ਸਾਲ 2020 : ''ਲੁਧਿਆਣਾ ਪੁਲਸ'' ''ਤੇ ਸਭ ਤੋਂ ਭਾਰੂ ਰਿਹਾ ''ਕੋਰੋਨਾ'', ਮੁਲਾਜ਼ਮਾਂ ਤੋਂ ਲੈ ਕੇ DCP ਤੱਕ ਆਏ ਲਪੇਟ ''ਚ

Monday, Dec 28, 2020 - 09:22 AM (IST)

ਸਾਲ 2020 : ''ਲੁਧਿਆਣਾ ਪੁਲਸ'' ''ਤੇ ਸਭ ਤੋਂ ਭਾਰੂ ਰਿਹਾ ''ਕੋਰੋਨਾ'', ਮੁਲਾਜ਼ਮਾਂ ਤੋਂ ਲੈ ਕੇ DCP ਤੱਕ ਆਏ ਲਪੇਟ ''ਚ

ਲੁਧਿਆਣਾ (ਰਿਸ਼ੀ) : ਪੰਜਾਬ ਭਰ ’ਚ ਕੋਰੋਨਾ ਦੀ ਲਪੇਟ ’ਚ ਆਉਣ ਵਾਲੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਕਮਿਸ਼ਨਰੇਟ ਪੁਲਸ ’ਤੇ ਕੋਰੋਨਾ ਭਾਰੀ ਰਿਹਾ। ਲੁਧਿਆਣਾ ਦੇ 431 ਮੁਲਾਜ਼ਮਾਂ ਤੋਂ ਲੈ ਕੇ ਅਫ਼ਸਰ ਪਾਜ਼ੇਟਿਵ ਹੋਏ। ਇਸ ਗਿਣਤੀ 'ਚ ਡੀ. ਸੀ. ਪੀ. ਰੈਂਕ ਕੇ ਅਫ਼ਸਰ ਵੀ ਸ਼ਾਮਲ ਹਨ,  ਭਾਵੇਂ ਕਿ ਕੋਵਿਡ-19 ਦੌਰਾਨ ਲੁਧਿਆਣਾ ਪੁਲਸ ਨੇ ਆਪਣੇ ਇਕ ਏ. ਸੀ. ਪੀ. ਅਨਿਲ ਕੋਹਲੀ ਅਤੇ ਇਕ ਏ. ਐੱਸ. ਆਈ. ਜਸਪਾਲ ਸਿੰਘ ਨੂੰ ਖੋਹਿਆ ਪਰ ਫਿਰ ਵੀ ਡਿਊਟੀ ’ਤੇ ਡਟੇ ਰਹੇ। ਹੁਣ ਤੱਕ ਕੋਰੋਨਾ ਨੂੰ ਮਾਤ ਦੇ ਚੁੱਕੇ ਕਮਿਸ਼ਨਰੇਟ ਪੁਲਸ ਦੇ 18 ਮੁਲਾਜ਼ਮ ਆਪਣੇ ਪਲਾਜ਼ਮਾ ਡੋਨੇਟ ਕਰ ਚੁੱਕੇ ਹਨ। ‘ਜਗ ਬਾਣੀ’ ਨਾਲ ਗੱਲ ਦੌਰਾਨ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਪੁਲਸ ਨੇ ਅਹਿਮ ਭੂਮਿਕਾ ਨਿਭਾਈ। ਭਾਵੇਂ ਪੁਲਸ ’ਤੇ ਕੋਰੋਨਾ ਦਾ ਸਾਇਆ ਭਾਰੀ ਰਿਹਾ ਪਰ ਮੁਲਾਜ਼ਮਾਂ ਨੇ ਫਿਰ ਵੀ ਆਪਣਾ ਜਜ਼ਬਾ ਖਤਮ ਨਹੀਂ ਹੋਣ ਦਿੱਤਾ ਅਤੇ ਡਿਊਟੀ ’ਤੇ ਡਟੇ ਰਹੇ। ਸੀ. ਪੀ. ਨੇ ਦੱਸਿਆ ਕਿ ਲੁਧਿਆਣਾ ਪੁਲਸ ਸਿਰਫ ਪੁਲਸਿੰਗ ਤੱਕ ਸੀਮਤ ਨਹੀਂ ਰਹੀ। ਪੁਲਸ ਵੱਲੋਂ ਪ੍ਰਸ਼ਾਸਨ ਸਿਹਤ ਮਹਿਕਮੇ ਅਤੇ ਨਿੱਜੀ ਹਸਪਤਾਲਾਂ ਦੇ ਨਾਲ ਤਾਲ-ਮੇਲ ਬਣਾ ਕੇ ਰੱਖਿਆ ਤਾਂ ਕਿ ਅਮਰਜੈਂਸੀ 'ਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਮੇਂ ਵੈਕਸੀਨ ਲਈ ਪ੍ਰਸ਼ਾਸਨ ਨਾਲ ਮਿਲ ਕੇ ਇਕ ਵੈਕਸੀਨ ਟਾਸਕ ਫੋਰਸ ਦਾ ਵੀ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ ਟੀਕੇ' ਦਾ ਟ੍ਰਾਇਲ ਅੱਜ ਤੋਂ, ਸਰਕਾਰ ਨੇ ਖਿੱਚੀ ਪੂਰੀ ਤਿਆਰੀ
ਪਹਿਲਾਂ ਕੀਤਾ ਅਵੇਅਰ ਫਿਰ ਜ਼ੁਰਮਾਨਾ
ਸੀ. ਪੀ. ਅਨੁਸਾਰ ਕੋਵਿਡ-19 ਦੌਰਾਨ ਲੋਕਾਂ ਨੂੰ ਚਿਹਰਾ ਢਕਣ ਦੇ ਫਾਇਦੇ ਦੱਸਣ ਲਈ ਸ਼ਹਿਰ ਭਰ 'ਚ ਅਵੇਅਰਨੈੱਸ ਕੈਂਪ ਲਾਏ ਗਏ ਅਤੇ ਮੁਫ਼ਤ ਮਾਸਕ ਵੀ ਵੰਡੇ ਗਏ ਪਰ ਜਦ ਲੋਕ ਨਾ ਮੰਨੇ ਤਾਂ ਜ਼ੁਰਮਾਨਾ ਕਰ ਕੇ ਸਖ਼ਤੀ ਵੀ ਕਰਨੀ ਪਈ। ਸੀ. ਪੀ. ਅਗਰਵਾਲ ਅਨੁਸਾਰ ਏ. ਡੀ. ਸੀ. ਪੀ. ਰੁਪਿੰਦਰ ਕੌਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਪੱਧਰ ’ਤੇ ਸਰਵੇ ਕਰਵਾ ਕੇ 7500 ਮਾਸਕ ਯੂਜ਼ ਕਰਨ ਨੂੰ ਲੈ ਕੇ ਫਾਰਮ ਵੀ ਭਰਵਾਏ ਤੇ ਡੀ. ਐੱਮ. ਸੀ. ਹਸਪਤਾਲ ਦੇ ਡਾਕਟਰਾਂ ਨਾਲ ਮਿਲ ਲੋਕਾਂ ਨੂੰ ਜਾਗਰੂਕ ਕੀਤਾ।

