ਜਲੰਧਰ ਪੁਲਸ ਕਮਿਸ਼ਨਰੇਟ ਦਾ ਵੱਡਾ ਐਕਸ਼ਨ, ਹੁਣ 48 ਘੰਟਿਆਂ ’ਚ ਸ਼ਿਕਾਇਤਕਰਤਾ ਨੂੰ ਇੰਝ ਮਿਲੇਗਾ ਇਨਸਾਫ਼

03/18/2022 7:28:32 PM

ਜਲੰਧਰ (ਸੁਧੀਰ)- ਜਲੰਧਰ ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ, ਚੋਰ-ਲੁਟੇਰਿਆਂ ਅਤੇ ਮੁਲਜ਼ਮਾਂ ਦੀ ਨਕੇਲ ਕੱਸਣ, ਲੋਕਾਂ ਨੂੰ ਥਾਣਾ ਪੱਧਰ ’ਤੇ ਇਨਸਾਫ਼ ਦਿਵਾਉਣ ਲਈ ਪੁਲਸ ਕਮਿਸ਼ਨਰ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਪੁਲਸ ਕਮਿਸ਼ਨਰ ਦਾ ਚਾਰਜ ਸੰਭਾਲਣ ਤੋਂ ਬਾਅਦ ਹੀ ਉਨ੍ਹਾਂ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਬਾਰੇ ਜਾਣਕਾਰੀ ਹਾਸਲ ਕੀਤੀ, ਜਿਸ ਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਕਮਿਸ਼ਨਰੇਟ ਪੁਲਸ ਵਿਚ ਕਾਫ਼ੀ ਵੱਡੇ ਫੇਰਬਦਲ ਕੀਤੇ, ਜਿਸ ਵਿਚ ਸਭ ਤੋਂ ਪਹਿਲਾਂ ਉਨ੍ਹਾਂ ਕਮਿਸ਼ਨਰ ਦਫ਼ਤਰ ਵਿਚ ਬੈਠਣ ਵਾਲੇ ਸਾਰੇ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਕਮਿਸ਼ਨਰ ਦਫ਼ਤਰ ਦੀ ਜਗ੍ਹਾ ਆਪਣੀਆਂ-ਆਪਣੀਆਂ ਸਬ-ਡਿਵੀਜ਼ਨਾਂ ਵਿਚ ਬੈਠਣ ਦੇ ਹੁਕਮ ਜਾਰੀ ਕੀਤੇ ਤਾਂਕਿ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਲਈ ਵਾਰ-ਵਾਰ ਕਮਿਸ਼ਨਰ ਦਫ਼ਤਰ ਦੇ ਚੱਕਰ ਨਾ ਕੱਟਣੇ ਪੈਣ ਅਤੇ ਲੋਕਾਂ ਨੂੰ ਥਾਣਾ ਪੱਧਰ ’ਤੇ ਹੀ ਇਨਸਾਫ਼ ਮਿਲ ਸਕੇ।

ਇਸ ਦੇ ਨਾਲ ਹੀ ਉਨ੍ਹਾਂ ਟਾਈਮ ਇਜ਼ ਮਨੀ ਅਤੇ ਡੌਂਟ ਵੇਸਟ ਟਾਈਮ ਨੂੰ ਲੈ ਕੇ ਪੁਲਸ ਅਧਿਕਾਰੀਆਂ ਲਈ ਕਮਿਸ਼ਨਰ ਦਫ਼ਤਰ ਵਿਚ ਹੀ ਨਵਾਂ ਕਾਨਫ਼ਰੰਸ ਰੂਮ ਤਿਆਰ ਕਰਵਾਇਆ ਤਾਂਕਿ ਪੁਲਸ ਅਧਿਕਾਰੀਆਂ ਨੂੰ ਕਾਨਫ਼ਰੰਸ ਕਰਨ ਲਈ ਪੁਲਸ ਲਾਈਨਜ਼ ਨਾ ਜਾਣਾ ਪਵੇ। ਉਨ੍ਹਾਂ ਕਮਿਸ਼ਨਰ ਦਫ਼ਤਰ ਵਿਚ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਮੀਟਿੰਗ ਰੂਮ ਬਣਵਾਇਆ।

