ਬਿੱਟੂ ਦੇ ਸਮਾਗਮ 'ਚ ਸ਼ਰੇਆਮ ਲਹਿਰਾਏ ਗਏ ਹਥਿਆਰ (ਵੀਡੀਓ)

Monday, Mar 04, 2019 - 03:25 PM (IST)

ਲੁਧਿਆਣਾ (ਅਭਿਸ਼ੇਕ ਬਹਿਲ)—ਲੁਧਿਆਣਾ ਦੇ ਪਿੰਡ ਸਾਨੇਵਾਲ 'ਚ ਕਬੱਡੀ ਖੇਡ ਮੇਲੇ ਦਾ ਆਯੋਜਨ ਕਰਵਾਇਆ ਗਿਆ, ਜਿਸ 'ਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਹਲਕਾ ਸਾਨੇਵਾਲ ਤੋਂ ਕਾਂਗਰਸ ਦੀ ਪ੍ਰਧਾਨ ਸਤਵਿੰਦਰ ਬਿੱਟੀ ਵਲੋਂ ਇਸ ਮੇਲੇ ਦੀ ਅਗਵਾਈ ਕੀਤੀ ਜਾ ਰਹੀ ਸੀ। ਇਸ ਮੇਲੇ 'ਚ ਦੇਖਣ ਵਾਲੀ ਖਾਸ ਗੱਲ ਇਹ ਰਹੀ ਕਿ ਮੇਲੇ 'ਚ ਖੁੱਲ੍ਹੇਆਮ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਹੱਥਾਂ 'ਚ ਦੋਨਾਲੀਆਂ ਤੇ ਮੋਢਿਆਂ 'ਤੇ ਗੋਲੀਆਂ ਵਾਲਾ ਪਟਾ ਪਾ ਕੇ ਨੌਜਵਾਨ ਵੀ ਮੇਲੇ 'ਚ ਘੁੰਮਦੇ ਰਹੇ ਤੇ ਸ਼ਰੇਆਮ  ਹਥਿਆਰ ਲਹਿਰਾਉਂਦੇ ਰਹੇ। ਮੰਤਰੀਆਂ ਦੇ ਸਾਹਮਣੇ ਹੀ ਇਹ ਨੌਜਵਾਨ ਦੋਨਾਲੀਆਂ ਲੈ ਕੇ ਗਰਾਊਂਡ ਦੇ ਚੱਕਰ ਕੱਟਦੇ ਰਹੇ ਤੇ ਤਸਵੀਰਾਂ ਖਿਚਵਾਉਂਦੇ ਰਹੇ, ਪਰ ਕਿਸੇ ਵੀ ਪੁਲਸ ਮੁਲਾਜ਼ਮ ਨੇ ਉਨ੍ਹਾਂ ਨੂੰ ਨਹੀਂ ਰੋਕਿਆ। ਹਾਲਾਂਕਿ ਇਸ ਬਾਰੇ ਜਦੋਂ ਸੰਸਦ ਮੈਂਬਰ ਰਵਨੀਤ ਬਿੱਟੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕਿਸੇ ਲੀਡਰ ਦੀ ਨਿੱਜੀ ਸਕਿਓਰਿਟੀ ਹੋ ਸਕਦੀ ਹੈ। ਬਾਕੀ ਸੁਰੱਖਿਆ ਪ੍ਰਬੰਧਾਂ ਦੀ ਜਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੈ। ਉਧਰ ਪੁਲਸ ਅਧਿਕਾਰੀ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਹ ਤਾਂ ਨਵਾਂ ਆਇਆ ਹੈ।

PunjabKesari


author

Shyna

Content Editor

Related News