ਇਹ ਵੀ ਪੜ੍ਹੋ : 'ਆਪ' ਨੇ ਵਿਧਾਨ ਸਭਾ ਚੋਣਾਂ ਲਈ ਕੱਸੀ ਕਮਰ, ਹਿੰਦੂ ਚਿਹਰਿਆਂ 'ਤੇ ਟਿਕਾਈ ਨਜ਼ਰ
20 ਹਜ਼ਾਰ ਆਏ ਪਾਜ਼ੇਟਿਵ ਕੇਸ, ਫਿਲਹਾਲ 503
ਸੀ. ਪੀ. ਅਗਰਵਾਲ ਅਨੁਸਾਰ ਲੁਧਿਆਣਾ 'ਚ ਕੋਰੋਨਾ ਦੇ 20 ਹਜ਼ਾਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਪਰ ਫਿਲਹਾਲ ਸਿਰਫ 503 ਸਰਗਰਮ ਹਨ, ਜੋ ਰਾਹਤ ਦੀ ਗੱਲ ਹੈ। ਉਥੇ ਕੋਰੋਨਾ ਮਰੀਜ਼ਾਂ ਦੇ ਸੰਪਰਕ 'ਚ ਆਏ 63 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਲੱਭਿਆ ਅਤੇ ਸਿਹਤ ਮਹਿਕਮੇ ਦੇ ਹਵਾਲੇ ਕੀਤਾ।