ਇਹ ਵੀ ਪੜ੍ਹੋ:  ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਭਗਵੰਤ ਮਾਨ ਨੇ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਕਰੋੜਾਂ ਦਾ ਮੁਆਵਜ਼ਾ ਕੀਤਾ ਜਾਰੀ

PunjabKesari

ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਇਕ ਹੋਰ ਵੱਡਾ ਬਦਲਾਅ ਕੀਤਾ ਹੈ। ਹੁਣ ਜੇਕਰ ਕੋਈ ਵੀ ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਲੈ ਕੇ ਕਮਿਸ਼ਨਰ ਦਫ਼ਤਰ ਅਤੇ ਥਾਣਿਆਂ ਵਿਚ ਜਾਂਦਾ ਹੈ ਤਾਂ ਉਸ ਨੂੰ ਕਈ ਵਾਰ ਆਪਣੀ ਸ਼ਿਕਾਇਤ ਦੇ ਮਾਮਲੇ ਵਿਚ ਜਾਣਕਾਰੀ ਲੈਣ ਲਈ 2-4 ਵਾਰ ਆਉਣਾ ਪੈਂਦਾ ਸੀ। ਕਈ ਵਾਰ ਅਧਿਕਾਰੀ ਜਾਂ ਥਾਣਿਆਂ ਵਿਚ ਸਟਾਫ਼ ਵੀ. ਆਈ. ਪੀ. ਡਿਊਟੀ ਦੌਰਾਨ ਰੁੱਝਿਆ ਹੋਣ ’ਤੇ ਲੋਕਾਂ ਨੂੰ ਚੱਕਰ ਕੱਟਣੇ ਪੈਂਦੇ ਸਨ। ਉਨ੍ਹਾਂ ਦੱਸਿਆ ਕਿ ਜਨਤਾ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਇਕ ਵੱਡਾ ਬਦਲਾਅ ਕੀਤਾ ਹੈ।

PunjabKesari

ਉਨ੍ਹਾਂ ਦੱਸਿਆ ਕਿ ਹੁਣ ਕੋਈ ਵੀ ਸ਼ਿਕਾਇਤਕਰਤਾ ਕਮਿਸ਼ਨਰ ਦਫ਼ਤਰ ਜਾਂ ਥਾਣਿਆਂ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਆਉਂਦਾ ਹੈ ਤਾਂ ਸ਼ਿਕਾਇਤ ਮਿਲਣ ਦੇ 48 ਘੰਟਿਆਂ ਦੇ ਅੰਦਰ-ਅੰਦਰ ਸ਼ਿਕਾਇਤਕਰਤਾ ਨੂੰ ਉਸ ਦੀ ਸ਼ਿਕਾਇਤ ਦਾ ਨਿਪਟਾਰਾ ਕਰ ਕੇ ਇਨਸਾਫ ਦਿਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਜੁਰਮ ਦੇ ਮਾਮਲੇ ਨੂੰ ਲੈ ਕੇ ਮਾਮਲਾ ਦਰਜ ਹੋਣ ਦੀ ਸ਼ਿਕਾਇਤ ਪੁਲਸ ਕੋਲ ਆਉਂਦੀ ਹੈ ਤਾਂ ਸ਼ਿਕਾਇਤ ਮਿਲਣ ਨਾਲ ਹੀ ਮਾਮਲਾ ਦਰਜ ਕੀਤਾ ਜਾਵੇਗਾ। ਸੀ. ਪੀ. ਨੇ ਦੱਿਸਆ ਕਿ ਰੋਜ਼ਾਨਾ ਪੁਲਸ ਕਮਿਸ਼ਨਰ ਦਫ਼ਤਰ ਵਿਚ ਆਉਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਦੇ ਪੀ. ਸੀ. ਬ੍ਰਾਂਚ ਵਿਚ ਨੰਬਰ ਲੱਗਣ ਦੇ ਨਾਲ ਹੀ ਉਨ੍ਹਾਂ ਰੋਜ਼ਾਨਾ ਸਬੰਧਤ ਅਧਿਕਾਰੀਆਂ ਅਤੇ ਥਾਣਿਆਂ ਨੂੰ ਭੇਜਣ ਦੇ ਹੁਕਮ ਜਾਰੀ ਕਰ ਿਦੱਤੇ ਹਨ। ਸੀ. ਪੀ. ਨੇ ਕਿਹਾ ਕਿ 48 ਘੰਟਿਆਂ ਵਿਚ ਇਨਸਾਫ਼ ਦਿਵਾਉਣ ਦੀ ਪ੍ਰਕਿਰਿਆ ਤੇਜ਼ੀ ਨਾਲ ਲਾਗੂ ਹੋਵੇਗੀ ਤਾਂ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: ਨੈਸ਼ਨਲ ਕਬੱਡੀ ਖਿਡਾਰੀ ਸਰਬਜੀਤ ਸੱਬਾ ਦੇ ਫਾਰਮ ਹਾਊਸ ’ਤੇ ਅੰਨ੍ਹੇਵਾਹ ਚੱਲੀਆਂ ਗੋਲ਼ੀਆਂ

