ਸੁਗੰਧਾ ਦੇ ਹੱਥਾਂ ’ਤੇ ਲੱਗੀ ਪਤੀ ਸੰਕੇਤ ਭੋਸਲੇ ਦੇ ਨਾਂ ਦੀ ਮਹਿੰਦੀ, ਸ਼ੁਰੂ ਹੋਈਆਂ ਵਿਆਹ ਦੀਆਂ ਰਸਮਾਂ (ਤਸਵੀਰਾਂ)

Sunday, Apr 25, 2021 - 04:47 PM (IST)

ਸੁਗੰਧਾ ਦੇ ਹੱਥਾਂ ’ਤੇ ਲੱਗੀ ਪਤੀ ਸੰਕੇਤ ਭੋਸਲੇ ਦੇ ਨਾਂ ਦੀ ਮਹਿੰਦੀ, ਸ਼ੁਰੂ ਹੋਈਆਂ ਵਿਆਹ ਦੀਆਂ ਰਸਮਾਂ (ਤਸਵੀਰਾਂ)

ਮੁੰਬਈ: ‘ਦਿ ਕਪਿਲ ਸ਼ਰਮਾ’ ਸ਼ੋਅ ’ਚ ਆਪਣੀ ਕਮੇਡੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਸੁਗੰਧਾ ਮਿਸ਼ਰਾ 26 ਅਪ੍ਰੈਲ ਨੂੰ ਕਾਮੇਡੀਅਨ ਡਾ. ਸੰਕੇਤ ਭੋਸਲੇ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਜੋੜੇ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਸ਼ਨੀਵਾਰ ਨੂੰ ਸੁਗੰਧਾ ਮਿਸ਼ਰਾ ਅਤੇ ਸੰਕੇਤ ਭੋਸਲੇ ਦੀ ਮਹਿੰਦੀ ਦੀ ਰਸਮ ਹੋਈ।

PunjabKesari
ਮਹਿੰਦੀ ਫੰਕਸ਼ਨ ਦੀ ਇਕ ਵੀਡੀਓ ਸੰਕੇਤ ਨੇ ਆਪਣੇ ਇੰਸਟਾ ਅਕਾਊਂਟ ’ਤੇ ਸਾਂਝੀ ਕੀਤੀ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਸੁਗੰਧਾ ਵੀਡੀਓ ਕਾਲ ਦੇ ਰਾਹੀਂ ਆਪਣੇ ਹੋਣ ਵਾਲੇ ਪਤੀ ਨੂੰ ਮਹਿੰਦੀ ਦਿਖਾ ਰਹੀ ਹੈ। 

PunjabKesari
ਇਸ ਤੋਂ ਬਾਅਦ ਸੰਕੇਤ, ਸੁਗੰਧਾ ਨੂੰ ਫਲਾਇੰਗ ਕਿਸੇ ਕਰਦੇ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ ਸੰਕੇਤ ਨੇ ਲਿਖਿਆ ਕਿ ‘ਮਹਿੰਦੀ ਲਗਾ ਕੇ ਰੱਖਣਾ ਸੁਗੰਧਾ ਮਿਸ਼ਰਾ’।

PunjabKesari
ਸੁਗੰਧਾ ਨੇ ਵੀ ਆਪਣੇ ਇੰਸਟਾਗ੍ਰਾਮ ’ਤੇ ਮਹਿੰਦੀ ਦੀ ਲੁੱਕ ਸਾਂਝੀ ਕੀਤੀ ਹੈ। ਮਹਿੰਦੀ ਸੈਰੇਮਨੀ ’ਚ ਸੁਗੰਧਾ ਗ੍ਰੀਨ ਐਂਡ ਗੋਲਡਨ ਲਹਿੰਗਾ ਪਹਿਨੇ ਨਜ਼ਰ ਆ ਰਹੀ ਹੈ। ਇਸ ਲੁੱਕ ’ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। 

PunjabKesari
ਸੁਗੰਧਾ ਅਤੇ ਸੰਕੇਤ ਦਾ ਵਿਆਹ ਪੰਜਾਬ ’ਚ ਹੀ ਹੋ ਰਿਹਾ ਹੈ। ਹਾਲ ਹੀ ’ਚ ਸੁਗੰਧਾ ਮਿਸ਼ਰਾ ਨੇ ਵੈਡਿੰਗ ਕਾਰਡ ਸਾਂਝਾ ਕਰਕੇ ਦੱਸਿਆ ਕਿ ਉਨ੍ਹਾਂ ਦਾ ਵਿਆਹ 26 ਅਪ੍ਰੈਲ ਨੂੰ ਪੰਜਾਬ ਦੇ ਜਲੰਧਰ ’ਚ ਹੋਣ ਵਾਲਾ ਹੈ। ਸੁਗੰਧਾ ਨੇ ਇਹ ਵੀ ਕਿਹਾ ਕਿ ਕੋਰੋਨਾ ਨਿਯਮਾਂ ਦੇ ਕਾਰਨ ਵਿਆਹ ’ਚ ਮਹਿਮਾਨ ਨਹੀਂ ਆ ਪਾਉਣਗੇ। ਸਭ ਕੁਝ ਨਾਰਮਲ ਹੋਣ ਤੋਂ ਬਾਅਦ ਇਨ੍ਹਾਂ ਦੇ ਨਾਲ ਮਿਲ ਕੇ ਪਾਰਟੀ ਕਰਨ ਦੀ ਵੀ ਗੱਲ ਉਨ੍ਹਾਂ ਨੇ ਆਖੀ ਹੈ। 

View this post on Instagram
ਪਿਛਲੇ ਦਿਨੀਂ ਸੁਗੰਧਾ ਨੇ ਸੰਕੇਤ ਨਾਲ ਆਪਣੀਆਂ ਪ੍ਰੀ-ਵੈਡਿੰਗ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕਰ ਆਪਣੇ ਰਿਸ਼ਤੇ ’ਤੇ ਮੋਹਰ ਲਗਾਈ ਸੀ। ਇਨ੍ਹਾਂ ਤਸਵੀਰਾਂ ’ਚ ਸੁਗੰਧਾ ਅਤੇ ਸੰਕੇਤ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ।

 


author

Aarti dhillon

Content Editor

Related News