ਜਲੰਧਰ ਨੇੜੇ ਬੋਰਵੈੱਲ ’ਚ ਡਿੱਗ ਕੇ ਮੌਤ ਹੋਣ ਦੇ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ
Tuesday, Aug 15, 2023 - 06:50 PM (IST)
ਕਰਤਾਰਪੁਰ (ਸਾਹਨੀ) : ਬੀਤੀ 12 ਅਗਸਤ ਨੂੰ ਕਰਤਾਰਪੁਰ ਕਪੂਰਥਲਾ ਰੋਡ ਨੇੜੇ ਪਿੰਡ ਬਸ ਰਾਮਪੁਰ ਕੋਲ ਦਿੱਲੀ ਕਟੜਾ ਐਕਸਪ੍ਰੈਸ ਵੇਅ ਲਈ ਪੁਲ ਬਣਾਉਣ ਲਈ ਕੀਤੇ ਜਾ ਰਹੇ ਬੋਰਵੈੱਲ ਵਿਚ ਇਕ ਵਿਅਕਤੀ ਸੁਰੇਸ਼ ਕੁਮਾਰ ਦੀ ਮਿੱਟੀ ’ਚ ਦੱਬ ਕੇ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਥਾਣਾ ਕਰਤਾਰਪੁਰ ਪੁਲਸ ਨੇ ਹਾਈਵੇ ਬਣਾਉਣ ਵਾਲੀ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਦਰਜ ਕੀਤਾ ਗਿਆ ਹੈ। ਮ੍ਰਿਤਕ ਸੁਰੇਸ਼ ਕੁਮਾਰ ਦੇ ਭਰਾ ਸੱਤਿਆਵਾਨ ਪੁੱਤਰ ਦੁਲੀ ਚੰਦ ਵਾਸੀ ਕਰਸੋਲਾ ਥਾਣਾ ਜੁਲਾਣਾ ਜ਼ਿਲ੍ਹਾ ਜੀਂਦ ਹਰਿਆਣਾ ਨੇ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਹ ਚਾਰ ਭਰਾ ਅਤੇ ਤਿੰਨ ਭੈਣਾਂ ਹਨ। ਤੀਸਰੇ ਨੰਬਰ ਵਾਲਾ ਭਰਾ ਸੁਰੇਸ਼ ਸੀ ਜਿਸ ਦਾ ਵਿਆਹ ਨਹੀਂ ਹੋਇਆ ਸੀ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ਵੱਡੀ ਵਾਰਦਾਤ, ਪਤੀ ਵੱਲੋਂ ਭਰਾ ਨਾਲ ਮਿਲ ਕੇ ਗਰਭਵਤੀ ਪਤਨੀ ਦਾ ਕਤਲ
ਉਕਤ ਨੇ ਦੱਸਿਆ ਸੀ ਕਿ ਜਲੰਧਰ ਦੇ ਨੇੜੇ ਕਰਤਾਰਪੁਰ ’ਚ ਕਟੜਾ ਜੰਮੂ, ਦਿੱਲੀ ਪੰਜਾਬ ਵਿਚ ਬਣ ਰਹੇ ਹਾਈਵੇ ’ਤੇ ਕੰਮ ਕਰ ਰਹੇ ਹਨ। ਉਸ ਦਾ ਭਰਾ ਸੁਰੇਸ਼ ਅਤੇ ਪਵਨ ਕੁਮਾਰ ਪੁੱਤਰ ਗੁਮਦੱਤ ਵਾਸੀ ਬ੍ਰਾਮਣਵਾਸ ਜ਼ਿਲ੍ਹਾ ਜੀਂਦ ਹਰਿਆਣਾ ਇਕੱਠੇ ਕੰਮ ਕਰਦੇ ਸਨ। ਇਸ ਲਈ ਉਨ੍ਹਾਂ ਨੂੰ ਬੈਸਮੈਂਟ ਅਤੇ ਜ਼ਮੀਨ ਦੇ ਕਾਫੀ ਹੇਠਾਂ ਜਾ ਕੇ ਕੰਮ ਕਰਨਾ ਪੈਂਦਾ ਸੀ। ਇਹ ਕੰਮ ਐੱਮ. ਕੇ. ਸੀ. ਇਨਫਰਾਸਟਰਕਚਰ ਲਿਮਟਿਡ ਕੰਪਨੀ ਅਤੇ ਬਾਲਾ ਜੀ ਕਾਰਪੋਰੇਸ਼ਨ ਕੰਪਨੀ ਜੈ ਪੁਰ ਦੀ ਨਿਗਰਾਨੀ ਹੇਠ ਹੋ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਫਿਰ ਜਾਰੀ ਕੀਤਾ ਅਲਰਟ, ਇਸ ਤਾਰੀਖ਼ ਦੀ ਕੀਤੀ ਭਵਿੱਖਬਾਣੀ