ਕੰਟਰੋਲ ਰੂਮ ਤੋਂ ਸ਼ਿਕਾਇਤਕਰਤਾ ਨੂੰ ਆਵੇਗਾ ਫੋਨ, ਮੈਂ ਖ਼ੁਦ ਚੈੱਕ ਕਰਾਂਗਾ ਡੇਲੀ ਰਿਪੋਰਟ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਕੋਈ ਸ਼ਿਕਾਇਤਕਰਤਾ ਥਾਣਾ ਪੱਧਰ ਜਾਂ ਕਮਿਸ਼ਨਰ ਦਫ਼ਤਰ ਵਿਚ ਸ਼ਿਕਾਇਤ ਦੇਣ ਲਈ ਆਉਂਦਾ ਹੈ ਤਾਂ ਉਸਦੇ ਲਈ ਰੋਜ਼ਾਨਾ ਆਉਣ ਵਾਲੀਆਂ ਸ਼ਿਕਾਇਤਾਂ ਦੀ ਇਕ ਲਿਸਟ ਕੰਪਿਊਟਰ ਵਿਚ ਤਿਆਰ ਕਰ ਕੇ ਉਸ ਵਿਚ ਸ਼ਿਕਾਇਤਕਰਤਾ ਦਾ ਨੰਬਰ ਵੀ ਟਾਈਪ ਕਰਕੇ ਉਸ ਦੀ ਇਕ ਕਾਪੀ ਪੁਲਸ ਕੰਟਰੋਲ ਰੂਮ ਵਿਚ ਭੇਜੀ ਜਾਵੇਗੀ, ਜਿਸ ਵਿਚ 48 ਘੰਟੇ ਬੀਤਣ ਦੇ ਨਾਲ-ਨਾਲ ਸ਼ਿਕਾਇਤਕਰਤਾ ਕੋਲੋਂ ਫੀਡਬੈਕ ਲੈਣ ਲਈ ਕੰਟਰੋਲ ਰੂਮ ਤੋਂ ਸ਼ਿਕਾਇਤਕਰਤਾ ਨੂੰ ਫੋਨ ਆਵੇਗਾ। ਸਭ ਤੋਂ ਪਹਿਲਾਂ ਕੰਟਰੋਲ ਰੂਮ ਵਿਚ ਬੈਠਾ ਅਧਿਕਾਰੀ ਸ਼ਿਕਾਇਤਕਰਤਾ ਨੂੰ ਫੋਨ ਕਰ ਕੇ ਉਸਦੀ ਸ਼ਿਕਾਇਤ ਦਾ ਨਿਪਟਾਰਾ ਹੋਣ ਸਬੰਧੀ ਪੁੱਛੇਗਾ। ਇਸ ਤੋਂ ਬਾਅਦ ਉਹ ਪੁਲਸ ਅਫ਼ਸਰ ਦੇ ਵਤੀਰੇ ਬਾਰੇ ਸ਼ਿਕਾਇਤਕਰਤਾ ਕੋਲੋਂ ਪੁੱਛੇਗਾ, ਜਿਸ ਤੋਂ ਬਾਅਦ ਉਹ ਸ਼ਿਕਾਇਤਕਰਤਾ ਕੋਲੋਂ ਪੁਲਸ ਅਫਸਰ ਵੱਲੋਂ ਕੰਮ ਕਰਨ ਬਦਲੇ ਕਿਸੇ ਤਰ੍ਹਾਂ ਦੀ ਕੋਈ ਿਡਮਾਂਡ ਕਰਨ ਬਾਰੇ ਜਾਣਕਾਰੀ ਹਾਸਲ ਕਰੇਗਾ ਅਤੇ ਜੇਕਰ ਕਿਸੇ ਕੰਮ ਵਿਚ ਦੇਰੀ ਹੋਈ ਤਾਂ ਉਸਦਾ ਕੀ ਕਾਰਨ ਸੀ, ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਡੇਲੀ ਲਿਸਟ ’ਤੇ ਨੋਟ ਹੋਣਗੇ। ਇਨ੍ਹਾਂ ਸਵਾਲਾਂ ਦੀ ਰੋਜ਼ਾਨਾ ਇਕ ਕਾਪੀ ਪੁਲਸ ਕਮਿਸ਼ਨਰ ਕੋਲ ਜਾਵੇਗੀ, ਜਿਸ ਨੂੰ ਉਹ ਰੋਜ਼ਾਨਾ ਖੁਦ ਚੈੱਕ ਕਰਨਗੇ। ਸੀ. ਪੀ. ਨੌਨਿਹਾਲ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਵੀ ਪੁਲਸ ਅਧਿਕਾਰੀ ਦੀ ਕੋਈ ਵੀ ਲਾਪ੍ਰਵਾਹੀ ਜਾਂ ਢਿੱਲੀ ਕਾਰਗੁਜ਼ਾਰੀ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: CM ਭਗਵੰਤ ਮਾਨ ਬੋਲੇ, 'ਪੰਜਾਬ ਨੂੰ ਲੰਡਨ-ਪੈਰਿਸ ਨਹੀਂ ਸਗੋਂ ਅਸਲੀ ਪੰਜਾਬ ਬਣਾਉਣਾ ਹੈ'

