ਲੁਧਿਆਣਾ : ਐੱਲ. ਕੇ. ਜੀ. ਦੇ ਵਿਦਿਆਰਥੀ ਨਾਲ ਬਦਫੈਲੀ

Monday, Aug 06, 2018 - 07:33 PM (IST)

ਲੁਧਿਆਣਾ : ਐੱਲ. ਕੇ. ਜੀ. ਦੇ ਵਿਦਿਆਰਥੀ ਨਾਲ ਬਦਫੈਲੀ

ਲੁਧਿਆਣਾ,(ਰਿਸ਼ੀ)—ਦੁੱਗਰੀ ਇਲਾਕੇ 'ਚ ਘਰ ਨੇੜੇ ਸਥਿਤ ਕਰਿਆਨੇ ਦੀ ਦੁਕਾਨ 'ਤੇ ਸਾਮਾਨ ਲੈਣ ਗਏ ਐੱਲ. ਕੇ. ਜੀ. ਦੇ ਵਿਦਿਆਰਥੀ ਨਾਲ ਦੁਕਾਨਦਾਰ ਨੇ ਆਪਣੇ ਨੌਕਰ ਨਾਲ ਮਿਲ ਕੇ ਪਹਿਲਾ ਮੁਖਮੈਥੂਨ ਕਰਵਾਇਆ ਅਤੇ ਬਾਅਦ ਵਿਚ ਬਦਫੈਲੀ ਕੀਤੀ।
ਇਸ ਮਾਮਲੇ ਵਿਚ ਭਾਵੇਂ ਥਾਣਾ ਦੁੱਗਰੀ ਦੀ ਪੁਲਸ ਵਲੋਂ ਧਾਰਾ 377 ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਪਰ ਜਾਂਚ ਅਧਿਕਾਰੀ ਏ. ਐੱਸ. ਆਈ. ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਵਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਨ੍ਹਾਂ ਦੀ ਉਮਰ ਕਿੰਨੀ ਹੈ, ਜੋ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਥਾਣਾ ਦੁੱਗਰੀ ਦੀ ਪੁਲਸ ਬੱਚਿਆਂ ਦੇ ਨਾਲ ਹੋਣ ਵਾਲੇ ਅਪਰਾਧਾਂ ਪ੍ਰਤੀ ਗੰਭੀਰ ਨਹੀਂ ਹੈ, ਜਿਸ ਕਾਰਨ 24 ਘੰਟੇ ਗੁਜ਼ਰ ਜਾਣ 'ਤੇ ਉਨ੍ਹਾਂ ਨੂੰ ਫੜਨਾ ਤਾਂ ਦੂਰ ਉਨ੍ਹਾਂ ਬਾਰੇ 'ਚ ਕੁੱਝ ਪਤਾ ਨਹੀਂ ਲਗਾ ਸਕੀ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਿਤਾ ਨੇ ਦੱਸਿਆ ਕਿ ਉਸ ਦਾ ਬੇਟਾ ਐੱਲ. ਕੇ. ਜੀ. ਦਾ ਵਿਦਿਆਰਥੀ ਹੈ। ਸ਼ਨੀਵਾਰ ਸ਼ਾਮ 4.30 ਵਜੇ ਉਹ ਘਰ ਨੇੜੇ ਸਥਿਤ ਹਨੀ ਕਰਿਆਨਾ ਸਟੋਰ 'ਤੇ ਸਾਮਾਨ ਲੈਣ ਗਿਆ ਸੀ, ਜਿਥੇ ਮਾਲਕ ਹਨੀ ਦੇ ਕਹਿਣ 'ਤੇ ਨੌਕਰ ਸੁਰਿੰਦਰ ਕੁਮਾਰ ਉਸ ਨੂੰ ਬੈਕ ਸਾਈਡ 'ਤੇ ਬਣੀ ਚੱਕੀ 'ਤੇ ਲੈ ਗਿਆ, ਜਿੱਥੇ ਉਸ ਤੋਂ ਪਹਿਲਾ ਮੁਖਮੈਥੂਨ ਕਰਵਾਇਆ ਅਤੇ ਬਾਅਦ ਵਿਚ ਬਦਫੈਲੀ ਕੀਤੀ। ਉਸ ਦੇ ਰੌਲਾ ਪਾਉਣ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਸ ਦੇ ਬਾਅਦ ਉਹ ਰੋਂਦੇ ਹੋਏ ਘਰ ਆਇਆ ਅਤੇ ਸਾਰੀ ਗੱਲ ਦੱਸੀ।


Related News