ਥੰਮਣ ਦੀ ਬਜਾਏ ਤੂਲ ਫੜਦਾ ਜਾ ਰਿਹੈ ਗੁੰਮ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਮਾਮਲਾ

10/27/2020 4:29:43 PM

ਮਜੀਠਾ (ਸਰਬਜੀਤ): ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ'ਚ ਆਏ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਰਹੇ ਪਾਵਨ ਸਰੂਪਾਂ ਨੂੰ ਲੈ ਕੇ ਕੋਈ ਨਾ ਕੋਈ ਘਟਨਾ ਵਾਪਰਦੀ ਜਾ ਰਹੀ ਹੈ। ਇਸ ਕਾਰਣ ਬੀਤੇ ਦਿਨ ਜੋ ਸਤਿਕਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਰਮਿਆਨ ਤਲਵਾਰਾਂ, ਬਰਛੇ ਅਤੇ ਲਾਠੀਆਂ ਨਾਲ ਹਮਲੇ ਕੀਤੇ ਜਾਣ ਦੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਕਿਉਂਕਿ ਗੁਰੂ ਘਰ 'ਚ ਤਲਵਾਰਾਂ ਆਦਿ ਚਲਣੀਆਂ ਗੱਲ ਸ਼ੋਭਦੀ ਨਹੀਂ। ਜਦਕਿ ਗੁਰੂ ਘਰ ਗੁਰ-ਮਰਿਆਦਾ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਜਾਣਾ ਹੀ ਸਭ ਤੋਂ ਵੱਡਾ ਕਾਰਜ ਹੁੰਦਾ ਹੈ ਪਰ 2016 ਨੂੰ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਵਿਖੇ ਅੱਗਜਨੀ ਦੀ ਹੋਈ ਘਟਨਾ 'ਚ ਲਾਪਤਾ ਹੋਏ 328 ਸਰੂਪਾਂ ਦਾ ਮਾਮਲਾ ਦਿਨੋਂ-ਦਿਨ ਤੂਲ ਫੜਦਾ ਜਾ ਰਿਹਾ ਹੈ, ਜਿਸ ਦਾ ਥੰਮਣਾ ਬਹੁਤ ਹੀ ਜ਼ਰੂਰੀ ਹੈ ਪਰ ਅਜਿਹਾ ਅਜੈ ਸੰਭਵ ਨਹੀਂ ਲੱਗ ਰਿਹਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਨੂੰ ਲੈ ਕੇ ਸਿੱਖ ਧਾਰਮਿਕ ਜਥੇਬੰਦੀਆਂ ਸਮੇਤ ਸੰਗਤਾਂ 'ਚ ਵੀ ਭਾਰੀ ਰੋਸ ਹੈ, ਕਿਉਂਕਿ ਇਨ੍ਹਾਂ ਪਾਵਨ ਸਰੂਪਾਂ ਅਜੇ ਤੱਕ ਪਤਾ ਨਾ ਚੱਲ ਸਕਣਾ ਆਪਣੇ ਆਪ 'ਚ ਇਕ ਪ੍ਰਸ਼ਨ ਚਿੰਨ੍ਹ ਬਣਿਆ ਹੋਇਆ ਹੈ? ਜਿਸ ਦਾ ਸੁਲਝਣਾ ਹੁਣ ਸਮੇਂ ਦੀ ਮੁਖ ਮੰਗ ਬਣ ਗਿਆ ਹੈ।

ਇਹ ਵੀ ਪੜ੍ਹੋ : ਗ਼ਲਤ ਨੰਬਰ ਨੇ ਉਜਾੜੀ ਕੁੜੀ ਦੀ ਜ਼ਿੰਦਗੀ, ਚੂੜਾ ਪਾਈ ਬੈਠੀ ਕਰ ਰਹੀ ਹੈ ਲਾੜੇ ਦੀ ਉਡੀਕ (ਵੀਡੀਓ)