PunjabKesari

ਵਾਹਨ ਚੋਰੀ ਜਾਂ ਸਨੈਚਿੰਗ ਦੇ ਮਾਮਲੇ ਵੀ ਹੋਣਗੇ ਤੁਰੰਤ ਦਰਜ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਸਾਰੇ ਅਧਿਕਾਰੀਆਂ ਨੂੰ ਸਾਫ਼ ਨਿਰਦੇਸ਼ ਦਿੱਤੇ ਕਿ ਰੱਬ ਨਾ ਕਰੇ ਜੇਕਰ ਕਿਸੇ ਵੀ ਵਾਹਨ ਚਾਲਕ ਦਾ ਸ਼ਹਿਰ ਵਿਚੋਂ ਕੋਈ ਵਾਹਨ ਚੋਰੀ ਜਾਂ ਸਨੈਚਿੰਗ ਜਾਂ ਜੁਰਮ ਹੋਣ ਸਬੰਧੀ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਤੋਂ ਬਾਅਦ ਲੋਕਾਂ ਨੂੰ ਤੁਰੰਤ ਇਨਸਾਫ ਦਿਵਾਇਆ ਜਾਵੇ ਅਤੇ ਸ਼ਹਿਰ ਵਿਚ ਲਾਅ ਐਂਡ ਆਰਡਰ ਦਾ ਉਲੰਘਣ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ। ਜੇਕਰ ਕਿਸੇ ਸ਼ਿਕਾਇਤਕਰਤਾ ਦੀ ਕੋਈ ਸ਼ਿਕਾਇਤ ਜਾਂਚ ਵਿਚ ਝੂਠੀ ਪਾਈ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਫਾਈਲ ਕੀਤਾ ਜਾਵੇ, ਸਗੋਂ ਉਕਤ ਸ਼ਿਕਾਇਤ ਨੂੰ ਕਿਸੇ ਵੀ ਹਾਲਤ ਵਿਚ ਪੈਂਡਿੰਗ ਨਾ ਰੱਖਿਆ ਜਾਵੇ।

ਪੀ. ਸੀ. ਆਰ. ਦੀ ਕਾਰਗੁਜ਼ਾਰੀ ਵੀ ਹੋਰ ਸਖ਼ਤ ਕੀਤੀ, ਸਾਰਾ ਦਿਨ ਲੋਕੇਸ਼ਨ ਹੋਵੇਗੀ ਟਰੇਸ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਨੂੰ ਜੁਰਮ ਅਤੇ ਨਸ਼ਾ ਮੁਕਤ ਬਣਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ। ਸ਼ਹਿਰ ਵਿਚ ਲਾਅ ਐਂਡ ਆਰਡਰ ਨੂੰ ਹੋਰ ਮਜ਼ਬੂਤ ਬਣਾਉਣ, ਚੋਰਾਂ-ਲੁਟੇਰਿਆਂ ਅਤੇ ਮੁਜਰਿਮਾਂ ਦੀ ਨਕੇਲ ਕੱਸਣ ਲਈ ਪੀ. ਸੀ. ਆਰ. ਦਸਤੇ ਦੀ ਕਾਰਗੁਜ਼ਾਰੀ ਨੂੰ ਹੋਰ ਸਖ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਅਤੇ ਏ. ਡੀ. ਸੀ. ਪੀ. ਸੁਹੇਲ ਮੀਰ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਉਨ੍ਹਾਂ ਨੂੰ ਪੀ. ਸੀ. ਆਰ. ਦੀ ਕਾਰਗੁਜ਼ਾਰੀ ’ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਤ ਨੂੰ ਵੀ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿਚ ਪੀ. ਸੀ. ਆਰ. ਦਸਤਾ ਤਾਇਨਾਤ ਰਹੇਗਾ ਅਤੇ ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ’ਤੇ ਪੀ. ਸੀ. ਆਰ. ਦਸਤੇ ਨੂੰ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਨੂੰ ਕਿਹਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਹੁਣ ਕੰਮਚੋਰ ਮੁਲਾਜ਼ਮਾਂ ਦੀ ਖੈਰ ਨਹੀਂ। ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਅਤੇ ਏ. ਡੀ. ਸੀ. ਪੀ. ਸੁਹੇਲ ਮੀਰ ਪੀ. ਸੀ. ਆਰ. ਮੁਲਾਜ਼ਮਾਂ ਦੇ ਵਾਹਨਾਂ ’ਤੇ ਲੱਗੇ ਜੀ. ਪੀ. ਐੱਸ. ਜ਼ਰੀਏ ਉਨ੍ਹਾਂ ਦੀ ਲੋਕੇਸ਼ਨ ਪੂਰਾ ਿਦਨ ਚੈੱਕ ਕਰਨਗੇ ਅਤੇ ਪੂਰੇ ਦਿਨ ਦੀ ਕਾਰਗੁਜ਼ਾਰੀ ਦੀ ਲਿਸਟ ਤਿਆਰ ਕਰ ਕੇ ਉਨ੍ਹਾਂ ਨੂੰ ਰਿਪੋਰਟ ਦੇਣਗੇ। ਜੇਕਰ ਡਿਊਟੀ ਵਿਚ ਕਿਸੇ ਵੀ ਮੁਲਾਜ਼ਮ ਦੀ ਲਾਪ੍ਰਵਾਹੀ ਪਾਈ ਗਈ ਤਾਂ ਉਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਹੁਣ ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕਾਂ ਦੀ ਟਿਊਸ਼ਨ ਕਲਾਸ ਲੈਣਗੇ ਹਾਈਕਮਾਨ ਦੇ ਆਗੂ

