ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਲੁਧਿਆਣਾ ਤੋਂ ਗ੍ਰਿਫਤਾਰ

10/11/2019 9:15:36 AM

ਲੁਧਿਆਣਾ (ਨਰਿੰਦਰ) : ਫਾਰਮਾ ਕੰਪਨੀ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰਨ ਦੀ ਖਬਰ ਆ ਸਾਹਮਣੇ ਆ ਰਹੀ ਹੈ ਪਰ ਅਜੇ ਲੁਧਿਆਣਾ ਪੁਲਸ ਵਲੋਂ ਇਸ ਗ੍ਰਿਫਤਾਰੀ ਅਤੇ ਗ੍ਰਿਫਤਾਰੀ ਵਾਲੀ ਥਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਠੱਗੀ ਅਤੇ ਧੋਖਾਧੜੀ ਦੇ ਮਾਮਲੇ 'ਚ ਮਾਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮਾਲਵਿੰਦਰ ਸਿੰਘ ਦੀ ਗ੍ਰਿਫਤਾਰ ਲਈ ਪੁਲਸ ਵਲੋਂ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ।

ਰੈਲੀਗੇਅਰ ਫਿਨਵੇਸਟ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਸੀ। ਇਸ ਤੋਂ ਪਹਿਲਾਂ ਦਿੱਲੀ ਪੁਲਸ ਵਲੋਂ ਮਾਲਵਿੰਦਰ ਸਿੰਘ ਦੇ ਭਰਾ ਸ਼ਿਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਦੱਸ ਦੇਈਏ ਕਿ ਦਿੱਲੀ ਹਾਈਕੋਰਟ ਨੇ ਰੈਨਬੈਕਸੀ ਲੈਬਾਰਟਰੀ ਦੇ ਨੁਮਾਇੰਦੇ ਮਾਲਵਿੰਦਰ ਅਤੇ ਸ਼ਿਵਿੰਦਰ ਸਿੰਘ ਖਿਲਾਫ ਜਾਪਾਨੀ ਦਵਾ ਕੀਪਨੀ ਦਾਇਚੀ ਸਾਂਕਓ ਦੇ ਪੱਖ 'ਚ 3500 ਕਰੋੜ ਰੁਪਏ ਦੀ ਡਿਕਰੀ ਨੂੰ ਲਾਗੂ ਕਰਨ ਸਬੰਧੀ ਮਾਮਲੇ 'ਚ ਰਾਧਾ ਸੁਆਮੀ ਸਤਿਸੰਗ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਣੇ ਤੀਜੇ ਪੱਖ ਦੇ 55 ਲੋਕਾਂ ਨੂੰ ਉਨ੍ਹਾਂ 'ਤੇ ਆਰ. ਐੱਚ. ਸੀ. ਹੋਲਡਿੰਗ ਕੰਪਨੀ ਦੇ ਬਕਾਏ ਦੀ ਰਾਸ਼ੀ ਅਦਾਲਤ 'ਚ ਜਮ੍ਹਾਂ ਕਰਾਉਣ ਦਾ ਬੁੱਧਵਾਰ ਨੂੰ ਹੁਕਮ ਦਿੱਤਾ। ਆਰ. ਐੱਚ. ਸੀ. ਹੋਲਡਿੰਗ ਮਾਲਵਿੰਦਰ ਤੇ ਸ਼ਿਵਿੰਦਰ ਭਰਾਵਾਂ ਦੀ ਹੈ।


Babita

Content Editor

Related News