ਮਜੀਠਾ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ 2 ਸ਼ੱਕੀ ਵਿਅਕਤੀ ਤੇਜ਼ਧਾਰ ਹਥਿਆਰ ਸਣੇ ਕੀਤਾ ਕਾਬੂ
Saturday, Apr 30, 2022 - 11:04 AM (IST)
ਮਜੀਠਾ/ਕੱਥੂਨੰਗਲ (ਸਰਬਜੀਤ) - ਮਜੀਠਾ ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਹਰ ਰੋਜ਼ ਚੋਰੀ ਦੀਆਂ ਵਾਪਰ ਰਹੀਆਂ ਵਾਰਦਾਤਾਂ ਤੋਂ ਅੱਕੇ ਅਤੇ ਪੁਲਸ ਦੀ ਸੁਸਤ ਕਾਰਵਾਈ ਤੋਂ ਨਰਾਜ਼ ਕਸਬੇ ਦੇ ਵਸਨੀਕਾਂ ਨੇ ਆਪ ਪਹਿਲ ਕਦਮੀ ਕੀਤੀ। ਲੋਕਾਂ ਨੇ ਰਾਤ ਨੂੰ ਪਹਿਰਾ ਲੱਗਾ ਕੇ 2 ਸ਼ੱਕੀ ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਮਜੀਠਾ ਸ਼ਹਿਰ ਵਿਚ ਮੰਦਰ ਬਾਵਾ ਲਾਲ ਵਾਲੇ ਮੁਹੱਲੇ ਵਿਚ ਕੁਝ ਨੌਜਵਾਨਾਂ ਵਲੋਂ ਰਾਤ ਨੂੰ ਪਹਿਰਾ ਦਿੱਤਾ ਰਿਹਾ ਸੀ। ਇਸ ਦੌਰਾਨ ਦੋ ਮੋਟਰ ਸਾਈਕਲਾਂ ’ਤੇ ਸਵਾਰ ਕੁਝ ਅਣਪਛਾਤੇ ਵਿਅਕਤੀ ਸ਼ੱਕੀ ਹਾਲਤ ਵਿਚ ਘੁੰਮਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਨੌਜਵਾਨਾਂ ਨੇ ਰੋਕਣ ਦਾ ਯਤਨ ਕੀਤਾ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ: 2 ਸਾਲ ਪਹਿਲਾਂ ਲਾਪਤਾ ਹੋਇਆ 12 ਸਾਲਾ ਨਮਨ ਘਰ ਪੁੱਜਾ, ਦੱਸੀ ਹੱਡ-ਚੀਰਵੀਂ ਸੱਚਾਈ
ਇਸ ਦੌਰਾਨ ਇਕ ਮੋਟਰ ਸਾਈਕਲ ’ਤੇ ਸਵਾਰ ਦੋ ਨੌਜਵਾਨ ਭੱਜ ਗਏ। ਦੂਸਰੇ ਮੋਟਰ ਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੂੰ ਨੌਜਵਾਨਾਂ ਨੇ ਰੋਕ ਕੇ ਅੱਧੀ ਰਾਤ ਨੂੰ ਸ਼ਹਿਰ ਦੀਆਂ ਗਲੀਆਂ ਵਿਚ ਫਿਰਨ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਠੋਸ ਜਵਾਬ ਨਾਂ ਦੇ ਸਕੇ। ਜਦੋਂ ਪਹਿਰਾ ਦੇ ਰਹੇ ਨੌਜਵਾਨਾਂ ਨੇ ਉਕਤ ਮੋਟਰਸਾਈਕਲ ਸਵਾਰਾਂ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਪਾਸੋਂ ਇਕ ਵੱਡਾ ਦਾਤਰ ਮਿਲਿਆ। ਨੌਜਵਾਨਾਂ ਨੇ ਮੁਹੱਲੇ ਦੇ ਬਾਕੀ ਲੋਕਾਂ ਨੂੰ ਬੁਲਾ ਕੇ ਉਕਤ ਨੌਜਵਾਨਾਂ ਨੂੰ ਹਥਿਆਰ ਸਣੇ ਪੁਲਸ ਦੇ ਹਵਾਲੇ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)
ਮਜੀਠਾ ਸ਼ਹਿਰ ਵਾਸੀ ਕੌਂਸਲਰਾਂ ਅਤੇ ਹੋਰ ਮੋਹਤਬਰ ਵਿਅਕਤੀਆ ਦੀ ਅਗਵਾਈ ਵਿਚ ਪੁਲਸ ਸਟੇਸ਼ਨ ਮਜੀਠਾ ਵਿਖੇ ਐੱਸ. ਐੱਚ. ਓ. ਮਜੀਠਾ ਹਰਸੰਦੀਪ ਸਿੰਘ ਨੂੰ ਮਿਲੇ ਅਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਪੁਲਸ ਨੇ ਇਨਾਂ ਦੋਹਾਂ ਨੌਜਵਾਨਾਂ ਤੋਂ ਪੜਤਾਲ ਕੀਤੀ, ਜਿਨ੍ਹਾਂ ਦੀ ਪਛਾਣ ਪਿੰਡ ਸ਼ਾਮਨਗਰ ਅਤੇ ਪਿੰਡ ਮਰੜ ਕਲਾਂ ਵਜੋਂ ਹੋਈ ਅਤੇ ਇਨ੍ਹਾਂ ਪਾਸੋਂ ਮੋਟਰ ਸਾਇਕਲ ਜਿਸ ਦੇ ਉਹ ਕੋਈ ਦਸਤਾਵੇਜ ਮੌਕੇ ਤੇ ਨਹੀਂ ਦਿਖਾ ਸਕੇ ਅਤੇ ਇੱਕ ਦਾਤਰ ਬਰਾਮਦ ਹੋਇਆ। ਐੱਸ. ਐੱਚ. ਓ. ਹਰਸੰਦੀਪ ਸਿੰਘ ਨੇ ਦੱਸਿਆ ਕਿ ਦੋਹਾਂ ਨੌਜਵਾਨਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਸਾਬਤ ਹੋਣ ’ਤੇ ਇਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸ਼ਹਿਰ ਵਾਸੀਆਂ ਵਿੱਚ ਸਾਬਕਾ ਪ੍ਰਧਾਨ ਅਤੇ ਕੌਂਸਲਰ ਤਰੁਨ ਕੁਮਾਰ ਅਬਰੋਲ, ਪ੍ਰਧਾਨ ਪਰਮਜੀਤ ਸਿੰਘ ਪੰਮਾਂ, ਪ੍ਰਿੰਸ ਨਈਅਰ, ਪ੍ਰਧਾਨ ਨਵਦੀਪ ਸਿੰਘ ਸੋਨਾ ਆਦਿ ਮੌਜੂਦ ਸਨ।
ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