PunjabKesari

ਸਾਈਬਰ ਕ੍ਰਾਈਮ ਨੂੰ ਰੋਕਣ ਲਈ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ
ਸੀ. ਪੀ. ਨੌਨਿਹਾਲ ਿਸੰਘ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਕੋਲ ਸਾਈਬਰ ਕ੍ਰਾਈਮ ਨਾਲ ਸਬੰਧਤ ਠੱਗੀ ਦੇ ਕਈ ਮਾਮਲੇ ਆ ਰਹੇ ਹਨ। ਉਨ੍ਹਾਂ ਏ. ਸੀ. ਪੀ. ਸਾਈਬਰ ਕ੍ਰਾਈਮ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਕਈ ਥਾਵਾਂ ’ਤੇ ਵਿਸ਼ੇਸ਼ ਸੈਮੀਨਾਰ ਲੁਆ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਹੁਕਮ ਦਿੱਤੇ ਹਨ। ਆਮ ਤੌਰ ’ਤੇ ਕਈ ਚਲਾਕ ਠੱਗ ਲੋਕਾਂ ਨੂੰ ਫੋਨ ਕਰ ਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਝਾਂਸੇ ਦੇ ਕੇ ਉਨ੍ਹਾਂ ਕੋਲੋਂ ਓ. ਟੀ. ਪੀ. ਪੁੱਛ ਲੈਂਦੇ ਹਨ। ਓ. ਟੀ. ਪੀ. ਦੇਣ ਤੋਂ ਬਾਅਦ ਲੋਕ ਖੁਦ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਕਿਸੇ ਨਾਲ ਵੀ ਫੋਨ ’ਤੇ ਆਪਣਾ ਓ. ਟੀ. ਪੀ. ਸ਼ੇਅਰ ਨਾ ਕਰੋ। ਸਾਈਬਰ ਕ੍ਰਾਈਮ ਨਾਲ ਹੋਣ ਵਾਲੀ ਠੱਗੀ ਦੇ ਮਾਮਲਿਆਂ ਨੂੰ ਵੀ ਜਲਦ ਦਰਜ ਤੇ ਟਰੇਸ ਕਰ ਕੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ।

