ਮਹਾਨਗਰ ਨੂੰ ਮਿਲੇਗਾ ਇਕ ਹੋਰ ਫਾਇਰ ਬ੍ਰਿਗੇਡ ਸਟੇਸ਼ਨ, ਤਾਜਪੁਰ ਰੋਡ ''ਤੇ ਬਣੀ ਨਵੀਂ ਇਮਾਰਤ

01/27/2024 10:39:00 AM

ਲੁਧਿਆਣਾ (ਹਿਤੇਸ਼) : ਮਹਾਨਗਰ ਨੂੰ ਇਕ ਹੋਰ ਫਾਇਰ ਬ੍ਰਿਗੇਡ ਸਟੇਸ਼ਨ ਮਿਲੇਗਾ, ਜਿਸ ਦੇ ਤਹਿਤ ਨਗਰ ਸੁਧਾਰ ਟਰੱਸਟ ਨੇ ਤਾਜਪੁਰ ਰੋਡ ’ਤੇ ਨਵੀਂ ਬਣੀ ਇਮਾਰਤ ਨਗਰ ਨਿਗਮ ਨੂੰ ਹੈਂਡਓਵਰ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਫਾਇਰ ਬ੍ਰਿਗੇਡ ਦੀਆ ਗੱਡੀਆਂ ਦੇਰ ਨਾਲ ਪੁੱਜਣ ਦੀ ਸੂਰਤ ’ਚ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ। ਇਸ ਦੇ ਮੱਦੇਨਜ਼ਰ ਲੋਕਾਂ ਵੱਲੋਂ ਕੀਤੀ ਜਾ ਰਹੀ ਮੰਗ ਤਹਿਤ ਨਗਰ ਸੁਧਾਰ ਟਰੱਸਟ ਵੱਲੋਂ ਤਾਜਪੁਰ ਰੋਡ ਡੇਅਰੀ ਕੰਪਲੈਕਸ ’ਚ ਫਾਇਰ ਬ੍ਰਿਗੇਡ ਸਟੇਸ਼ਨ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਲਈ ਨਵੀਂ ਇਮਾਰਤ ਬਣ ਕੇ ਤਿਆਰ ਹੋ ਗਈ ਹੈ, ਜਿਸ ਦਾ ਚਾਰਜ ਲੈਣ ਲਈ ਨਗਰ ਨਿਗਮ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਨਵਾਂ ਫਾਇਰ ਬ੍ਰਿਗੇਡ ਸਟੇਸ਼ਨ ਚਾਲੂ ਹੋ ਜਾਵੇਗਾ, ਜਿਸ ਨਾਲ ਆਸ-ਪਾਸ ਦੇ ਇਲਾਕਿਆਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਲਦ ਪੁੱਜਣ ਕਾਰਨ ਜਾਨ-ਮਾਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਸੜਕੀ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਪੁਲਸ ਮੁਲਾਜ਼ਮਾਂ ਦੇ ਘਰ ਪੁੱਜੇ ਡਿਪਟੀ ਸਪੀਕਰ, ਕੀਤਾ ਦੁੱਖ ਸਾਂਝਾ
ਮੌਜੂਦਾ ਸਮੇਂ ’ਚ ਇਹ ਚੱਲ ਰਹੇ ਹਨ ਫਾਇਰ ਬਿਗ੍ਰੇਡ ਸਟੇਸ਼ਨ
ਲਕਸ਼ਮੀ ਸਿਨੇਮਾ ਚੌਂਕ ਨੇੜੇ ਸੈਂਟਰਲ ਆਫਿਸ
ਫੋਕਲ ਪੁਆਇੰਟ
ਗਿੱਲ ਰੋਡ
ਸੁੰਦਰ ਨਗਰ
ਹੰਬੜਾ ਰੋਡ

ਇਹ ਵੀ ਪੜ੍ਹੋ : ਪੰਜਾਬ 'ਚ ਹੁਣ 'ਨਾਰੀਅਲ ਪਾਣੀ' ਹੋਵੇਗਾ ਮਹਿੰਗਾ! ਵੇਚਣ ਵਾਲਿਆਂ ਨੂੰ ਵੀ ਹੋਵੇਗੀ ਭਾਰੀ ਪਰੇਸ਼ਾਨੀ
5000 ਲਿਟਰ ਦੀ ਗੱਡੀ ਦੀ ਭੇਜੀ ਗਈ ਹੈ ਮੰਗ
ਇਸ ਯੋਜਨਾ ਲਈ ਨਗਰ ਸੁਧਾਰ ਟਰੱਸਟ ਵੱਲੋਂ ਪਾਸ ਕੀਤੇ ਗਏ ਬਜਟ ’ਚੋਂ ਜੋ ਫੰਡ ਬਚ ਗਿਆ ਹੈ। ਉਸ ਨਾਲ ਫਾਇਰ ਬ੍ਰਿਗੇਡ ਦੀ ਗੱਡੀ ਖਰੀਦਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੇ ਲਈ ਨਗਰ ਨਿਗਮ ਵੱਲੋਂ 5000 ਲਿਟਰ ਦੀ ਸਮਰੱਥਾ ਵਾਲੀ ਗੱਡੀ ਦੀ ਮੰਗ ਨਗਰ ਸੁਧਾਰ ਟਰੱਸਟ ਨੂੰ ਭੇਜੀ ਗਈ ਹੈ, ਜਿਸ ਗੱਡੀ ਦੀ ਖਰੀਦ ਨਗਰ ਸੁਧਾਰ ਟਰੱਸਟ ਵੱਲੋਂ ਜੇਲ ਪੋਰਟਲ ਜ਼ਰੀਏ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Babita

Content Editor

Related News