ਮਜੀਠੀਆ ਦੀ ਰੈਗੂਲਰ ਜ਼ਮਾਨਤ ''ਤੇ ਅੱਜ ਫਿਰ ਹੋਵੇਗੀ ਸੁਣਵਾਈ
Wednesday, Aug 13, 2025 - 11:50 PM (IST)

ਮੋਹਾਲੀ ( ਜੱਸੀ) : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ ਦੀ ਅਰਜ਼ੀ ’ਤੇ ਸਰਕਾਰੀ ਧਿਰ ਵੱਲੋਂ ਪ੍ਰੀਤਕੰਵਲ ਸਿੰਘ ਤੇ ਫੈਰੀ ਸੋਫਤ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਵੱਲੋਂ ਬਹਿਸ ਕੀਤੀ ਗਈ | ਮਜੀਠੀਆ ਵੱਲੋਂ ਐਡਵੋਕੇਟ ਡੀ.ਐੱਸ. ਸੋਫਤੀ, ਐੱਚ.ਐੱਸ.ਧਨੋਆ ਤੇ ਅਰਸ਼ਦੀਪ ਸਿੰਘ ਕਲੇਰ ਪੇਸ਼ ਹੋਏ ਜਦਕਿ ਵਿਜੀਲੈਂਸ ਵੱਲੋਂ ਡੀ.ਐੱਸ.ਪੀ. ਇੰਦਰਪਾਲ ਸਿੰਘ ਪੇਸ਼ ਹੋਏ | ਅਦਾਲਤ 'ਚ ਚੱਲੀ ਬਹਿਸ ਤੋਂ ਬਾਅਦ ਇਸ ਅਰਜ਼ੀ 'ਤੇ ਅਗਲੀ ਸੁਣਵਾਈ ਲਈ ਅਦਾਲਤ ਵੱਲੋਂ 14 ਅਗਸਤ ਦੀ ਤਰੀਕ ਨਿਸ਼ਚਿਤ ਕੀਤੀ ਗਈ ਹੈ |