ਵੱਡੀ ਵਾਰਦਾਤ: ਬੀੜ ਬਾਬਾ ਬੁੱਢਾ ਸਾਹਿਬ ਨੇੜੇ ਗੰਡਾਸੀਆਂ ਨਾਲ ਵੱਢਿਆ ਨਿਹੰਗ ਸਿੰਘ

Thursday, Oct 15, 2020 - 11:59 AM (IST)

ਵੱਡੀ ਵਾਰਦਾਤ: ਬੀੜ ਬਾਬਾ ਬੁੱਢਾ ਸਾਹਿਬ ਨੇੜੇ ਗੰਡਾਸੀਆਂ ਨਾਲ ਵੱਢਿਆ ਨਿਹੰਗ ਸਿੰਘ

ਝਬਾਲ (ਨਰਿੰਦਰ) : ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਖ਼ਾਲਸਾ ਸਕੂਲ ਨੇੜੇ ਖਾਲ੍ਹੀ ਜਗ੍ਹਾ 'ਤੇ ਤੰਬੂ ਲਗਾ ਕੇ ਰਹਿੰਦੇ ਇਕ ਨਿਹੰਗ ਸਿੰਘ ਵਲੋਂ ਦੂਜੇ ਦਾ ਗੰਡਾਸੀਆਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ :  ਕੈਪਟਨ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਅਜੇ ਨਹੀਂ ਖੋਲ੍ਹੇ ਜਾਣਗੇ ਸਿਨੇਮਾ ਹਾਲ

ਜਾਣਕਾਰੀ ਮੁਤਾਬਕ ਪਿਛਲੇ ਕਾਫ਼ੀ ਸਮੇਂ ਤੋਂ ਦੋਵੇਂ ਨਿਹੰਗ ਉਪਰੋਕਤ ਥਾਂ 'ਤੇ ਤੰਬੂ ਲਗਾ ਕੇ ਬੈਠਦੇ ਸਨ। ਬੀਤੀ ਰਾਤ ਨਸ਼ੇ ਦੀ ਹਾਲਤ 'ਚ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਕਾਰਨ ਨਿਹੰਗ  ਸੋਨੂੰ ਪੁੱਤਰ ਖ਼ੁਸ਼ੀ ਰਾਮ ਵਾਸੀ ਬੂਟਾ ਮੰਡੀ ਜਲੰਧਰ ਨੇ ਦੂਜੇ ਨਿਹੰਗ ਮੋਹਨ ਸਿੰਘ ਪੁੱਤਰ ਚਰਨ ਸਿੰਘ ਵਾਸੀ ਮਾਲੋਵਾਲ ਜ਼ਿਲ੍ਹਾ ਗੁਰਦਾਸਪੁਰ ਨੂੰ ਗੰਡਾਸੀਆਂ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। 

ਇਹ ਵੀ ਪੜ੍ਹੋ : ਕਲਯੁੱਗੀ ਪੁੱਤਾਂ ਨੇ ਜਾਇਦਾਦ ਖ਼ਾਤਰ ਬਜ਼ੁਰਗ ਪਿਤਾ 'ਤੇ ਢਾਹਿਆ ਤਸ਼ੱਦਦ, CCTV 'ਚ ਕੈਦ ਹੋਈ ਵਾਰਦਾਤ

ਘਟਨਾ ਦਾ ਪਤਾ ਚੱਲਣ ਤੇ ਥਾਣਾ ਝਬਾਲ ਤੋਂ ਥਾਣੇਦਾਰ ਗੁਰਦਾਸ ਸਿੰਘ ਨੇ ਦੱਸਿਆ ਕਿ ਕਾਤਲ ਸੋਨੂੰ ਪੁੱਤਰ ਖੁਸ਼ੀ ਰਾਮ ਜੋ ਕਿ ਮੌਕੇ ਤੇ ਨਸ਼ੇ ਦੀ ਹਾਲਤ 'ਚ ਸੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆਂ ਗਿਆ। ਉਨ੍ਹਾਂ ਦੱਸਿਆ ਕਿ ਇਕ ਗੱਡੀ ਜਿਸ 'ਤੇ ਬਾਬਾ ਸੁੱਖਾ ਸਿੰਘ ਤਰਨਾ ਦਲ ਲਿਖਿਆਂ ਸੀ ਵੀ ਕਬਜ਼ੇ 'ਚ ਲੈ ਲਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ ਭੇਜ ਦਿੱਤਾ ਹੈ। 


author

Baljeet Kaur

Content Editor

Related News