ਇਹ ਵੀ ਪੜ੍ਹੋ : ਚੰਗੀ ਖ਼ਬਰ : 'ਕੈਨੇਡਾ' ਸਰਕਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸਕੂਲੀ ਸਿਲੇਬਸ ’ਚ ਸ਼ਾਮਲ ਕਰਨ ਨੂੰ ਤਿਆਰ
ਕੋਰੋਨਾ ਦੇ ਦੂਜੇ ਪੜਾਅ ਨੂੰ ਲੈ ਕੇ ਵੀ ਸਰਵੇ
ਸੀ. ਪੀ. ਅਗਰਵਾਲ ਨੇ ਦੱਸਿਆ ਕਿ ਕੋਰੋਨਾ ਦੇ ਦੂਜੇ ਪੜਾਅ ਨਾਲ ਨਜਿੱਠਣ ਲਈ ਲੋਕਾਂ ਦੀ ਸਲਾਹ ਹਾਸਲ ਕਰਨ ਲਈ ਸਰਵੇ ਕੀਤਾ ਗਿਆ, ਜੋ ਕਿਪਸ ਮਾਰਕਿਟ, ਸਰਾਭਾ ਨਗਰ ਅਤੇ ਘੁੰਮਾਰ ਮੰਡੀ ਇਲਾਕੇ 'ਚ ਏ. ਡੀ. ਸੀ. ਪੀ. ਰੁਪਿੰਦਰ ਕੌਰ ਦੀ ਸੁਪਰਵਿਜ਼ਨ 'ਚ ਕਰਵਾਇਆ ਗਿਆ।
ਧਾਰਮਿਕ ਸੰਸਥਾਵਾਂ ਨਾਲ ਮੀਟਿੰਗ
ਸੀ. ਪੀ. ਅਗਰਵਾਲ ਅਨੁਸਾਰ ਕੋਰੋਨਾ ਦੌਰਾਨ ਡੀ. ਸੀ. ਅਤੇ ਸਿਵਲ ਸਰਜਨ ਨਾਲ ਮਿਲ ਕੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ, ਸਬਜ਼ੀ ਮੰਡੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ’ਚ ਸਹਿਯੋਗ ਦੇਣ ਨੂੰ ਕਿਹਾ।
ਫੋਰਸ ਲਈ ਬਣਾਇਆ ਸਪੈਸ਼ਲ ਗਰੁੱਪ
ਸੀ. ਪੀ. ਅਨੁਸਾਰ ਪਾਜ਼ੇਟਿਵ ਆਉਣ ਵਾਲੇ ਮੁਲਾਜ਼ਮਾਂ ਦਾ ਮਨੋਬਲ ਵਧਾਉਣ ਅਤੇ ਸਹੀ ਇਲਾਜ ਕੀਤੇ ਜਾਣ ਦੇ ਮਕਸਦ ਨਾਲ ਇਕ ਵ੍ਹਟਸਐਪ ’ਤੇ ਵੱਖਰਾ ਗਰੁੱਪ ਬਣਾਇਆ ਗਿਆ, ਜਿਸ 'ਚ ਰੋਜ਼ਾਨਾਂ ਘਰ 'ਚ ਇਕਾਂਤਵਾਸ ਹੋਣ ਵਾਲੇ ਮੁਲਾਜ਼ਮਾਂ ਦੀ ਰਿਪੋਰਟ ਲਈ ਜਾਂਦੀ ਅਤੇ ਲੋੜ ਪੈਣ ’ਤੇ ਹਸਪਤਾਲ 'ਚ ਦਾਖ਼ਲ ਕਰਵਾ ਕੇ ਪੁਲਸ ਵੱਲੋਂ ਬੈੱਡ ਦਾ ਇੰਤਜ਼ਾਮ ਕਰਵਾਇਆ ਜਾਂਦਾ। ਉਥੇ ਪੁਲਸ ਵੱਲੋਂ ਕੋਵਿਡ ਕੇਅਰ ਕਿੱਟ ਵੀ ਬਣਾਈ ਗਈ, ਜਿਸ ਦੀ ਸੀ. ਐੱਮ . ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਬਾਅਦ 'ਚ ਪੂਰੇ ਪੰਜਾਬ ਦੀ ਫੋਰਸ ਨੂੰ ਮੁਫ਼ਤ ’ਚ ਵੰਡੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ


 


author

Babita

Content Editor

Related News