ਮਲੇਸ਼ੀਆ ''ਚ ਫਸੇ ਨੌਜਵਾਨਾਂ ਦੇ ਪਰਿਵਾਰ ਹਰਸਿਮਰਤ ਕੌਰ ਬਾਦਲ ਨੂੰ ਮਿਲੇ

Saturday, Jun 20, 2020 - 08:42 PM (IST)

ਮਲੇਸ਼ੀਆ ''ਚ ਫਸੇ ਨੌਜਵਾਨਾਂ ਦੇ ਪਰਿਵਾਰ ਹਰਸਿਮਰਤ ਕੌਰ ਬਾਦਲ ਨੂੰ ਮਿਲੇ

ਸ੍ਰੀ ਮੁਕਤਸਰ ਸਾਹਿਬ(ਰਿਣੀ,ਪਵਨ)-ਮਲੇਸ਼ੀਆ ਵਿਖੇ ਫਸੇ ਨੌਜਵਾਨਾਂ ਦੇ ਪਰਿਵਾਰ ਅੱਜ ਪਿੰਡ ਬਾਦਲ ਵਿਖੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਮਿਲੇ ਅਤੇ ਅਪੀਲ ਕੀਤੀ ਕਿ ਉਹਨਾਂ ਦੇ ਬੱਚਿਆ ਨੂੰ ਵਾਪਸ ਲਿਆਂਦਾ ਜਾਵੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਨੌਜਵਾਨ ਮੁੰਡੇ ਰੋਜ਼ਗਾਰ ਲਈ ਮਲੇਸ਼ੀਆ ਗਏ ਸਨ ਪਰ ਹੁਣ ਉਹ ਉਥੇ ਬਹੁਤ ਬੁਰੀ ਹਾਲਤ ਵਿੱਚ ਕੈਂਪਾਂ 'ਚ ਰਹਿ ਰਹੇ ਹਨ। ਉਨ੍ਹਾਂ  ਨੂੰ ਜਿਥੇ ਹੋਰ ਬਹੁਤ ਸਾਰੀਆਂ ਪਰੇਸ਼ਾਨੀਆਂ ਹਨ, ਉਥੇ ਹੀ ਉਨ੍ਹਾਂ ਦੇ ਸ਼ਰੀਰਾਂ 'ਤੇ ਜ਼ਖਮ ਹੋ ਗਏ ਹਨ । ਉਨ੍ਹਾਂ ਅਪੀਲ ਕੀਤੀ ਕਿ ਉਨ੍ਹਾਂ ਦੇ ਜੋ ਪਰਿਵਾਰ ਦੇ ਮੈਂਬਰ ਮਲੇਸ਼ੀਆ 'ਚ ਫਸੇ ਹਨ, ਉਨ੍ਹਾਂ ਨੂੰ ਵਾਪਿਸ ਭਾਰਤ ਲਿਆਂਦਾ ਜਾਵੇ। ਕੇਂਦਰੀ ਮੰਤਰੀ ਨੇ ਵਿਸਵਾਸ਼ ਦਿਵਾਇਆ ਕਿ ਇਸ ਮਾਮਲੇ 'ਚ ਉਨ੍ਹਾਂ ਗੱਲਬਾਤ ਕੀਤੀ ਹੈ ਅਤੇ ਭਾਰਤ ਸਰਕਾਰ ਵਲੋਂ ਹਰ ਯੋਗ ਮਦਦ ਕਰਕੇ ਇਹ ਪੰਜਾਬੀ ਵਾਪਿਸ ਭਾਰਤ ਲਿਆਂਦੇ ਜਾਣਗੇ।


author

Deepak Kumar

Content Editor

Related News