...ਤੇ ਆਖਿਰ ਕਦ ਸੁਲਝੇਗਾ ਗੁੰਮ ਹੋਏ 328 ਪਾਵਨ ਸਰੂਪਾਂ ਦਾ ਮਾਮਲਾ?:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਏ ਸਮੇਂ ਲੈ ਕੇ ਹੁਣ ਨਵੇਂ ਵਰ੍ਹੇ 2021 'ਚ ਪੂਰੇ 4 ਸਾਲ ਹੋ ਜਾਣਗੇ ਤੇ 5ਵਾਂ ਸਾਲ ਸ਼ੁਰੂ ਹੋ ਜਾਵੇਗਾ ਪਰ ਅਜੇ ਤੱਕ ਇਨ੍ਹਾਂ ਪਾਵਨ ਸਰੂਪਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਆਖੀਰ 2016 'ਚ ਹੋਈ ਅੱਗਜਨੀ ਦੀ ਘਟਨਾ 'ਚ ਇਹ ਪਾਵਨ ਸਰੂਪ ਕਿਧਰ ਗੁੰਮ ਹੋ ਗਏ ਕਿਉਂਕਿ ਸ੍ਰੀ ਗ੍ਰੰਥ ਸਾਹਿਬ ਇਕ ਬਹੁਤ ਹੀ ਪਾਵਨ ਤੇ ਪਵਿੱਤਰ ਧਾਰਮਿਕ ਗ੍ਰੰਥ ਹੈ, ਜਿਸ ਦਾ ਹਰ ਭਾਈਚਾਰੇ ਨਾਲ ਸਬੰਧਤ ਵਿਅਕਤੀ ਪੂਰਨ ਧਾਰਮਿਕ ਮਰਿਆਦਾ ਅਨੁਸਾਰ ਆਦਰ-ਸਤਿਕਾਰ ਕਰਦਾ ਹੈ। ਉਧਰ ਦੂਜੇ ਪਾਸੇ, ਜੇਕਰ ਦੇਖਿਆ ਜਾਵੇ ਤਾਂ ਇੰਨਾ ਸਮਾਂ ਪਾਵਨ ਸਰੂਪਾਂ ਦਾ ਗੁੰਮ ਰਹਿਣਾ ਜਿਥੇ ਆਪਣੇ-ਆਪ 'ਚ ਇਕ ਬੁਝਾਰਤ ਜਿਹੀ ਬਣਿਆ ਹੋਇਆ ਹੈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਨੇ ਵੀ ਇਸ ਬਾਰੇ ਕੁਝ ਵੀ ਕਹਿਣ ਨਾਲੋਂ ਖੁਦ ਚੁੱਪੀ ਧਾਰਨੀ ਹੀ ਬਿਹਤਰ ਸਮਝੀ ਹੋਈ ਹੈ, ਜਿਸ ਕਾਰਣ ਸੰਗਤਾਂ ਅਤੇ ਧਾਰਮਿਕ ਜਥੇਬੰਦੀਆਂ 'ਚ ਇਸ ਮਾਮਲੇ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਕਿ ਆਖਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਪਾਵਨ ਸਰੂਪ ਗਏ ਕਿਥੇ? ਕਿਉਂਕਿ ਸਿੱਖਾਂ ਦੀ ਸਰਵਉੱਚ ਸੰਸਥਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਿਆ ਜਾਂਦਾ ਹੈ। ਇਸ ਲਈ ਸੰਗਤਾਂ ਅਤੇ ਸਿੱਖ ਧਾਰਮਿਕ ਜਥੇਬੰਦੀਆਂ ਦੇ ਰੋਹ ਨੂੰ ਸ਼ਾਂਤ ਕਰਨ ਅਤੇ ਦਿਨੋਂ ਦਿਨ ਗੁਰੂ ਘਰ 'ਚ ਹੁੰਦੇ ਘਟਨਾਕ੍ਰਮ ਨੂੰ ਰੋਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਇਸ ਮਾਮਲੇ ਨੂੰ ਸੁਲਝਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਗੁੰਮ ਹੋਏ 328 ਪਾਵਨ ਸਰੂਪਾਂ ਦੀ ਸੱਚਾਈ ਸਿੱਖ ਸੰਗਤ ਅਤੇ ਧਾਰਮਿਕ ਜਥੇਬੰਦੀਆਂ ਤੱਕ ਪਹੁੰਚ ਸਕੇ ਅਤੇ ਆਏ-ਦਿਨ ਵਾਪਰਨ ਵਾਲੇ ਅਜਿਹੇ ਘਟਨਾਕ੍ਰਮ 'ਤੇ ਹਮੇਸ਼ਾ ਲਈ ਰੋਕ ਲੱਗ ਸਕੇ।

ਇਹ ਵੀ ਪੜ੍ਹੋ : ਸੈਕਸ ਚੇਂਜ ਕਰਵਾਉਣ ਤੋਂ ਬਾਅਦ ਹੁਣ ਭਰਾ ਬਣੀਆਂ ਇਹ 2 'ਭੈਣਾਂ'


Baljeet Kaur

Content Editor

Related News