ਆੜਤੀਆ ਐਸੋਸ਼ੀਏਸ਼ਨ ਦੇ ਸੂਬਾ ਆਗੂ ਦੀ ਕਾਰ ''ਤੇ ਹਮਲਾ, ਹਮਲਾਵਰ 1.90 ਲੱਖ ਲੈ ਕੇ ਹੋਏ ਫਰਾਰ

Sunday, Aug 22, 2021 - 12:00 PM (IST)

ਆੜਤੀਆ ਐਸੋਸ਼ੀਏਸ਼ਨ ਦੇ ਸੂਬਾ ਆਗੂ ਦੀ ਕਾਰ ''ਤੇ ਹਮਲਾ, ਹਮਲਾਵਰ 1.90 ਲੱਖ ਲੈ ਕੇ ਹੋਏ ਫਰਾਰ

ਭਵਾਨੀਗੜ੍ਹ (ਵਿਕਾਸ): ਬੀਤੀ ਰਾਤ ਇੱਥੇ ਪਟਿਆਲਾ ਰੋਡ 'ਤੇ ਸਥਿਤ ਇੱਕ ਪੈਟਰੋਲ ਪੰਪ ਨੇੜੇ ਦੋ ਕਾਰਾਂ 'ਚ ਸਵਾਰ ਹੋ ਕੇ ਆਏ ਇੱਕ ਦਰਜਨ ਹਮਲਾਵਰਾਂ ਨੇ ਕੁੱਟਮਾਰ ਕਰਕੇ ਕਾਰ ਸਵਾਰ ਇੱਕ ਆੜਤੀ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਹਮਲਾਵਰ ਜਾਂਦੇ ਸਮੇਂ ਆੜਤੀ ਦੀ ਕਾਰ 'ਚੋਂ ਇਕ ਲੱਖ 90 ਹਜ਼ਾਰ ਰੁਪਏ ਤੇ ਉਸਦਾ ਮੋਬਾਇਲ ਫੋਨ ਖੋਹ ਕੇ ਲੈ ਗਏ। ਆਪਣੇ ਨਾਲ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸ਼ਨੀਵਾਰ ਨੂੰ ਆੜਤੀਆ ਐਸੋਸ਼ੀਏਸ਼ਨ ਦੇ ਸੂਬਾ ਸਕੱਤਰ ਸੁਨੀਲ ਕੁਮਾਰ ਮੋਦੀ ਵਾਸੀ ਦਿੜ੍ਹਬਾ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 11 ਕੁ ਵਜੇ ਉਹ ਦਿੜ੍ਹਬਾ ਤੋਂ ਆਪਣੀ ਬਰੀਜਾ ਕਾਰ ਵਿੱਚ ਡਰਾਈਵਰ ਸਮੇਤ ਨਾਭਾ ਜਾਣ ਲਈ ਨਿਕਲਿਆ ਸੀ ਤਾਂ ਰਾਹ ਵਿੱਚ ਭਵਾਨੀਗੜ੍ਹ ਸ਼ਹਿਰ ਲੰਘ ਕੇ ਜਦੋਂ ਉਹ ਪਟਿਆਲਾ ਰੋਡ 'ਤੇ ਸਥਿਤ ਪੈਟਰੋਲ ਪੰਪ ਤੋਂ ਅਪਣੀ ਕਾਰ ਵਿੱਚ ਤੇਲ ਪਵਾ ਕੇ ਨਾਭੇ ਨੂੰ ਜਾਣ ਲੱਗਿਆ ਤਾਂ ਦੋ ਕਾਰਾਂ 'ਚ ਸਵਾਰ ਹੋ ਕੇ ਆਏ ਕਰੀਬ ਇੱਕ ਦਰਜਨ ਵਿਅਕਤੀਆਂ ਨੇ ਉਸ ਉੱਪਰ ਬੇਸਵਾਲ ਆਦਿ ਨਾਲ ਹਮਲਾ ਕਰਦਿਆਂ ਉਸ ਦੀ ਜੰਮ ਕੇ ਕੁੱਟਮਾਰ ਕੀਤੀ ਤੇ ਕਾਰ ਭੰਨ ਦਿੱਤੀ। ਸੁਨੀਲ ਕੁਮਾਰ ਮੁਤਾਬਕ ਹਮਲਾਵਰ ਉਸਦੀ ਕਾਰ ਵਿੱਚ ਪਏ ਇੱਕ ਲੱਖ 90 ਹਜ਼ਾਰ ਰੁਪਏ ਤੇ ਮੋਬਾਇਲ ਫੋਨ ਵੀ ਖ਼ੋਹ ਕੇ ਲੈ ਗਏ।

ਇਹ ਵੀ ਪੜ੍ਹੋ :  ਮੋਗਾ: ਰੱਖੜੀ ਮੌਕੇ ਮਾਂ ਨੂੰ ਮਿਲਿਆ ਅਨੋਖਾ ‘ਤੋਹਫਾ’,14 ਵਰ੍ਹੇ ਪਹਿਲਾਂ ਗੁੰਮ ਹੋਏ ਪੁੱਤਰ ਨੂੰ ਦੇਖ ਅੱਖਾਂ ’ਚੋਂ ਵਹਿ ਤੁਰੇ ਹੰਝੂ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਦੀ ਕਾਰ ਦਾ ਡਰਾਈਵਰ ਵੀ ਡਰ ਕੇ ਮੌਕੇ ਤੋਂ ਭੱਜ ਗਿਆ। ਰੌਲਾ ਸੁਣ ਕੇ ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਘਟਨਾ ਸਬੰਧੀ ਪੁਲਸ ਨੂੰ ਫੋਨ 'ਤੇ ਜਾਣਕਾਰੀ ਦਿੱਤੀ ਤਾਂ ਪੀ.ਸੀ.ਆਰ. ਟੀਮ ਨੇ ਪਹੁੰਚ ਕੇ ਜ਼ਖ਼ਮੀ ਸੁਨੀਲ ਕੁਮਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਿੱਥੋਂ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦਿਆਂ ਸੁਨੀਲ ਕੁਮਾਰ ਨੂੰ ਸੰਗਰੂਰ ਰੈਫ਼ਰ ਕਰ ਦਿੱਤਾ। ਸੁਨੀਲ ਕੁਮਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਪੁਲਸ ਪ੍ਰਸ਼ਾਸਨ ਤੋਂ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਉਸ ਕੋਲੋਂ ਲੁੱਟੀ ਗਈ ਨਕਦੀ ਬਰਾਮਦ ਕਰਨ ਦੀ ਮੰਗ ਕੀਤੀ ਹੈ। ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਕਿਹਾ ਕਿ ਪੁਲਸ ਨੂੰ ਬੀਤੀ ਦੇਰ ਰਾਤ ਦੋ ਧਿਰਾਂ ਵਿਚਕਾਰ ਲੜਾਈ ਹੋਣ ਸਬੰਧੀ ਪਤਾ ਲੱਗਿਆ ਸੀ ਜਿਸ ਸਬੰਧੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ : ਪਿਓ ਨੇ ਨੌਜਵਾਨ ਪੁੱਤ ਦਾ ਗੋਲ਼ੀ ਮਾਰ ਕੇ ਕੀਤਾ ਕਤਲ


author

Shyna

Content Editor

Related News