ਅਸਲਾਧਾਰਕਾਂ ’ਤੇ ਪੁਲਸ ਦੀ ਤਿੱਖੀ ਨਜ਼ਰ, ਜ਼ਰੂਰਤ ਨਾ ਹੋਣ ਵਾਲੇ ਧਾਰਕਾਂ ਦਾ ਲਾਇਸੈਂਸ ਹੋਵੇਗਾ ਰੱਦ
ਪੁਲਸ ਕਮਿਸ਼ਨਰ ਨੌਨਿਹਾਲ ਿਸੰਘ ਨੇ ਦੱਿਸਆ ਕਿ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਉਨ੍ਹਾਂ ਨੂੰ ਥਾਣਾ ਵਾਈਜ਼ ਅਸਲਾਧਾਰਕਾਂ ਦੀ ਲਿਸਟ ਤਿਆਰ ਕਰ ਕੇ ਅਸਲਾਧਾਰਕਾਂ ਦੀ ਕਾਰਗੁਜ਼ਾਰੀ ਚੈੱਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿ ਆ ਕਿ ਜਿਹੜੇ ਲੋਕਾਂ ਨੂੰ ਅਸਲੇ ਦੀ ਜ਼ਰੂਰਤ ਨਹੀਂ ਅਤੇ ਉਕਤ ਲੋਕਾਂ ਨੇ ਕਿਸੇ ਦੀ ਸਿਫਾਰਸ਼ ਨਾਲ ਅਸਲੇ ਦਾ ਲਾਇਸੈਂਸ ਬਣਵਾਇਆ ਹੈ, ਉਨ੍ਹਾਂ ਦਾ ਅਸਲਾ ਲਾਇਸੈਂਸ ਵੀ ਰੱਦ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਸਾਫ਼ ਕਿਹਾ ਕਿ ਕਈ ਲੋਕ ਅਸਲੇ ਨਾਲ ਸੋਸ਼ਲ ਮੀਡੀਆ ’ਤੇ ਆਪਣੀ ਫੋਟੋ ਅਪਲੋਡ ਕਰਕੇ ਉਸ ਦੀ ਦੁਰਵਰਤੋਂ ਕਰ ਰਹੇ ਹਨ। ਜੇਕਰ ਸੋਸ਼ਲ ਮੀਡੀਆ ’ਤੇ ਵੀ ਕੋਈ ਅਸਲੇ ਦੀ ਵੀਡੀਓ ਜਾਂ ਫੋਟੋ ਅਪਲੋਡ ਕਰਦਾ ਪਾਇਆ ਗਿਆ ਤਾਂ ਉਸਦਾ ਵੀ ਅਸਲਾ ਲਾਇਸੈਂਸ ਰੱਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਇਕੱਠਿਆਂ ਬਲੀਆਂ ਸੜਕ ਹਾਦਸੇ 'ਚ ਮਰੇ ਦੋ ਭਰਾਵਾਂ ਸਣੇ 3 ਦੋਸਤਾਂ ਦੀਆਂ ਚਿਖ਼ਾਵਾਂ, ਰੋ-ਰੋ ਹਾਲੋ ਬੇਹਾਲ ਹੋਈਆਂ ਮਾਂਵਾਂ

