ਮੰਨਾ ਕਤਲ ਮਾਮਲਾ : ਮੁੱਖ ਦੋਸ਼ੀਆਂ ’ਚੋਂ ਕਪਿਲ 5 ਦਿਨ ਦੇ ਪੁਲਸ ਰਿਮਾਂਡ ’ਤੇ
Thursday, Feb 27, 2020 - 06:10 PM (IST)
ਮਲੋਟ (ਜੁਨੇਜਾ) - ਮਲੋਟ ਵਿਖੇ ਬੀਤੀ 2 ਦਸੰਬਰ ਨੂੰ ਹੋਏ ਮਨਪ੍ਰੀਤ ਸਿੰਘ ਮੰਨਾਂ ਕਤਲ ਮਾਮਲੇ ‘ਚ ਅੱਜ ਪੁਲਸ ਨੇ ਇਕ ਹੋਰ ਦੋਸ਼ੀ ਨੂੰ ਮਲੋਟ ਅਦਾਲਤ ‘ਚ ਪੇਸ਼ ਕਰਕੇ 5 ਦਿਨ੍ਹਾਂ ਦਾ ਪੁਲਸ ਰਿਮਾਂਡ ਲਿਆ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ‘ਚੋਂ ਐੱਸ.ਪੀ. (ਡੀ) ਗੁਰਮੇਲ ਸਿੰਘ ਅਤੇ ਐੱਸ. ਐੱਚ.ਓ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮੰਨ੍ਹਾਂ ਕਤਲ ਮਾਮਲੇ ‘ਚ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਸਾਥੀਆਂ ‘ਚੋਂਕਪਿਲ ਨਾਮਕ ਵਿਅਕਤੀ ਨੂੰ ਅੱਜ ਮਲੋਟ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਸ ਵਲੋਂ ਪੁੱਛਗਿੱਛ ਲਈ 7 ਦਿਨ ਦਾ ਪੁਲਸ ਰਿਮਾਂਡ ਮੰਗਿਆ ਗਿਆ ਸੀ ਪਰ ਮਾਨਯੋਗ ਅਦਾਲਤ ਨੇ 5 ਦਿਨ੍ਹਾਂ ਦਾ ਪੁਲਸ ਰਿਮਾਂਡ ਦੇ ਦਿੱਤਾ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਸ ਨੇ ਲਾਰੈਂਸ ਬਿਸ਼ਨੋਈ ਦੇ ਸਾਥੀ ਰਾਜੂ ਬਿਸੋਗੀ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਹੈ, ਉਹ ਕੋਸ਼ਿਸ਼ ਕਰ ਰਹੇ ਹਨ ਕਿ ਜਲਦੀ ਹੀ ਰਾਜੂ ਬਿਸੋਗੀ ਨੂੰ ਪ੍ਰੋਟੈਕਸ਼ਨ ਵਾਰੰਟ ‘ਤੇ ਮਲੋਟ ਲਿਆ ਕੇ ਪੁੱਛ-ਗਿੱਛ ਕੀਤੀ ਜਾਵੇ ਅਤੇ ਕਤਲ ਮਾਮਲੇ ਦਾ ਪੂਰੀ ਤਰ੍ਹਾਂ ਖੁਲਾਸਾ ਕੀਤਾ ਜਾ ਸਕੇ।
ਕੀ ਕਹਿਣਾ ਹੈ ਪੁਲਸ ਦਾ
ਇਸ ਮਾਮਲੇ ’ਤੇ ਸਿੱਟ ਦੇ ਮੈਂਬਰ ਅਤੇ ਸਿਟੀ ਮਲੋਟ ਪੁਲਸ ਦੇ ਮੁੱਖ ਅਫਸਰ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਪੁਲਸ ਵਲੋਂ ਪੁੱਛਗਿੱਛ ਦੌਰਾਨ ਹਰ ਪਹਿਲੂ ਨੂੰ ਵਾਚਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੂੰ ਜੋ ਜਾਣਕਾਰੀ ਮਿਲੇਗੀ, ਪੁਲਸ ਉਸ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕਰੇਗੀ ।