ਨਾਭਾ ਰਿਆਸਤ ਦੇ ਮਹਾਰਾਜਾ ਹਨੂੰਮਤ ਸਿੰਘ ਦਾ ਦਿਹਾਂਤ
Saturday, Jul 01, 2017 - 05:37 PM (IST)

ਨਾਭਾ (ਜਗਨਾਰ) : ਨਾਭਾ ਰਿਆਸਤ ਦੇ ਸਾਬਕਾ ਮਹਾਰਾਜਾ ਟਿੱਕਾ ਹਨੂੰਮਤ ਸਿੰਘ (65) ਦਾ ਦਿੱਲੀ ਵਿਖੇ ਦਿਹਾਂਤ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਹ ਆਪਣੇ ਪਰਿਵਾਰ ਸਮੇਤ ਦਿੱਲੀ ਵਿਖੇ ਚਾਣਕਿਆਪੁਰੀ ਵਿਚ ਰਹਿੰਦੇ ਸਨ ਅਤੇ ਨਾਭਾ ਰਿਆਸਤ ਵਿਚ ਉਹ ਨੌਂਵੇ ਸਥਾਨ ਦੇ ਰਾਜਾ ਸਨ। ਉਹ ਮਹਾਰਾਜਾ ਪ੍ਰਤਾਪ ਸਿੰਘ ਦੇ ਵੱਡੇ ਬੇਟੇ ਸਨ। ਮਹਾਰਾਜਾ ਟਿੱਕਾ ਹਨੂੰਮਤ ਸਿੰਘ ਪਿਛਲੇ ਕਈ ਦਿਹਾਕਿਆਂ ਤੋਂ ਨਾਭਾ ਸ਼ਹਿਰ ਨੂੰ ਛੱਡ ਕੇ ਦਿੱਲੀ ਵਿਖੇ ਪਰਿਵਾਰ ਸਮੇਤ ਰਹਿ ਰਹੇ ਸਨ। ਸੂਤਰਾਂ ਅਨੁਸਾਰ ਹਨੂੰਮਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ, ਜਿਵੇਂ ਹੀ ਉਨ੍ਹਾਂ ਦੇ ਦਿਹਾਂਤ ਦੀ ਖਬਰ ਨਾਭਾ ਸ਼ਹਿਰ ਵਾਸੀਆਂ ਨੂੰ ਪਹੁੰਚੀ ਤਾਂ ਇੱਕਦਮ ਸਮੁੱਚੇ ਸ਼ਹਿਰ ਹੀ ਨਹੀਂ ਸਗੋਂ ਨਾਭਾ ਹਲਕੇ ਵਿਚ ਵੀ ਸੋਗ ਦੀ ਲਹਿਰ ਦੌੜ ਗਈ। ਸੋਗ ਵੱਜੋਂ ਸ਼ਹਿਰ ਦੇ ਦੇਵੀਦਿਵਾਲਾ ਚੌਕ ਤੋਂ ਇਲਾਵਾ ਹੋਰ ਵੀ ਕਈ ਬਾਜ਼ਾਰ ਬੰਦ ਕਰ ਕਰ ਦਿੱਤੇ ਗਏ ਅਤੇ ਸ਼ਹਿਰ ਵਾਸੀਆਂ ਵੱਲੋਂ ਦੋ ਮਿੰਟ ਦਾ ਮੋਨ ਰੱਖ ਕੇ ਮਹਾਰਾਜਾ ਹਨੂੰਮਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਸੋਕ ਸਭਾ ਵਿਚ ਚਰਨਜੀਤ ਬਾਤਿਸ਼ ਸਿਆਸੀ ਸਕੱਤਰ ਕੈਬਨਿਟ ਮੰਤਰੀ ਸ. ਧਰਮਸੋਤ, ਰਜਨੀਸ਼ ਸ਼ੈਂਟੀ ਪ੍ਰਧਾਨ ਨਗਰ ਕੌਸਲ, ਨਾਭਾ ਵਾਪਾਰ ਮੰਡਲ ਦੇ ਪ੍ਰਧਾਨ ਸੋਮ ਨਾਥ ਢੱਲ, ਓਮ ਪ੍ਰਕਾਸ ਮਿੱਤਲ ਆਦਿ ਤੋਂ ਇਲਾਵਾ ਹੋਰ ਵੀ ਸ਼ਹਿਰ ਵਾਸੀ ਮੌਜੂਦ ਸਨ।