ਲੁਧਿਆਣਾ : ''ਸਬਜ਼ੀ ਮੰਡੀ'' ਅੰਦਰ ਦਲ੍ਹੀ ''ਤੇ ਮਲ੍ਹੀ ਹੋਏ ਲੋਕ, ਦੇਖੋ ਸ਼ਹਿਰ ਦੇ ਹਾਲਾਤ ਬਿਆਨ ਕਰਦੀਆਂ ਤਸਵੀਰਾਂ
Monday, Mar 30, 2020 - 03:39 PM (IST)
ਲੁਧਿਆਣਾ (ਵਿੱਕੀ, ਨਰਿੰਦਰ) : ਵਿਸ਼ਵ ਪੱਧਰੀ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ 'ਚ ਇਸ ਸਮੇਂ ਕਰਫਿਊ ਲੱਗਾ ਹੋਇਆ ਹੈ, ਜਿਸ ਦੌਰਾਨ ਲੋਕ ਆਪਣੇ ਘਰਾਂ ਅੰਦਰ ਬੈਠਣ ਲਈ ਮਜਬੂਰ ਹਨ ਪਰ ਜਿਵੇਂ ਹੀ ਕਰਫਿਊ 'ਚ ਥੋੜ੍ਹੀ ਜਿਹੀ ਢਿੱਲ ਵੀ ਮਿਲਦੀ ਹੈ ਤਾਂ ਲੋਕਾਂ ਨੂੰ ਸ਼ਾਇਦ ਕੋਰੋਨਾ ਵਰਗੀ ਬੀਮਾਰੀ ਭੁੱਲ ਹੀ ਜਾਂਦੀ ਹੈ। ਇਸ ਦਾ ਅੰਦਾਜ਼ਾ ਸ਼ਹਿਰ ਦੀ ਸਬਜ਼ੀ ਮੰਡੀ ਅੰਦਰਲੀਆਂ ਤਸਵੀਰਾਂ ਦੇਖ ਕੇ ਲਾਇਆ ਜਾ ਸਕਦਾ ਹੈ, ਜਿੱਥੇ ਲੋਕ ਦਲ੍ਹੀ 'ਤੇ ਮਲ੍ਹੀ ਹੋਏ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੀ ਡਾਕਟਰ ਨੇ ਕੋਵਿਡ-19 ਇਲਾਜ ਸਬੰਧੀ ਪੰਜਾਬ ਸਰਕਾਰ 'ਤੇ ਲਗਾਇਆ ਵੱਡਾ ਦੋਸ਼
ਸਰਕਾਰ ਵਲੋਂ ਵਾਰ-ਵਾਰ ਜਿੱਥੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ, ਉੱਥੇ ਹੀ ਲੋਕਾਂ ਦਾ ਇਸ 'ਤੇ ਖਾਸ ਅਸਰ ਦਿਖਾਈ ਨਹੀਂ ਦਿੰਦਾ। ਇਹੋ ਹੀ ਹਾਲਾਤ ਸ਼ਹਿਰ ਦੇ ਬੈਂਕਾਂ ਦੇ ਬਾਹਰ ਵੀ ਨਜ਼ਰ ਆਏ। ਪੰਜਾਬ ਸਰਕਾਰ ਵਲੋਂ 30 ਅਤੇ 31 ਮਾਰਚ ਨੂੰ ਬੈਂਕ ਖੁੱਲ੍ਹੇ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਤੋਂ ਬਾਅਦ ਅੱਜ ਲੋਕਾਂ ਦੀਆਂ ਬੈਂਕਾਂ ਬਾਹਰ ਲੱਗੀਆਂ ਲੰਬੀਆਂ ਦੇਖ ਕੇ ਨੋਟਬੰਦੀ ਦਾ ਸਮਾਂ ਯਾਦ ਆ ਰਿਹਾ ਸੀ।
ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਤਾਂ ਪੈਸੇ ਕਢਵਾਉਣ ਲਈ ਆਏ ਸਨ ਪਰ ਕਈ ਲੋਕ ਅਜਿਹੇ ਵੀ ਸਨ, ਜਿਨ੍ਹਾਂ ਨੇ ਆਪਣੀਆਂ ਕਿਸ਼ਤਾਂ ਜਮ੍ਹਾਂ ਕਰਵਾਉਣੀਆਂ ਸਨ। ਹਾਲਾਤ ਕੁਝ ਅਜਿਹੇ ਸਨ ਕਿ ਬੈਂਕਾਂ ਦੇ ਬਾਹਰ ਅਤੇ ਸਬਜ਼ੀ ਮੰਡੀ ਅੰਦਰ ਮੇਲਾ ਲੱਗਿਆ ਹੋਇਆ ਦਿਖ ਰਿਹਾ ਸੀ। ਬੈਂਕ ਪੁੱਜੇ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਇੱਥੇ ਪੈਨਸ਼ਨ ਮਿਲ ਰਹੀ ਹੈ ਪਰ ਲੋਕ ਵਾਇਰਸ ਦਾ ਧਿਆਨ ਨਹੀਂ ਰੱਖ ਰਹੇ ਅਤੇ ਸਰਕਾਰ ਵਲੋਂ ਇਕ-ਦੂਜੇ ਵਿਚਕਾਰ ਫਾਸਲਾ ਕਾਇਮ ਕਰਨ ਦੇ ਹੁਕਮਾਂ ਨੂੰ ਛਿੱਕੇ ਟੰਗ ਰਹੇ ਹਨ।