ਨਸ਼ਾ ਸਮੱਗਲਰਾਂ ਨੂੰ ਸਾਫ਼ ਚਿਤਾਵਨੀ, ਸ਼ਹਿਰ ਛੱਡ ਦਿਓ ਜਾਂ ਫਿਰ ਕਾਰੋਬਾਰ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਨਸ਼ਾ ਸਮੱਗਲਰਾਂ ਦਾ ਸਫਾਇਆ ਕਰਨ ਲਈ ਡੀ. ਸੀ. ਪੀ. ਜਸਕਿਰਨਜੀਤ ਿਸੰਘ ਤੇਜਾ ਅਤੇ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਨੂੰ ਕਮਾਨ ਸੌਂਪੀ ਗਈ ਹੈ। ਪਿਛਲੇ ਕੁਝ ਸਮੇਂ ਦੌਰਾਨ ਇਨ੍ਹਾਂ ਦੋਵਾਂ ਅਧਿਕਾਰੀਆਂ ਦ ੀ ਸਖ਼ਤ ਮਿਹਨਤ ਨਾਲ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ 190 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਅਤੇ ਨਸ਼ਿਆਂ ਦੀ ਖੇਪ ਬਰਾਮਦ ਕਰਕੇ ਕਈ ਨਸ਼ਾ ਸਮੱਗਲਰਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਿਦੱਤੇ ਲਗਭਗ 200 ਭਗੌੜਿਆਂ ਨੂੰ ਵੀ ਪੁਲਸ ਨੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸੀ. ਪੀ. ਨੇ ਦੱਸਿਆ ਕਿ ਜ਼ਮਾਨਤ ’ਤੇ ਬਾਹਰ ਆਏ ਨਸ਼ਾ ਸਮੱਗਲਰਾਂ ਅਤੇ ਮੁਜਰਿਮਾਂ ’ਤੇ ਿਵਸ਼ੇਸ਼ ਰੂਪ ਵਿਚ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਸਾਫ ਕਿਹਾ ਕਿ ਸ਼ਹਿਰ ਵਿਚ ਜੇਕਰ ਕੋਈ ਨਸ਼ੇ ਜਾਂ ਕੋਈ ਹੋਰ ਨਾਜਾਇਜ਼ ਕਾਰੋਬਾਰ ਕਰਦਾ ਹੈ ਤਾਂ ਉਹ ਛੱਡ ਦੇਵੇ, ਨਹੀਂ ਤਾਂ ਅਸੀਂ ਉਸ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਧੱਕ ਦੇਵਾਂਗੇ।

