ਬਾਜ਼ਾਰ ''ਚ ਦੁਕਾਨਾਂ ਦਾ ਲੈਂਟਰ ਡਿੱਗਣ ਦੇ ਮਾਮਲੇ ''ਚ ਨਿਗਮ ਕਮਿਸ਼ਨਰ ਦੀ ਵੱਡੀ ਕਾਰਵਾਈ

Saturday, Nov 30, 2024 - 01:02 PM (IST)

ਬਾਜ਼ਾਰ ''ਚ ਦੁਕਾਨਾਂ ਦਾ ਲੈਂਟਰ ਡਿੱਗਣ ਦੇ ਮਾਮਲੇ ''ਚ ਨਿਗਮ ਕਮਿਸ਼ਨਰ ਦੀ ਵੱਡੀ ਕਾਰਵਾਈ

ਜਲੰਧਰ- ਜਲੰਧਰ ਸ਼ਹਿਰ ਦੇ ਸਭ ਤੋਂ ਅੰਦਰਲੇ ਅਤੇ ਭੀੜ-ਭੜੱਕੇ ਵਾਲੇ ਨਯਾ ਬਾਜ਼ਾਰ ਵਿੱਚ ਸੈਦਾਂ ਗੇਟ ਨੇੜੇ ਦੁਕਾਨਾਂ ਦੇ ਲੈਂਟਰਾਂ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸੈਦਾ ਗੇਟ ਨਾਲ ਲੱਗਦੇ ਨਵਾਂ ਬਾਜ਼ਾਰ 'ਚ ਅਚਾਨਕ 5 ਦੁਕਾਨਾਂ ਦਾ ਲੈਂਟਰ ਡਿੱਗ ਗਿਆ ਸੀ। ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਸਹਾਇਕ ਟਾਊਨ ਪਲਾਨ (ਏ. ਟੀ. ਪੀ) ਰਵਿੰਦਰ ਕੁਮਾਰ ਅਤੇ ਬਿਲਡਿੰਗ ਇੰਸਪੈਕਟਰ ਨਰਿੰਦਰ ਮਿੱਡਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 24 ਘੰਟਿਆਂ ਵਿੱਚ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਇਮਾਰਤ ਦਾ ਇਕ ਹਿੱਸਾ ਢਹਿ ਗਿਆ ਹੈ, ਉੱਥੇ ਬਿਨਾਂ ਨਕਸ਼ਾ ਪਾਸ ਕਰਵਾਏ ਅਤੇ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਹੀ ਨਵੀਂ ਉਸਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਦੀ ਜਾਂਚ ਐੱਮ. ਟੀ. ਪੀ. ਇਕਬਾਲਪ੍ਰੀਤ ਸਿੰਘ ਰੰਧਾਵਾ ਨੂੰ ਸੌਂਪ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਕੇਲਿਆਂ ਨੇ ਮਰਵਾ ਦਿੱਤਾ ਦੁਕਾਨਦਾਰ

ਜ਼ਿਕਰਯੋਗ ਹੈ ਕਿ ਨਯਾ ਬਾਜ਼ਾਰ ਵਿਚ ਸੈਦਾਂ ਗੇਟ ਨੇੜੇ ਲਗਭਗ ਅੱਧੀ ਦਰਜਨ ਪੁਰਾਣੀਆਂ ਦੁਕਾਨਾਂ ਦੇ ਉੱਪਰ ਹੀ ਨਵੀਂ ਕੰਸਟਰੱਕਸ਼ਨ (ਉਸਾਰੀ) ਕੀਤੀ ਜਾ ਰਹੀ ਸੀ। ਅਚਾਨਕ ਬਾਅਦ ਦੁਪਹਿਰ ਪੌਣੇ 4 ਵਜੇ ਦੇ ਲਗਭਗ ਇਨ੍ਹਾਂ ਸਾਰੀਆਂ ਦੁਕਾਨਾਂ ਦੇ ਉੱਪਰ ਪਏ ਲੈਂਟਰ ਦਾ ਇਕ ਹਿੱਸਾ ਡਿੱਗ ਗਿਆ, ਜਿਸ ਨਾਲ ਪੂਰੇ ਇਲਾਕੇ ਵਿਚ ਭਾਜੜ ਮਚ ਗਈ ਪਰ ਖ਼ੁਸ਼ਕਿਸਮਤੀ ਨਾਲ ਕੋਈ ਜਾਨਲੇਵਾ ਹਾਦਸਾ ਨਹੀਂ ਹੋਇਆ। ਲੈਂਟਰ ਦੇ ਹੇਠਾਂ ਆਉਣ ਨਾਲ 2 ਸਕੂਟਰ ਅਤੇ ਹੋਰ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ।