ਇਕ ਪਰਵਾਸੀ ਔਰਤ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲ ਰਹੀ ਅਤੇ ਬੈਂਕਾਂ ਤੋਂ ਪੈਸੇ ਵੀ ਨਹੀਂ ਮਿਲ ਰਹੇ, ਜਿਸ ਕਾਰਨ ਉਨ੍ਹਾਂ ਨੂੰ ਖਾਣ ਦੇ ਲਾਲੇ ਪਏ ਹੋਏ ਹਨ। ਕੁਝ ਅਜਿਹਾ ਹੀ ਹਾਲ ਕਈ ਮੈਡੀਕਲ ਸਟੋਰਾਂ, ਕਰਿਆਨੇ ਦੀਆਂ ਦੁਕਾਨਾਂ ਅਤੇ ਦੁੱਧ ਦੀਆਂ ਦੁਕਾਨਾਂ 'ਤੇ ਵੀ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਨੋਟਬੰਦੀ ਤੋਂ ਬਾਅਦ ਕੋਰੋਨਾ ਨੇ ਬੈਂਕ ਦੇ ਬਾਹਰ ਲਗਾਈਆਂ ਲੋਕਾਂ ਦੀਆਂ ਲਾਈਨਾਂ
'ਮੋਬਾਇਲ ਮੈਡੀਕਲ ਕਲੀਨਿਕ ਦੀ ਸ਼ੂਰੁਆਤ'
ਲੁਧਿਆਣਾ (ਵਿੱਕੀ) : ਜਿੱਥੇ ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਰਫਿਊ ਲੱਗਾ ਹੋਇਆ ਹੈ, ਉੱਥੇ ਹੀ ਪੁਲਸ ਮੁਲਾਜ਼ਮਾਂ ਦੀ ਲੰਬੀ ਡਿਊਟੀ ਵੀ ਲੱਗੀ ਹੋਈ ਹੈ, ਜਿਸ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਲੁਧਿਆਣਾ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵਲੋਂ 'ਮੋਬਾਇਲ ਮੈਡੀਕਲ ਕਲੀਨਿਕ' ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਡਾਕਟਰਾਂ ਦੀ ਟੀਮ ਨਾਲ ਲੁਧਿਆਣਾ ਦੇ ਹਰ ਨਾਕੇ, ਗਲੀ-ਮੁਹੱਲੇ 'ਚ ਡਿਊਟੀ 'ਤੇ ਲੱਗੇ ਪੁਲਸ ਮੁਲਾਜ਼ਮਾਂ ਦਾ ਚੈਕਅਪ ਕਰਕੇ ਉੱਥੇ ਹੀ ਦਵਾਈ ਮੁਹੱਈਆ ਕਰਵਾਵੇਗੀ।
ਇਸ ਦੀ ਜਾਣਕਾਰੀ ਦਿੰਦੇ ਹੋਏ ਡਿਊਟੀ ਅਫਸਰ ਏ. ਸੀ. ਪੀ. ਕ੍ਰਾਈਮ ਅਗੈਂਸਟ ਵੁਮੈਨ ਪ੍ਰਭਜੋਤ ਕੌਰ ਨੇ ਕਿਹਾ ਕਿ ਮੋਬਾਇਲ ਮੈਡੀਕਲ ਕਲੀਨਿਕ ਦੀ ਲੋੜ ਇਸ ਲਈ ਸੀ ਕਿਉਂਕਿ ਪੁਲਸ ਮੁਲਾਜ਼ਮ ਨੂੰ ਜੇਕਰ ਕੋਈ ਮੈਡੀਕਲ ਸਮੱਸਿਆ ਹੈ ਤਾਂ ਉਸ ਨੂੰ ਅਸੀਂ ਮੈਡੀਕਲ ਸਹੂਲਤ ਉੱਥੇ ਦੇਈਏ, ਜਿੱਥੇ ਉਸ ਦੀ ਡਿਊਟੀ ਲੱਗੀ ਹੋਈ
ਇਹ ਵੀ ਪੜ੍ਹੋ : ਮਾਛੀਵਾੜਾ ਦੇ ਬੈਂਕਾਂ ਬਾਹਰ ਲੱਗੀਆਂ ਲੰਬੀਆਂ ਲਾਈਨਾਂ, ਯਾਦ ਆਏ ਨੋਟਬੰਦੀ ਦੇ ਦਿਨ