ਫਗਵਾੜਾ ਨੇੜੇ ਤੜਕੇ ਸਵੇਰੇ ਵੱਡਾ ਹਾਦਸਾ, ਬੇਕਾਬੂ ਹੋ ਕੇ ਨਹਿਰ 'ਚ ਡਿੱਗੀ ਕਾਰ, 2 ਲੋਕਾਂ ਦੀ ਮੌਤ

Wednesday, Dec 20, 2023 - 09:49 AM (IST)

ਫਗਵਾੜਾ ਨੇੜੇ ਤੜਕੇ ਸਵੇਰੇ ਵੱਡਾ ਹਾਦਸਾ, ਬੇਕਾਬੂ ਹੋ ਕੇ ਨਹਿਰ 'ਚ ਡਿੱਗੀ ਕਾਰ, 2 ਲੋਕਾਂ ਦੀ ਮੌਤ

ਫਗਵਾੜਾ : ਫਗਵਾੜਾ ਨੇੜੇ ਸਵੇਰੇ ਤੜਕਸਾਰ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ, ਜਦੋਂ ਇਕ ਕਾਰ ਬੇਕਾਬੂ ਹੋ ਕੇ ਨਹਿਰ 'ਚ ਜਾ ਡਿੱਗੀ। ਇਸ ਦੌਰਾਨ ਇਕ ਵਿਅਕਤੀ ਅਤੇ ਔਰਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ ਅਤੇ ਪੁਰਸ਼ੋਤਮ ਕੌਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਨੇੜੇ ਨਾਕੇ 'ਤੇ ਖੜ੍ਹੇ ਪੁਲਸ ਮੁਲਾਜ਼ਮਾਂ ਨੇ ਤੁਰੰਤ ਨਹਿਰ 'ਚ ਛਾਲ ਮਾਰ ਕੇ ਬਾਕੀ ਕਾਰ ਸਵਾਰਾਂ ਨੂੰ ਬਚਾ ਲਿਆ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਅਹਿਮ ਖ਼ਬਰ, 23 ਦਸੰਬਰ ਤੱਕ ਕਰਨਾ ਪਵੇਗਾ ਇਹ ਕੰਮ

ਜਾਣਕਾਰੀ ਮੁਤਾਬਕ ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ, ਬੇਟੇ ਗੁਰਬਾਜ਼ ਸਿੰਘ ਅਤੇ ਮਾਸੀ ਪੁਰਸ਼ੋਤਮ ਕੌਰ ਨਾਲ ਗੜ੍ਹਸ਼ੰਕਰ ਤੋਂ ਜਲੰਧਰ ਵੱਲ ਜਾ ਰਿਹਾ ਸੀ। ਪਿੰਡ ਬੋਹਾ, ਫਗਵਾੜਾ ਨੇੜੇ ਅਚਾਨਕ ਇੰਦਰਜੀਤ ਸਿੰਘ ਨੂੰ ਘਬਰਾਹਟ ਹੋਣ ਲੱਗ ਪਈ। ਇਸ ਕਾਰਨ ਉਸ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਮਗਰੋਂ ਗੱਡੀ ਨਹਿਰ 'ਚ ਜਾ ਡਿੱਗੀ।

ਇਹ ਵੀ ਪੜ੍ਹੋ : ਲੁਧਿਆਣਾ 'ਚ AAP ਵਿਧਾਇਕ ਦਾ ਸਬਜ਼ੀ ਮੰਡੀ 'ਚ ਛਾਪਾ, ਨਾਜਾਇਜ਼ ਵਸੂਲੀ ਕਰਦਾ ਮੁਲਾਜ਼ਮ ਫੜ੍ਹਿਆ

ਮੌਕੇ 'ਤੇ ਰਾਹਗੀਰਾਂ ਅਤੇ ਨਾਕੇ 'ਤੇ ਖੜ੍ਹੇ ਪੁਲਸ ਮੁਲਾਜ਼ਮਾਂ ਨੇ ਨਹਿਰ 'ਚ ਛਾਲ ਮਾਰ ਕੇ ਹਰਪ੍ਰੀਤ ਕੌਰ, ਬੇਟੇ ਗੁਰਬਾਜ਼ ਸਿੰਘ ਨੂੰ ਬਚਾ ਲਿਆ ਅਤੇ ਹਸਪਤਾਲ ਦਾਖ਼ਲ ਕਰਾਇਆ ਪਰ ਇੰਦਰਜੀਤ ਸਿੰਘ ਅਤੇ ਪੁਰਸ਼ੋਤਮ ਕੌਰ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਆਉਣ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News