ਉਕਤ ਨੇ ਦੱਸਿਆ ਕਿ ਸੁਰੇਸ਼ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਇਹ ਕੰਪਨੀਆਂ ਸਾਨੂੰ ਬਿਨਾਂ ਸੁਰੱਖਿਆ ਬਿਨਾਂ ਆਕਸੀਜਨ ਦੇਰ ਰਾਤ ਨੂੰ ਕਰੀਬ 70 ਫੁੱਟ ਹੇਠਾਂ ਜ਼ਮੀਨ ਵਿਚ ਭੇਜ ਕੇ ਕੰਮ ਕਰਾਉਂਦੀ ਹੈ। ਇਸ ਦੌਰਾਨ ਉਨ੍ਹਾਂ ਨੂੰ 12 ਅਗਸਤ ਦੀ ਦੇਰ ਰਾਤ ਪਤਾ ਲੱਗਾ ਕਿ ਸੁਰੇਸ਼ ਬੋਰਵੈੱਲ ਵਿਚ ਰਾਤ 8 ਵਜੇ ਕੰਮ ਕਰ ਰਿਹਾ ਸੀ ਤੇ ਉਸ ’ਤੇ ਮਿੱਟੀ ਦੀ ਢਿੱਗ ਡਿੱਗਣ ਕਾਰਨ ਉਹ ਬੋਰਵੈੱਲ ਵਿਚ ਫਸ ਗਿਆ ਹੈ। ਮਿਤੀ 13 ਅਗਸਤ ਨੂੰ ਉਹ ਆਪਣੇ ਭਤੀਜੇ ਨਵੀਨ ਅਤੇ ਰਾਜੇਸ਼ ਕੁਮਾਰ ਨਾਲ ਮੌਕੇ ’ਤੇ ਪੁੱਜੇ ਤਾਂ ਸਾਨੂੰ ਪਵਨ ਕੁਮਾਰ ਅਤੇ ਹੋਰ ਵਿਅਕਤੀਆਂ ਤੋਂ ਪਤਾ ਲੱਗਾ ਕਿ ਉਕਤ ਕੰਪਨੀਆਂ ਦੇ ਸਾਰੇ ਇੰਚਾਰਜ/ ਮਾਲਕ ਮੇਰੇ ਭਰਾ ਸੁਰੇਸ਼ ਤੋਂ ਬਿਨਾਂ ਸੁਰੱਖਿਆ ਬੈਲਟ ਬਿਨਾਂ ਆਕਸੀਜਨ ਸਿਲੰਡਰ ਦੇਰ ਰਾਤ ਬੋਰ ਵਿਚ ਕੰਮ ਕਰਵਾ ਰਹੇ ਸੀ। ਜਿਥੇ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : ਪੰਚਾਇਤਾਂ ਭੰਗ ਕਰਨ ਤੋਂ ਬਾਅਦ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਜਾਰੀ ਕੀਤੇ ਸਖ਼ਤ ਹੁਕਮ
ਇਸ ਦੌਰਾਨ ਕੰਪਨੀ ਵਲੋਂ ਭਰਾ ਨੂੰ ਕੱਢਣ ਲਈ ਕਰੀਬ 5 ਘੰਟੇ ਬਾਅਦ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਸਿੱਟੇ ਵਜੋਂ ਉਸ ਦੇ ਭਰਾ ਨੂੰ ਕਰੀਬ 40 ਘੰਟੇ ਬਾਅਦ ਮਿੱਟੀ ਵਿੱਚੋਂ ਮ੍ਰਿਤਕ ਬਾਹਰ ਕੱਢਿਆ ਗਿਆ। ਇਨ੍ਹਾਂ ਬਿਆਨਾਂ ਦੇ ਅਧਾਰ ’ਤੇ ਪੁਲਸ ਵੱਲੋਂ ਧਾਰਾ 304 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਸੁਰੇਸ਼ ਕੁਮਾਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਰਮਨਜੀਤ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਤਫਤੀਸ਼ ਜਾਰੀ ਹੈ।
ਇਹ ਵੀ ਪੜ੍ਹੋ : ਕਪੂਰਥਲਾ ’ਚ ਵਾਪਰਿਆ ਹਾਦਸਾ, ਸਵਾਰੀਆਂ ਨੂੰ ਲੈ ਕੇ ਜਾ ਰਹੀ ਪੀ. ਆਰ. ਟੀ. ਸੀ. ਦੀ ਬੱਸ ਪਲਟੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8