ਮਿੰਨੀ ਬੱਸ ਤੇ ਮਹਿੰਦਰਾ ਕੈਂਪਰ ਦੀ ਟੱਕਰ ’ਚ ਅੌਰਤ ਦੀ ਮੌਤ

06/17/2018 5:05:28 AM

ਵੈਰੋਵਾਲ,  (ਗਿੱਲ)-  ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਏਕਲਗੱਡਾ ਕੋਲ ਮਿੰਨੀ ਬੱਸ ਅਤੇ ਮਹਿੰਦਰਾ ਕੈਂਪਰ ਦੀ ਟੱਕਰ ’ਚ ਇਕ ਅੌਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵੈਰੋਵਾਲ ਦੇ ਐੱਸ. ਐੱਚ. ਓ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਜੰਡਿਆਲਾ ਵੱਲੋਂ ਇਕ ਮਿੰਨੀ ਬੱਸ ਸਵਾਰੀਆਂ ਲੈ ਕੇ ਖਡੂਰ ਸਾਹਿਬ ਨੂੰ ਜਾ ਰਹੀ ਸੀ ਤਾਂ ਦੂਸਰੇ ਪਾਸੇ ਤੋਂ ਮਹਿੰਦਰਾ ਕੈਂਪਰ ਜੰਡਿਆਲਾ ਵਾਲੀ ਸਾਈਡ ਨੂੰ ਆ ਰਹੀ ਸੀ। 
ਇਸ ਦੌਰਾਨ ਦੋਵਾਂ ਦੀ ਆਪਸੀ ਟੱਕਰ ਹੋ ਗਈ, ਜਿਸ ਕਾਰਨ ਵਿਚ ਇਕ ਅੌਰਤ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਨੇਡ਼ਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਔਰਤ ਦੀ  ਪਛਾਣ ਹਰਜੀਤ ਕੌਰ ਪਤਨੀ ਹਰਬੰਸ ਸਿੰਘ ਵਾਸੀ ਕੀਡ਼ੀਸ਼ਾਹੀ ਵਜੋਂ ਹੋਈ ਹੈ। ਹਾਦਸੇ ਦੌਰਾਨ ਦੋਵਾਂ ਗੱਡੀਆਂ ਦੇ ਚਾਲਕ ਮੌਕੇ ’ਤੋਂ ਫਰਾਰ ਹੋ ਗਏ। ਇਸ ਸਬੰਧੀ ਥਾਣਾ ਵੈਰੋਵਾਲ ਦੀ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 


Related News