ਪੀ. ਪੀ. ਆਰ. ਮਾਰਕੀਟ ’ਚ ਜਲਦ ਚੱਲੇਗਾ ਪੁਲਸ ਦਾ ਡੰਡਾ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਪੀ. ਪੀ. ਆਰ. ਮਾਰਕੀਟ ਸ਼ਹਿਰ ਸਭ ਤੋਂ ਵੱਡੀ ਫੂਡ ਸਟਰੀਟ ਬਣੀ ਹੋਈ ਹੈ, ਜਿਥੇ ਰੋਜ਼ਾਨਾ ਲੋਕਾਂ ਦੀ ਵੱਡੀ ਭੀੜ ਜਮ੍ਹਾ ਹੁੰਦੀ ਹੈ। ਉਨ੍ਹਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਈ ਰੈਸਟੋਰੈਂਟ ਮਾਲਕ ਗੱਡੀਆਂ ਵਿਚ ਨਾਜਾਇਜ਼ ਢੰਗ ਨਾਲ ਸ਼ਰਾਬ ਪਿਆਉਂਦੇ ਹਨ ਅਤੇ ਕਈ ਨੌਜਵਾਨ ਟੋਲੇ ਬਣਾ-ਬਣਾ ਕੇ ਉਥੇ ਖੜ੍ਹੇ ਹੁੰਦੇ ਹਨ। ਉਨ੍ਹਾਂ ਦੱਿਸਆ ਕਿ ਜਲਦ ਪੁਲਸ ਦੀ ਟੀਮ ਪੀ. ਪੀ. ਆਰ. ਮਾਰਕੀਟ ਵਿਚ ਨਾਜਾਇਜ਼ ਢੰਗ ਨਾਲ ਗੱਡੀਆਂ ਵਿਚ ਸ਼ਰਾਬ ਪਿਆਉਣ ਵਾਲੇ ਰੈਸਟੋਰੈਂਟ ਮਾਲਕਾਂ ਅਤੇ ਨਾਜਾਇਜ਼ ਢੰਗ ਨਾਲ ਮਾਰਕੀਟ ਵਿਚ ਗੇੜੀਆਂ ਮਾਰਨ ਵਾਲੇ ਮਨਚਲਿਆਂ ’ਤੇ ਸਖ਼ਤ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ: ਜਲੰਧਰ: ਡਿਫਾਲਟਰਾਂ ਖ਼ਿਲਾਫ਼ ਪਾਵਰਕਾਮ ਦੀ ਵੱਡੀ ਕਾਰਵਾਈ, ਬਿਜਲੀ ਚੋਰਾਂ ’ਤੇ 7 ਲੱਖ ਤੋਂ ਵਧੇਰੇ ਦਾ ਠੋਕਿਆ ਜੁਰਮਾਨਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News