮੰਤਰੀ ਵਿਜੇਇੰਦਰ ਸਿੰਗਲਾ ਮੇਰੇ ਜ਼ਿਲ੍ਹੇ ਤੇ ਮੇਰੇ ਪਿੰਡ ਦੇ ਵਿਧਾਨ ਸਭਾ ਹਲਕੇ ਸੰਗਰੂਰ ਤੋਂ ਵਿਧਾਇਕ ਹਨ। ਸਕੂਲ ਸਿੱਖਿਆ ਵਿਭਾਗ ਦਾ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਹੋਣ ਕਾਰਨ ਵਿਜੇਇੰਦਰ ਸਿੰਗਲਾ ਨੂੰ ਆਪਣੀ ਨੀਤੀ ਲਾਗੂ ਕਰਨ ਦਾ ਮੌਕਾ ਨਹੀਂ ਮਿਲ ਸਕਿਆ ਤੇ ਇਨ੍ਹਾਂ ਨੇ ਪੀ. ਡਬਲਿਊ. ਡੀ. ਮਹਿਕਮੇ ਤੇ ਇਸ ਰਾਹੀਂ ਹੋਰਨਾਂ ਮਹਿਕਮਿਆਂ ’ਚ ਕੰਮ ਕਰਾਉਣ ਕਰਕੇ ਲੁੱਟ ਦੀ ਮੰਡੀ ਦੀ ਬਿਸਾਤ ਵਿਛਾਈ ਹੋਈ ਹੈ।

ਇਹ ਵੀ ਪੜ੍ਹੋ : ਕਾਂਗਰਸੀ ਮੰਤਰੀਆਂ ਨੇ ਭਾਰਤ ਵਿਰੋਧੀ ਟਿੱਪਣੀਆਂ ਲਈ ਸਿੱਧੂ ਦੇ ਸਲਾਹਕਾਰਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

PunjabKesariਮਾਲੀ ਨੇ ਅੱਗੇ ਲਿਖਿਆ ਕਿ ਮੇਰੇ ਵਿਚਾਰ ਤੇ ਲੜਾਈ ਕਿਸੇ ਵਿਅਕਤੀ ਖ਼ਿਲਾਫ ਤੇ ਕਿਸੇ ਵਿਅਕਤੀ ਦੇ ਹੱਕ ’ਚ ਨਹੀਂ ਹਨ ਸਗੋਂ ਨੀਤ, ਨੀਤੀ ਤੇ ਕਾਰਜਸ਼ੈਲੀ ਖਿਲਾਫ ਤੇ ਹੱਕ ’ਚ ਹਨ। ਉਨ੍ਹਾਂ ਲਿਖਿਆ ਕਿ ਮੇਰਾ ਮਨ ਸੀ ਕਿ ਮੈਂ ਮਨੀਸ਼ ਤਿਵਾੜੀ ਦੀ ਸਭ ਤੋਂ ਪਹਿਲਾਂ ਸਾਰ ਲਵਾਂ ਪਰ ਕਈ ਹੋਰ ਮਾਇਆਧਾਰੀ ਭੱਜ ਕੇ ਅੱਗੇ ਆ ਰਹੇ ਹਨ ਕੈਪਟਨ ਦੀ ਨਖਿੱਧ ਕਾਰਗੁਜ਼ਾਰੀ ਦੀ ਥਾਂ ‘ਆ ਬੈਲ ਮੁਝੇ ਮਾਰ’ ਦਾ ਹੋਕਾ ਦੇ ਰਹੇ ਹਨ। ਮਾਲੀ ਨੇ ਅੱਗੇ ਲਿਖਿਆ ਕਿ ਗੱਲ ਤਾਂ ਸਾਰੇ ਪੰਜਾਬ ਦੀ ਹੀ ਹੈ ਪਰ ਸੰਗਰੂਰ ਜ਼ਿਲ੍ਹੇ ਦੀਆਂ ਪੰਚਾਇਤਾਂ ਤ੍ਰਾਹ-ਤ੍ਰਾਹ ਕਰ ਰਹੀਆਂ ਹਨ ਕਿ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੇ ਫੰਡ ਪੰਚਾਇਤਾਂ ਰਾਹੀਂ ਖਰਚ ਕਰਵਾਉਣ ਦੀ ਥਾਂ ਸਿੰਗਲਾ ਆਪਣੇ ਵਿਭਾਗ ਦੀਆਂ ਏਜੰਸੀਆਂ ਰਾਹੀਂ ਕਰਵਾ ਰਿਹਾ ਹੈ। ਉਹ ਮੇਰੇ ਕੋਲ ਫ਼ਰਿਆਦ ਕਰਦੀਆਂ ਰਹੀਆਂ ਨੇ ਕਿ ਇਸ ਬਾਰੇ ਬੋਲੋ। ਉਨ੍ਹਾਂ ਅੱਗੇ ਲਿਖਿਆ ਕਿ ਸੁਆਲ ਇਹ ਨਹੀਂ ਕਿ ਪੰਚਾਇਤਾਂ ਰਾਹੀਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਅੰਦਰ ਭ੍ਰਿਸ਼ਟਾਚਾਰ ਨਹੀਂ ਹੈ ਪਰ ਸਿੱਧਾ ਆਪਣੇ ਅਧਿਕਾਰ ਹੇਠਲੀ ਏਜੰਸੀ ਰਾਹੀਂ ਵਿਕਾਸ ਕਰਵਾਉਣ ਨਾਲ ਤਾਂ ਵੱਡਾ ਹਿੱਸਾ ਆਪਣੀ ਝੋਲੀ ’ਚ ਹੀ ਪੈਂਦਾ ਹੈ।


Manoj

Content Editor

Related News