ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਅੱਗੇ ਮਜੀਠੀਆ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ

Monday, Dec 02, 2024 - 07:18 PM (IST)

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਅੱਗੇ ਮਜੀਠੀਆ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ

ਅੰਮ੍ਰਿਤਸਰ (ਵੈੱਬ ਡੈਸਕ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਪੰਜ ਸਿੰਘ ਸਾਹਿਬਾਨਾਂ ਵੱਲੋਂ ਇਤਿਹਾਸਕ ਫ਼ਸੀਲ ਤੋਂ ਸੰਗਤ ਦੇ ਰੂ-ਬ-ਰੂ ਹੁੰਦੇ ਹੋਏ ਸਾਬਕਾ ਸੁਖਬੀਰ ਸਿੰਘ ਬਾਦਲ ਸਮੇਤ ਸਾਬਕਾ ਕੈਬਨਿਟ ਮੰਤਰੀਆਂ ਨੂੰ ਸਿੱਧੇ ਸਵਾਲ ਕੀਤੇ ਗਏ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਹੱਥ ਜੋੜ ਕੇ ਮੁਆਫ਼ੀ ਮੰਗੀ। 

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਖਬੀਰ ਦਾ ਕਬੂਲਨਾਮਾ, ਜਾਣੋ ਇਕੱਲੇ-ਇਕੱਲੇ ਸਵਾਲ ਦਾ ਜਵਾਬ

ਇਸ ਮੌਕੇ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਜੀਠੀਆ, ਦਾਸ ਸਾਲ 2007 ਤੋਂ ਲੈ ਕੇ 2009 ਅਤੇ 2009 ਤੋਂ ਲੈ ਕੇ 2012 ਤੱਕ ਮੈਂ ਕੈਬਨਿਟ ਮੰਤਰੀ ਦਾ ਹਿੱਸਾ ਨਹੀਂ ਸੀ। 2012 ਤੋਂ ਲੈ ਕੇ 2017 ਤੱਕ ਮੈਂ ਕੈਬਨਿਟ ਦਾ ਹਿੱਸਾ ਸੀ। ਕਿਸੇ ਵੀ ਕੈਬਨਿਟ ਮੀਟਿੰਗ ਵਿਚ ਮੁਆਫ਼ੀ ਜਾਂ ਫਿਰ ਜਿੰਨੇ ਵੀ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ, ਅਜਿਹੇ ਕਿਸੇ ਵੀ ਮੁੱਦੇ ਵਿਚ ਮੈਂ ਸ਼ਾਮਲ ਨਹੀਂ ਸੀ ਪਰ ਮੈਂ ਆਪਣੀ ਗਲਤੀ ਮੰਨਦਾ ਹੈ ਕਿ ਮੈਂ ਉਸ ਕੈਬਨਿਟ ਦਾ ਹਿੱਸਾ ਸੀ, ਮੈਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ। ਮੈਂ ਹੱਥ ਜੋੜ ਕੇ ਇਸ ਦੀ ਮੁਆਫ਼ੀ ਮੰਗਦਾ ਹਾਂ। 

ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ ਜਿੱਤਣ ਵਾਲੇ ਪੰਜਾਬ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News