ਲੁਧਿਆਣਾ 'ਚ ਰੂਹ ਕੰਬਾਊ ਘਟਨਾ, ਨਾਬਾਲਗ ਮੁੰਡੇ ਨੇ 9 ਸਾਲਾ ਬੱਚੇ 'ਤੇ ਚੜ੍ਹਾਈ ਥਾਰ, ਸਾਰਾ ਮੰਜ਼ਰ CCTV 'ਚ ਕੈਦ

Friday, Apr 21, 2023 - 11:16 AM (IST)

ਲੁਧਿਆਣਾ 'ਚ ਰੂਹ ਕੰਬਾਊ ਘਟਨਾ, ਨਾਬਾਲਗ ਮੁੰਡੇ ਨੇ 9 ਸਾਲਾ ਬੱਚੇ 'ਤੇ ਚੜ੍ਹਾਈ ਥਾਰ, ਸਾਰਾ ਮੰਜ਼ਰ CCTV 'ਚ ਕੈਦ

ਲੁਧਿਆਣਾ (ਗੁਪਤਾ) : ਲੁਧਿਆਣਾ 'ਚ ਉਸ ਸਮੇਂ ਰੂਹ ਕੰਬਾਊ ਘਟਨਾ ਵਾਪਰੀ, ਜਦੋਂ ਸੈਕਟਰ-39 ਇਲਾਕੇ 'ਚ ਥਾਰ ਚਲਾ ਰਹੇ ਇਕ ਨਾਬਾਲਗ ਡਰਾਈਵਰ ਨੇ 9 ਸਾਲਾ ਬੱਚੇ 'ਤੇ ਗੱਡੀ ਚੜ੍ਹਾ ਦਿੱਤੀ। ਇਸ ਘਟਨਾ ਦੌਰਾਨ ਬੱਚੇ ਦੀਆਂ ਪੱਸਲੀਆਂ ਟੁੱਟ ਗਈਆਂ ਅਤੇ ਉਸ ਦੇ ਚਿਹਰੇ 'ਤੇ ਵੀ ਕਾਫ਼ੀ ਸੱਟ ਵੱਜੀ। ਦੱਸਿਆ ਜਾ ਰਿਹਾ ਹੈ ਕਿ 9 ਸਾਲਾ ਬੱਚਾ ਗਲੀ 'ਚ ਖੇਡ ਰਿਹਾ ਸੀ। ਇਸ ਦੌਰਾਨ ਇਕ ਥਾਰ ਸੈਕਟਰ-39 ਰੋਡ 'ਤੇ ਆਈ, ਜਿਸ ਨੂੰ ਨਾਬਾਲਗ ਮੁੰਡਾ ਚਲਾ ਰਿਹਾ ਸੀ।

ਇਹ ਵੀ ਪੜ੍ਹੋ : ਬੱਚੇ ਦੀਆਂ ਕਿਲਕਾਰੀਆਂ ਗੂੰਜਣ ਤੋਂ ਪਹਿਲਾਂ ਹੀ ਹੋ ਗਿਆ ਇਹ ਸਭ, ਪਤੀ-ਪਤਨੀ ਨੂੰ ਕੀ ਪਤਾ ਸੀ ਕਿ..

ਉਸ ਨੇ ਗਲੀ 'ਚ ਖੇਡ ਰਹੇ ਬੱਚੇ ਉੱਪਰ ਥਾਰ ਚੜ੍ਹਾ ਦਿੱਤੀ। ਇਸ ਦੌਰਾਨ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਬੱਚੇ ਦੀ ਪਛਾਣ ਕੁਸ਼ ਗੋਇਲ ਵੱਜੋਂ ਹੋਈ ਹੈ। ਉਸ ਨੂੰ ਤੁਰੰਤ ਜ਼ਖਮੀ ਹਾਲਤ 'ਚ ਡੀ. ਐੱਮ. ਸੀ. ਲੁਧਿਆਣਾ ਦਾਖ਼ਲ ਕਰਵਾਇਆ ਗਿਆ ਹੈ। ਇਹ ਸਾਰਾ ਹਾਦਸਾ ਗਲੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਹੈ। ਜ਼ਖਮੀ ਬੱਚੇ ਦੇ ਪਿਤਾ ਮੁਕੇਸ਼ ਕੁਮਾਰ ਹੌਜਰੀ ਦਾ ਕਾਰੋਬਾਰ ਕਰਦੇ ਹਨ।

ਇਹ ਵੀ ਪੜ੍ਹੋ : CM ਮਾਨ ਨੇ ਪੁੰਛ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਉਨ੍ਹਾਂ ਨੇ ਦੱਸਿਆ ਕਿ ਮੌਕੇ 'ਤੇ ਉਨ੍ਹਾਂ ਨੇ ਥਾਣਾ ਮੋਤੀ ਨਗਰ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਪੁਲਸ ਵੱਲੋਂ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਆਪਣੇ ਕਬਜ਼ੇ 'ਚ ਲੈ ਲਈ ਗਈ ਹੈ ਅਤੇ ਮੁਕੇਸ਼ ਕੁਮਾਰ ਦੇ ਬਿਆਨਾਂ 'ਤੇ ਥਾਰ ਦੇ ਨਾਬਾਲਗ ਡਰਾਈਵਰ ਖ਼ਿਲਾਫ਼ ਮਾਮਲ ਦਰਜ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News