ਘਟਨਾ ਦੇ ਕਾਫ਼ੀ ਸਮੇਂ ਬਾਅਦ ਵੀ ਪ੍ਰਭਾਵਿਤ ਦੁਕਾਨਦਾਰਾਂ, ਉਨ੍ਹਾਂ ਕੋਲ ਖੜ੍ਹੇ ਗਾਹਕਾਂ ਅਤੇ ਰਾਹਗੀਰਾਂ ਵਿਚਕਾਰ ਸਹਿਮ ਬਣਿਆ ਰਿਹਾ। ਜ਼ਿਕਰਯੋਗ ਹੈ ਕਿ ਸੈਦਾਂ ਗੇਟ ਵਿਚ ਰਾਮ ਗਲੀ ਦੇ ਸਾਹਮਣੇ ਹਜ਼ੂਰ ਦੁਪੱਟਾ, ਅੰਬੇ ਪ੍ਰਿੰਟਸ, ਸਾਨੀਆ ਕਾਸਮੈਟਿਕਸ, ਕੁਆਲਿਟੀ ਜਨਰਲ ਸਟੋਰ ਆਦਿ ਦੀਆਂ ਦੁਕਾਨਾਂ ਵਿਚ ਅੰਦਰਖਾਤੇ ਹੀ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਸੀ ਅਤੇ ਉਪਰਲੀ ਮੰਜ਼ਿਲਾਂ ’ਤੇ ਵੀ ਮਾਰਕੀਟ ਬਣਾਉਣ ਦੀ ਤਿਆਰੀ ਚੱਲ ਰਹੀ ਸੀ।

ਇਹ ਵੀ ਪੜ੍ਹੋ-ਇਸ ਵਾਰ ਨਗਰ ਨਿਗਮ ਚੋਣਾਂ ’ਚ ਉੱਠੇਗਾ ਦਲ-ਬਦਲੂਆਂ ਦਾ ਮੁੱਦਾ, 20 ਆਗੂਆਂ 'ਤੇ ਲੱਗ ਚੁਕਿਐ ਟੈਗ

ਪੁਰਾਣੀ ਬਿਲਡਿੰਗ ਨੂੰ ਤੋੜਦੇ ਸਮੇਂ ਅਤੇ ਨਵੇਂ ਬੀਮ ਪਾਉਣ ਦੌਰਾਨ ਉਚਿਤ ਸੁਰੱਖਿਆਤਮਕ ਉਪਾਅ ਨਹੀਂ ਕੀਤੇ ਗਏ, ਜਿਸ ਕਾਰਨ ਪੁਰਾਣੀ ਬਿਲਡਿੰਗ ਦਾ ਵੱਡਾ ਹਿੱਸਾ ਡਿੱਗ ਗਿਆ। ਇਸ ਘਟਨਾ ਨੂੰ ਲੈ ਕੇ ਸੰਬੰਧਤ ਦੁਕਾਨਦਾਰਾਂ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਅਤੇ ਇਸ ਦੌਰਾਨ ਦੁਕਾਨਦਾਰਾਂ ਵਿਚ ਆਪਸੀ ਝੜਪ ਤਕ ਹੋਈ। ਸਭ ਤੋਂ ਪਹਿਲਾਂ ਸਾਬਕਾ ਕੌਂਸਲਰ ਸ਼ੈਰੀ ਚੱਢਾ, ਉਸ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਅਤੇ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ।
 

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ 'ਚ ਹੋਇਆ ਧਮਾਕਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News