'ਮਹਾਰਾਜਾ ਰਣਜੀਤ ਸਿੰਘ' ਦੀ ਚੜ੍ਹਾਈ 'ਚ ਇਸ ਔਰਤ ਨੇ ਨਿਭਾਈ ਵੱਡੀ ਭੂਮਿਕਾ

Thursday, Jul 25, 2019 - 03:10 PM (IST)

'ਮਹਾਰਾਜਾ ਰਣਜੀਤ ਸਿੰਘ' ਦੀ ਚੜ੍ਹਾਈ 'ਚ ਇਸ ਔਰਤ ਨੇ ਨਿਭਾਈ ਵੱਡੀ ਭੂਮਿਕਾ

ਚੰਡੀਗੜ੍ਹ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਵੱਧ ਤੋਂ ਵੱਧ ਫੈਲਾਉਣ 'ਚ ਉਨ੍ਹਾਂ ਦੀ ਸੱਸ ਸਦਾ ਕੌਰ ਦੀ ਵੱਡੀ ਭੂਮਿਕਾ ਰਹੀ ਹੈ। ਸਦਾ ਕੌਰ ਉਸ ਸਮੇਂ ਘੱਨਈਆ ਮਿਸਲ ਦੇ ਮੁਖੀ ਵੀ ਸਨ। ਬੀਬੀ ਸਦਾ ਕੌਰ 'ਚ ਕਮਾਲ ਦੀ ਦੂਰਦਰਸ਼ਤਾ ਵੀ। ਉਨ੍ਹਾਂ ਨੇ ਦੇਖ ਲਿਆ ਸੀ ਕਿ ਮੁਗਲਾਂ ਤੇ ਅਫਗਾਨ ਰਾਜਿਆਂ ਦਾ ਪਤਨ ਹੋ ਰਿਹਾ ਸੀ ਅਤੇ ਪੰਜਾਬ 'ਚ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਾਈ ਹੋ ਰਹੀ ਸੀ। ਇਸ ਸਾਰੀਆਂ ਗੱਲਾਂ ਦਾ ਜ਼ਿਕਰ ਅਮਰੀਕੀ ਸੂਬੇ ਮਾਸਾਸ਼ੂਸੈਟਸ ਦੇ ਸ਼ਹਿਰ ਬੋਸਟਨ 'ਚ ਰਹਿੰਦੇ ਸਰਬਪ੍ਰੀਤ ਸਿੰਘ ਨੇ ਆਪਣੀ ਨਵੀਂ ਪੁਸਤਕ 'ਦਿ ਕੈਮਲ ਮਰਚੈਂਟ ਆਫ ਫਿਲਾਡੇਲਫੀਆ : ਸਟੋਰੀਜ਼ ਫਰੋਮ ਦਿ ਕੋਰਟ ਆਫ ਮਹਾਰਾਜਾ ਰਣਜੀਤ ਸਿੰਘ' 'ਚ ਕੀਤਾ ਹੈ।

ਬੀਬੀ ਸਦਾ ਕੌਰ ਬਾਰੇ ਪਹਿਲਾਂ ਮੁਹੰਮਦ ਲਤੀਫ ਤੇ ਖੁਸ਼ਵੰਤ ਸਿੰਘ ਵੀ ਇਤਿਹਾਸ ਬਾਰੇ ਆਪੋ-ਆਪਣੀਆਂ ਪੁਸਤਕਾਂ 'ਚ ਜ਼ਿਕਰ ਕਰ ਚੁੱਕੇ ਹਨ। ਅਫਗਾਨਾਂ ਨੂੰ ਹਰਾਉਣ 'ਚ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਕਰਨ ਤੇ ਯੋਗ ਸਲਾਹਾਂ ਦੇਣ 'ਚ ਬੀਬੀ ਸਦਾ ਕੌਰ ਦੀ ਮੁੱਖ ਭੂਮਿਕਾ ਰਹੀ ਸੀ। ਬੀਬੀ ਸਦਾ ਕੌਰ ਦੇ ਪਤੀ ਗੁਰਬਖਸ਼ ਸਿੰਘ ਘੱਨਈਆ ਦਾ ਕਤਲ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਨੇ ਕੀਤਾ ਸੀ ਪਰ ਇਸ ਦੇ ਬਾਵਜੂਦ ਸਦਾ ਕੌਰ ਨੇ ਤਦ ਮਹਾਰਾਜਾ ਰਾਣਜੀਤ ਸਿੰਘ ਨੂੰ ਇਕ ਉੱਭਰਦੇ ਸਿਤਾਰੇ ਵਲੋਂ ਦੇਖ ਲਿਆ ਸੀ। ਇਸੇ ਲਈ ਉਨ੍ਹਾਂ ਨੇ ਆਪਣੀ ਧੀ ਮਹਿਤਾਬ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿੱਤਾ ਸੀ। ਜਦੋਂ ਨੌਜਵਾਨ ਮਹਾਰਾਜਾ ਰਣਜੀਤ ਸਿੰਘ ਨੇ ਸਰਬੱਤ ਖਾਲਸਾ ਮੌਕੇ ਸਾਰੇ ਪ੍ਰਮੁੱਖ ਸਿੱਖ ਆਗੂਆਂ ਨੂੰ ਇਕਜੁੱਟ ਹੋਣ ਲਈ ਕਿਹਾ ਸੀ, ਉਸ ਸਮੇਂ ਉਹ ਆਪਣੀ ਸੱਸ ਦੀ ਹੀ ਬੋਲੀ ਬੋਲ ਰਹੇ ਸਨ।


author

Babita

Content Editor

Related News