ਸਿੱਖ ਨੌਜਵਾਨ ਦੀ ਜੁਗਾੜੂ ਕਾਢ, ਸਾਈਕਲ-ਸਕੂਟਰ ਦਾ ਅਨੋਖਾ ਜੋੜ ਬਣਿਆ ਚਰਚਾ ਦਾ ਵਿਸ਼ਾ (ਤਸਵੀਰਾਂ)
Thursday, Aug 27, 2020 - 02:29 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਕੋਰੋਨਾ ਮਹਾਮਾਰੀ ਕਾਰਨ ਲੱਗੇ ਤਾਲਾਬੰਦੀ ਕਾਰਨ ਕੰਮਕਾਜ ਠੱਪ ਹੋ ਗਏ, ਜਿਸ ਕਾਰਨ ਲੋਕ ਘਰਾਂ 'ਚ ਵਿਹਲੇ ਰਹਿਣ ਨੂੰ ਮਜ਼ਬੂਰ ਹਨ। ਇਸ ਸਮੇਂ ਦੌਰਾਨ ਕੁਝ ਅਜਿਹੇ ਲੋਕ ਵੀ ਸਾਹਮਣੇ ਆਏ ਨੇ ਜਿਨ੍ਹਾਂ ਵਲੋਂ ਘਰ 'ਚ ਮੌਜੂਦ ਸਾਮਾਨ ਤੋਂ ਹੀ ਜੁਗਾੜ ਲਗਾ ਕੇ ਨਵੀਂਆਂ ਕਾਢਾਂ ਕੱਢ ਦਿੱਤੀਆਂ ਗਈਆਂ। ਅਜਿਹਾ ਹੀ ਇਕ ਜੁਗਾੜ ਲਗਾ ਕੇ ਨੌਜਵਾਨ ਵਲੋਂ ਇਕ ਸਾਈਕਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਦੂਰੋਂ ਵੇਖਣ 'ਤੇ ਇਹ ਸਾਈਕਲ ਸੂਕਟਰ ਦਾ ਭੁਲੇਖਾ ਪਾਉਂਦਾ ਹੈ।
ਇਹ ਵੀ ਪੜ੍ਹੋ : ਜੇ ਚੀਨ ਨਾਲ ਯੁੱਧ ਹੋਇਆ ਤਾਂ ਪਾਕਿ ਨਾਲ ਵੀ ਕਰਨੇ ਪੈਣਗੇ ਦੋ ਹੱਥ : ਕੈਪਟਨ ਅਮਰਿੰਦਰ ਸਿੰਘ
ਇਸ ਸਾਈਕਲ ਨੂੰ ਲੁਧਿਆਣਾ ਦੇ ਪਿੰਡ ਲੱਖੋਵਾਲ ਦੇ ਵਸਨੀਕ ਹਰਮਨਜੋਤ ਸਿੰਘ ਵਲੋਂ ਜੁਗਾੜ ਲਗਾ ਕੇ ਬਣਾਇਆ ਗਿਆ ਹੈ। ਇਸ ਸਕੂਟਰ ਨੁਮਾ ਸਾਈਕਲ ਨੂੰ ਤਿਆਰ ਕਰਨ ਵਾਲੇ ਹਰਮਨਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਾਈਕਲ ਤੇ ਸਕੂਟਰ ਦੇ ਪੁਰਜਿਆਂ ਨੂੰ ਜੋੜਕੇ 15 ਦਿਨਾਂ ਦੇ ਅੰਦਰ ਇਸ ਵਾਹਨ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਹਨ ਦੇ ਨਿਰਮਾਣ 'ਚ ਘਰ 'ਚ ਮੌਜੂਦ ਕੁਝ ਸਾਮਾਨ ਦੀ ਵਰਤੋਂ ਕੀਤੀ ਗਈ ਹੈ, ਜਦੋਂ ਕਿ ਕੁਝ ਸਾਮਾਨ ਬਾਹਰੋਂ ਵੀ ਖਰੀਦਣਾ ਪਿਆ ਹੈ । ਹਰਮਨ ਮੁਤਾਬਕ ਉਸ ਦੇ ਸਕੂਟਰ ਨੁਮਾ ਸਾਈਕਲ ਦੀ ਹਰ ਪਾਸੇ ਚਰਚਾ ਹੈ ਤੇ ਲੋਕ ਦੂਰ ਦੁਰਾਡੇ ਤੋਂ ਇਸ ਨੂੰ ਦੇਖਣ ਲਈ ਆਉਂਦੇ ਹਨ।
ਇਹ ਵੀ ਪੜ੍ਹੋ : ਹਵਸ ਦੇ ਭੁੱਖਿਆ ਦੀ ਕਰਤੂਤ: ਫ਼ੈਕਟਰੀ 'ਚ ਦੁਪਹਿਰ ਦੇ ਖਾਣੇ ਸਮੇਂ ਕੁੜੀ ਨਾਲ ਹੈਵਾਨੀਅਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਹਰਮਨ ਜੋਤ ਦੇ ਪਿਤਾ ਨੇ ਦੱਸਿਆ ਕਿ ਉਹ ਰੰਗ ਦਾ ਕੰਮ ਕਰਦੇ ਹਨ ਅਤੇ ਇਹ ਸਾਈਕਲ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਬੱਚੇ ਵਲੋਂ ਲਾਏ ਗਏ ਦਿਮਾਗ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 10 ਹਜ਼ਾਰ ਰੁਪਏ ਦੀ ਲਾਗਤ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ।